ਐਂਬੂਲੈਂਸ ਨਾਲ ਸਿੱਧੀ ਟੱਕਰ ’ਚ ਮੋਟਰਸਾਈਕਲ ਸਵਾਰ ਜ਼ਖ਼ਮੀ-ਐਂਬੂਲੈਂਸ ਚਾਲਕ ਮੌਕੇ ਤੋਂ ਫ਼ਰਾਰ

ਮੋਰਿੰਡਾ – ਜਾ ਕੋ ਰਾਖੇ ਸਾਈਂਆਂ ਮਾਰ ਸਕੇ ਨਾ ਕੋਈ, ਇਹ ਕਹਾਵਤ ਉਸ ਸਮੇਂ ਸੱਚ ਸਾਬਤ ਹੋਈ ਜਦੋਂ ਮੋਰਿੰਡਾ-ਲੁਧਿਆਣਾ ਮਾਰਗ ’ਤੇ ਰਾਧਾ ਸਆਮੀ ਸਤਿਸੰਗ ਘਰ ਦੇ ਨੇੜ੍ਹੇ ਸਵੇਰੇ ਲਗਭੱਗ ਪੌਣੇ ਅੱਠ ਵਜੇ ਵਾਪਰੇ ਇੱਕ ਸੜ੍ਹਕ ਹਾਦਸੇ ’ਚ ਇੱਕ ਤੇਜ਼ ਰਫ਼ਤਾਰ ਐਂਬੂਲੈਂਸ ਨੇ ਸਾਹਮਣ੍ਹੇ ਤੋਂ ਆ ਰਹੇ ਇੱਕ ਮੋਟਰਸਾਈਕਲ ਸਵਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ। ਇਸ ਸੜ੍ਹਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੂੰ ਮਾਮੂਲੀ ਸੱਟਾਂ ਲੱਗੀਆਂ ਜਦਕਿ ਮੋਟਰਸਾਈਕਲ ਚਕਨਾਚੂਰ ਹੋ ਗਿਆ। ਮੌਕੇ ’ਤੇ ਪੁੱਜੇ ਥਾਣਾ ਮੋਰਿੰਡਾ ਪੁਲਿਸ ਦੇ ਏ.ਐਸ.ਆਈ. ਸੁਰਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਰਿੰਡਾ ਸਾਈਡ ਤੋਂ ਆ ਰਹੀ ਐਂਬੂਲੈਂਸ ਨੰਬਰ ਪੀ.ਬੀ. 04 ਵੀ 4843 ਨੇ ਲੁਧਿਆਣਾ ਸਾਈਡ ਤੋਂ ਆ ਰਹੇ ਪਲਾਟੀਨਾ ਮੋਟਰਸਾਈਕਲ ਨੰਬਰ ਪੀ.ਬੀ.43 ਸੀ 3346 ਨੂੰ ਸਿੱਧੀ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਭਿਆਨਕ ਸੜ੍ਹਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੂੰ ਸੱਟਾਂ ਲੱਗੀਆਂ ਜਿਸ ਨੂੰ ਮੋਰਿੰਡਾ ਦੇ ਸਰਕਾਰੀ ਹਸਪਤਾਲ ’ਚ ਇਲਾਜ਼ ਲਈ ਦਾਖ਼ਲ ਕਰਵਾਇਆ ਗਿਆ। ਜਾਂਚ ਅਧਿਕਾਰੀ ਏ.ਐਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਤੋਂ ਤੁਰੰਤ ਬਾਅਦ ਐਂਬੂਲੈਂਸ ਦਾ ਡਰਾਇਵਰ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਜਖ਼ਮੀ ਦੀ ਪਹਿਚਾਣ ਕਰਨ ਕੁਮਾਰ ਪੁੱਤਰ ਚਮਨ ਲਾਲ ਵਾਸੀ ਕਮਲ ਕਲੌਨੀ ਗਲੀ ਨੰਬਰ 5 ਸਮਰਾਲਾ ਵੱਜੋਂ ਹੋਈ ਹੈ ਜਿਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਥਾਣਾ ਮੋਰਿੰਡਾ ਪੁਲਿਸ ਦੇ ਏ.ਐਸ.ਆਈ. ਸੁਰਜੀਤ ਸਿੰਘ ਨੇ ਦੋਵੇਂ ਵਹੀਕਲ੍ਹਾਂ ਨੂੰ ਅਪਣੇ ਕਬਜ਼ੇ ’ਚ ਲੈ ਕੇ ਫ਼ਰਾਰ ਐਂਬੂਲੈਂਸ ਚਾਲਕ ਵਿੱਰੁਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

VIA PUNJAB