- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਐਕਸਾਇਜ਼ ਵਿਭਾਗ ਅਤੇ ਸ਼ੁਤਰਾਣਾਂ ਪੁਲਿਸ ਨੇ 25 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕੀਤਾ ਕਾਬੂ
ਪਾਤੜਾਂ – ਹਰਿਆਣਾਂ ਸਰਾਬ ਦੀ ਸਮਗਲਿੰਗ ਨੂੰ ਰੋਕਣ ਲਈ ਸਤਰਾਣਾਂ ਪੁਲਿਸ ਅਤੇ ਐਕਸਾਇਜ ਵਿਭਾਗ ਵੱਲੋਂ ਦਿਨ-ਰਾਤ ਇੱਕ ਕਰਕੇ ਚਲੱਾਈ ਮੂਹਿਮ ਉਸ ਵੱਕਤ ਰੰਗ ਲਿਆਈ ਜਦੋਂ ਹਰਿਆਣਾਂ ਮਾਰਕਾ ਸਰਾਬ ਨਾਲ ਭਰੀ ਗੱਡੀ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਮਿੱਲੀ ਜਾਂਣਕਾਰੀ ਅਨੂਸਾਰ ਠਰੂਆ ਪੁਲਿਸ ਦੇ ਹੋਲਦਾਰ ਜਗਤਾਰ ਸਿੰਘ ਸਮੇਤ ਪੁਲਿਸ ਪਾਰਟੀ ਅਤੇ ਐਕਸਾਇਜ ਵਿਭਾਗ ਦੇ ਇੰਸਪੈਕਟਰ ਦਲਜੀਤ ਸਿੰਘ ਵੱਲੋਂ ਪਿੰਡ ਸਾਗਰਾ ਨੇੜੇ ਪਾੜਾ ਪੁਲ ਵਿੱਖੇ ਨਾਕਾ ਬੰਦੀ ਕਰਕੇ ਹਰਿਆਣਾਂ ਸਾਈਡ ਪਾਸੋਂ ਆ ਰਹੀ ਇੱਕ ਗੱਡੀ ਨੂੰ ਰੋਕ ਕੇ ਤਲਾਸ਼ੀ ਲੈ ਤੇ ਉਸ ਵਿੱਚੋਂ 25 ਪੇਟੀਆਂ ਹਰਿਆਣਾਂ ਮਾਰਕਾ ਦੇਸ਼ੀ ਸਰਾਬ ਬਰਾਮਦ ਕਰਕੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਮੌਕੇ ਪਤਰਕਾਰਾਂ ਨੂੰ ਤਾਜਾ ਜਾਂਣਕਾਰੀ ਦਿੰਦੇ ਹੋਏ ਸੁਤਰਾਣਾਂ ਥਾਣਾਂ ਮੁੱਖੀ ਰੂਪਿੰਦਰ ਸਿੰਘ ਨੇ ਦੱਸਿਆ ਕਿ ਖਾਸ ਮੁਖਵਰ ਵੱਲੋਂ ਮਿੱਲੀ ਇਤਲਾਹ ਤੇ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਸਿਮਰਨ ਜੀਤ ਸਿੰਘ ਪੁਤਰ ਗੁਰਚਰਨ ਸਿੰਘ ਅਤੇ ਜਸਵਿੰਦਰ ਸਿੰਘ ਪੁਤਰ ਛੋਟਾ ਸਿੰਘ ਵਾਸੀ ਜਨਾਲ ਜਿਲ੍ਹਾ ਸੰਗਰੁਰ ਨੂੰ ਸਰਾਬ ਨਾਲ ਭਰੀ ਗੱਡੀ ਸਮੇਤ ਕਾਬੂ ਕਰਕੇ ਐਕਸਾਇਜ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।


