- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਏਸ਼ੀਆ ਫੁੱਟਬਾਲ ਕੱਪ ਭਾਰਤ ਦੀ ਮੇਜ਼ਬਾਨਾਂ ਨਾਲ ਟੱਕਰ ਅੱਜ
ਅਬੂਧਾਬੀ – ਥਾਈਲੈਂਡ ਉੱਤੇ ਜ਼ਬਰਦਸਤ ਜਿੱਤ ਨਾਲ ਪੂਰੀ ਤਰ੍ਹਾਂ ਹੌਸਲੇ ਨਾਲ ਭਰੀ ਭਾਰਤੀ ਫੁਟਬਾਲ ਟੀਮ ਦੀ ਟੱਕਰ ਭਲਕੇ ਸੰਯੁਕਤ ਅਰਬ ਅਮੀਰਾਤ ਦੇ ਨਾਲ ਹੋਵੇਗੀ। ਚਾਰ ਦਿਨ ਪਹਿਲਾਂ ਏਸ਼ੀਆ ਕੱਪ ਵਿਚ ਮਿਲੀ ਇਸ ਜਿੱਤ ਨੇ ਭਾਰਤੀ ਖਿਡਾਰੀਆਂ ਦੇ ਵਿਚ ਪੂਰਾ ਹੌਸਲਾ ਭਰ ਦਿੱਤਾ ਹੈ। ਖਿਡਾਰੀ ਮਜ਼ਬੂਤ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ ਦੇ ਨਾਲ ਟੱਕਰ ਲੈਣ ਲਈ ਤਿਆਰ ਹਨ। ਜੇ ਭਾਰਤੀ ਟੀਮ ਭਲਕੇ ਅਮੀਰਾਤ ਦੀ ਟੀਮ ਉੱਤੇ ਜਿੱਤ ਹਾਸਲ ਕਰ ਲੈਂਦੀ ਹੈ ਤਾਂ ਇਹ ਟੀਮ ਦੀ ਅਹਿਮ ਪ੍ਰਪਤੀ ਮੰਨੀ ਜਾਵੇਗੀ ਕਿਉਂਕਿ ਅਮੀਰਾਤ ਦੀ ਟੀਮ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਹੈ। ਇਸ ਸਮੇਂ ਅਮੀਰਾਤ ਦਰਜਾਬੰਦੀ ਵਿਚ ਭਾਰਤ ਤੋਂ ਕਾਫੀ ਅੱਗੇ ਹੈ। ਭਾਰਤ ਦੀ ਫੀਫਾ ਦਰਜਾਬੰਦੀ 97 ਹੈ ਅਤੇ ਅਮੀਰਾਤ ਦੀ 79 ਹੈ। ਭਾਰਤ ਦੇ ਕੋਚ ਸਟੀਫਨ ਕੋਂਸਟਨਟਾਈਨ ਇਸ ਗੱਲੋਂ ਖੁਸ਼ ਹੋਣਗੇ ਕਿ ਕਿਵੇਂ ਭਾਰਤੀ ਖਿਡਾਰੀਆਂ ਨੇ ਥਾੲਲੈਂਡ ਵਿਰੁੱਧ ਦੂਜੇ ਅੱਧ ਵਿਚ ਹਮਲਿਆਂ ਦੀ ਧਾਰ ਤੇਜ਼ ਕਰਕੇ ਮੈਚ ਦਾ ਪਾਸਾ ਹੀ ਬਦਲ ਦਿੱਤਾ ਜਦੋਂ ਦੋਵੇਂ ਟੀਮਾਂ ਇਕ ਸਮੇਂ 1-1 ਗੋਲ ਦੇ ਨਾਲ ਬਰਾਬਰ ਸਨ। ਇਸ ਜਿੱਤ ਦੇ ਨਾਲ ਭਾਰਤ ਨੂੰ ਤਿੰਨ ਅੰਕ ਮਿਲੇ ਸਨ ਅਤੇ ਟੀਮ ਗੋਲ ਔਸਤ ਜਮ੍ਹਾਂ ਤਿੰਨ ਦੇ ਨਾਲ ਗਰੁੱਪ ਵਿਚ ਸਿਖਰ ਉੱਤੇ ਹੈ। ਕੋਚ ਕੌਂਸਟਨਟਾਈਨ ਨੇ ਆਪਣੇ ਖਿਡਾਰੀਆਂ ਵਿਚ ਭਰੋਸੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਟੀਮ ਦੇ ਨੌਜਵਾਨ ਖਿਡਾਰੀ ਆਪਣੀ ਕਾਰਗੁਜ਼ਾਰੀ ਦਿਖਾਉਣ ਦੇ ਲਈ ਕਾਹਲੇ ਹਨ ਅਤੇ ਮੇਜ਼ਬਾਨਾਂ ਦੇ ਨਾਲ ਵੱਖਰੀ ਤਰ੍ਹਾਂ ਦੀ ਖੇਡ ਹੋਵੇਗੀ ਅਤੇ ਅਮੀਰਾਤ ਇੱਕ ਬੇਹੱਦ ਚੰਗੀ ਟੀਮ ਹੈ ਤੇ ਸਾਡੇ ਲਈ ਉਹ ਆਪਣੀ ਮੰਜ਼ਿਲ ਉੱਤੇ ਪੁੱਜਣ ਦੇ ਲਈ ਸਿਰਫ ਇੱਕ ਆਮ ਟੀਮ ਹੀ ਹੈ।


