- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਵੱਲੋਂ ਵਿਦਿਆਰਥੀ ਚੋਣਾਂ ਦੌਰਾਨ ਪੂਰੀ ਸਾਵਧਾਨੀ ਵਰਤਣ ਦੀ ਸਲਾਹ
ਚੰਡੀਗੜ੍ਹ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਸਾਰੇ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ, ਪੁਲਿਸ ਸੁਪਰਡੈਂਟਾਂ ਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਨਿਰਦੇਸ਼ ਦਿਤੇ ਹਨ ਕਿ ਉਹ 17 ਅਕਤੂਬਰ ਨੂੰ ਰਾਜ ਦੇ ਕਾਲਜਾਂ ਤੇ ਯੂਲੀਵਰਸਿਟੀਆਂ ਵਿਚ ਹੋਣ ਵਾਲੇ ਸਟੂਡੈਂਟ ਚੋਣਾ ਦੇ ਦੌਰਾਨ ਪੂਰੀ ਸਾਵਧਾਨੀ ਵਰਤਣ ਅਤੇ ਸੁਰਖਿਆ ਦੇ ਜਰੂਰੀ ਪ੍ਰਬੰਧ ਕਰਵਾਉਣਾ ਯਕੀਨੀ ਕਰਨ। ਮੁਖ ਮੰਤਰੀ ਅਜ ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ, ਉਚੇਰੀ ਸਿਖਿਆ ਵਿਭਾਗ ਦੀ ਵਧੀਕ ਮੁਖ ਸਕਤਰ ਜੋਤੀ ਅਰੋੜਾ ਅਤੇ ਪੁਲਿਸ ਡਾਇਰੈਕਟਰ ਜਨਰਲ ਬੀ.ਐਸ.ਸੰਧੂ ਦੇ ਨਾਲ ਵੀਡੀਓ ਕੰਨਫ਼੍ਰੈਸਿੰਗ ਰਾਹੀਂ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਸੁਪਰਡੈਂਟਾਂ ਤੇ ਸਾਰੇ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਨੂੰ ਸੰਬੋਧਿਤ ਕਰ ਰਹੇ ਸਨ? ਮੁਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ 22 ਸਾਲ ਪਹਿਲਾਂ ਸਟੂਡੈਂਟ ਚੋਣਾ ਕਰਾਉਣ ਦੀ ਸਰਕਾਰ ਨੇ ਪਹਿਲ ਕੀਤੀ ਹੈ? ਇਸ ਤੋਂ ਪਹਿਲਾਂ ਵੀ ਇਨੈਲੋ ਤੇ ਕਾਂਗਰਸ ਦੀ ਸਰਕਾਰਾਂ ਰਹੀਆਂ ਹਨ ਪਰ ਉਨ੍ਹਾਂ ਨੇ ਸਟੂਡੈਂਟ ਚੋਣਾ ਬਹਾਲੀ ਦੀ ਕਦੀ ਗਲ ਨਹੀਂ ਕੀਤੀ? ਉਨ੍ਹਾਂ ਨੇ ਕਿਹਾ ਕਿ ਲਿੰਗਦੋਹ ਕਮੇਟੀ ਦੀ ਰਿਪੋਰਟ ਦੀ ਸਿਫ਼ਾਰਿਸ਼ ਦੇ ਆਧਾਰ ‘ਤੇ ਲੰਬੇ ਸਮੇਂ ਬਾਅਦ ਜੇ ਕਿਸੇ ਰਾਜ ਵਿਚ ਸਟੂਡੈਂਟ ਚੋਣਾ ਹੁੰਦੇ ਹਨ ਤਾਂ ਉਨ੍ਹਾਂ ਨੂੰ ਅਪ੍ਰਤਖ ਤਰੀਕੇ ਨਾਲ ਕਰਾਇਆ ਜਾ ਸਕਦਾ ਹੈ? ਉਨ੍ਹਾਂ ਨੈ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਕਿ ਪੂਰਵ ਵਿਚ ਹੋਏ ਪੰਚਾਇਤਾਂ ਰਾਜ ਚੋਣਾਂ ਦੀ ਤਰ੍ਹਾ ਸਟੂਡੈਂਟ ਚੋਣਾ ਵੀ ਸ਼ਾਂਤੀਪੂਰਨ ਢੰਗ ਨਾਲ ਸਪੰਨ ਕਰਾਏ ਜਾਣਗੇ। ਮੁਖ ਮੰਤਰੀ ਨੂੰ ਜਾਣੂ ਕਰਾਇਆ ਗਿਆ ਕਿ ਸੂਬੇ ਦੇ ਸਾਰੇ ਸਰਕਾਰੀ ਯੂਨੀਵਰਸਿਟੀਆਂ ਨਾਲ ਸਬੰਧਿਤ 293 ਕਾਲਜਾਂ ਵਿਚ ਸਟੂਡੈਂਟ ਚੋਣਾ ਕਰਾਏ ਜਾਣਗੇ? ਇਸ ਚੋਣਾਂ ਵਿਚ 4 ਲਖ 49 ਹਜਾਰ 856 ਵਿਦਿਆਰਥੀ ਭਾਗੀਦਾਰੀ ਕਰਨਗੇ? ਸੀ.ਆਰ. ਅਹੁਦੇ ਦੀ ਚੋਣ ਲੜਨ ਦੇ ਇਛੁਕ ਵਿਦਿਆਰਥੀ ਆਪਣੇ ਕਾਲਜਾਂ ਵਿਚ ਹੀ ਨਾਮਜਦਗੀ ਕਰਨਗੇ? ਉਨ੍ਹਾਂ ਨੇ ਦਸਿਆ ਕਿ 3 ਸਾਲ ਤੋਂ ਵਧ ਸਮੇਂ ਤੋਂ ਚਲ ਰਹੇ ਸਾਰੇ ਕਾਲਜਾਂ-ਯੂਨੀਵਰਸਿਟੀਆਂ ਵਿਚ ਸਟੂਡੈਂਟ ਚੋਣਾ ਕਰਾਏ ਜਾਣਗੇ, ਜਦੋਂ ਕਿ ਬੀ.ਐਡ. ਕਾਲਜਾਂ ਵਿਚ ਇਸ ਵਾਰ ਚੋਣਾਂ ਨਹੀਂ ਕਰਾਈ ਜਾਣਗੀਆਂ।


