- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਐਮ.ਐਲ.ਐਫ 2018: ‘ਕਲੇਰੀਅਨ ਕਾਲ ਥੀਏਟਰ’ ਭਾਰਤੀ ਹਥਿਆਰਬੰਦ ਸੇਨਾਵਾਂ ਦੀਆਂ ਬੈਟਲ ਹਾਰਡਨਡ ਯੂਨਿਟਾਂ ਦੀਆਂ ਜੇਤੂ ਗਥਾਵਾਂ ਨੂੰ ਕਰੇਗਾ ਪੇਸ਼
ਆਡੀਓ ਵਿਜ਼ੁਅਲਸ ਅਤੇ ਪ੍ਰੇਰਨਾਦਾਇਕ ਫਿਲਮਾਂ ਦਰਸ਼ਕਾਂ ਨੂੰ ਦੇਸ਼ਭਗਤੀ ਦੇ ਰੰਗ ਨਾਲ ਕਰਨਗੀਆਂ ਮੰਤਰਮੁਗਦ
ਚੰਡੀਗੜ – ਕੱਲ ਤੋਂ ਸ਼ੁਰੂ ਹੋਣ ਵਾਲੇ ਮਿਲਟਰੀ ਲਿਟਰੇਚਲ ਫੈਸਟੀਵਲ ਦੇ ਦੂਜੇ ਅਡੀਸ਼ਨ ਦੌਰਾਨ ਲੋਕਾਂ, ਖਾਸ ਤੌਰ ‘ਤੇ ਨੌਜਵਾਨਾਂ ਵਿਚ ਦੇਸ਼ਭਗਤੀ ਦੀ ਭਾਵਨਾ ਨੂੰ ਪ੍ਰਫੁੱਲਤ ਕਰਨ ਲਈ, ‘ਕਲੇਰੀਅਨ ਕਾਲ ਥਿਏਟਰ’ ਵਲੋਂ ਫਿਲਮਾਂ, ਆਡੀਓ ਵਿਜ਼ੁਅਲਸ, ਬਹਾਦਰੀ ਦੇ ਕਾਰਨਾਮਿਆਂ ਅਤੇ ਜਲ ਸੈਨਾ ਦੀਆਂ ਕਾਰਵਾਈਆਂ ਸਬੰਧੀ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ‘ਕਲੇਰੀਅਨ ਕਾਲ ਥੀਏਟਰ’ ਦੇ ਟੀਮ ਲੀਡਰ ਕਰਨਲ (ਰਿਟਾਇਰਡ) ਅਵਨੀਸ਼ ਸ਼ਰਮਾ ਦੇ ਅਨੁਸਾਰ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਲਈ ਮਿੰਨੀ ਆਡੀਟੋਰੀਅਮ ਵਿਚ ਅਤਿ ਆਧੁਨਿਕ ਸਾਊਂਡ ਸਿਸਟਮ ਅਤੇ ਐਚ.ਡੀ. ਸਕਰੀਨਾਂ ਨਾਲ ਦਿਲਚਸਪ ਫਿਲਮਾਂ ਅਤੇ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਉਨਾਂ ਕਿਹਾ ਕਿ ਇਸ ਸਾਲ ਆਯੋਜਿਤ ਐਮ.ਐਲ.ਐਫ ਵਿਚ ਇਸ ਥਿਏਟਰ ਨੂੰ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਕੀਤਾ ਗਿਆ ਹੈ। ਇਹ ਥੀਏਟਰ, ਲੇਕ ਕਲੱਬ ਵਿਖੇ ਫੂਡ ਕੋਰਟ ਦੇ ਕੋਲ ਸਥਿਤ ਹੈ, ਜਿੱਥੇ ਲੋਕ ਫੌਜ ਦੀ ਯੁੱਧ ਕਲਾ ਸਬੰਧੀ ਆਪਣੇ ਗਿਆਨ ਵਿਚ ਵਾਧਾ ਕਰ ਸਕਣਗੇ ਅਤੇ ਇਸ ਦਾ ਆਨੰਦ ਵੀ ਮਾਣ ਸਕਣਗੇ। ਉਹਨਾਂ ਕਿਹਾ ਕਿ ਇਹਨਾਂ ਫਿਲਮਾਂ, ਆਡੀਓ-ਵਿਜ਼ੂਅਲਸ ਅਤੇ ਪੇਸ਼ਕਾਰੀਆਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦੇਖਿਆ ਜਾ ਸਕਦਾ ਹੈ। ਇਸ ਥੀਏਟਰ ਦਾ ਨਾਂ ‘ਕਲੇਰੀਅਨ ਕਾਲ’ ਜੰਗ ਦੇ ਬੁਲਾਵੇ ਦਾ ਸੰਕੇਤ ਦਿੰਦਾ ਹੈ ਅਤੇ ਇਸਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਪ੍ਰਦਰਸ਼ਿਤ ਕੀਤੇ ਜਾਣ ਵਾਲੇ ਸਾਰੇ ਪ੍ਰੋਗਰਾਮ ਆਡੀਓ-ਵਿਡੀਓ ‘ਤੇ ਆਧਾਰਿਤ ਹੋਣਗੇ। ਇਸ ਥੀਏਟਰ ਵਿਚ ਹਾਜ਼ਰੀਨ ਜੰਗਾਂ, ਇਤਿਹਾਸ, ਕਿਤਾਬਾਂ, ਫਿਲਮਾਂ, ਕਲਿਪਾਂ, ਵੀਡੀਓਜ਼ ਅਤੇ ਜੰਗਾਂ ਨਾਲ ਸਬੰਧਿਤ ਝਲਕਾਂ ਦਾ ਆਨੰਦ ਮਾਣ ਸਕਦੇ ਹਨ। ਇਸ ਈਵੈਂਟ ਦੇ ਦੂਜੇ ਦਿਨ, ਸਵ. ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ (ਮਹਾਂਵੀਰ ਚੱਕਰ) ਨੂੰ ਸ਼ਰਧਾਜਲੀ ਦੇ ਤੌਰ ‘ਤੇ ਉਹਨਾਂ ਦੇ ਪੁੱਤਰ ਹਰਦੀਪ ਚਾਂਦਪੁਰੀ ਦੀ ਹਾਜ਼ਰੀ ਵਿਚ ਲੋਂਗੇਵਾਲ ਦੀ ਪ੍ਰਸਿੱਧ ਜੰਗ ਸਬੰਧੀ ਪੇਸ਼ਕਾਰੀ ਕੀਤੀ ਜਾਵੇਗੀ। ਸਾਰਾਗੜੀ (ਕੁਝ ਕੁ ਬਹਾਦਰ ਸਿੱਖਾਂ ਦੀ ਸਾਹਸ ਭਰੀ ਗਾਥਾ) ਦੀਆਂ ਲੜਾਈਆਂ ਨੂੰ ਮੁੜ ਸੁਰਜੀਤ ਕਰਨ ਤੋਂ ਇਲਾਵਾ, ਖੇਮਕਰਨ (ਆਸਲ ਉਤਰ 1965 ਦੀ ਸਭ ਤੋਂ ਵੱਡੀ ਟੈਂਕਾਂ ਦੀ ਲੜਾਈ), ਲੋਂਗੇਵਾਲ (ਪਾਕਿਸਤਾਨੀ ਟੈਂਕ ਹਮਲੇ ਨੂੰ ਜ਼ਬਰਦਸਤ ਜਵਾਬ), ਬਸੰਤਾਰ (ਪਾਕਿਸਤਾਨੀ ਪੈਟਰਨ ਟੈਕਾਂ ਨੂੰ ਮਿੱਟੀ ਵਿਚ ਮਿਲਾਇਆ), ਡੋਗਰਾਈ (ਜੱਟਾਂ ਦੀ ਸਖ਼ਤ ਕਾਰਵਾਈ), ਬਾਨਾ ਟੋਪ (ਸਿਆਚਿਨ ਗਲੇਸ਼ੀਅਰ ਵਿਚ ਹੋਈ ਜੰਮੂ ਅਤੇ ਕਸ਼ਮੀਰ ਲਾਈਟ ਇਨਫੈਂਟਰੀ ਦੀ ਜ਼ਬਰਦਸਤ ਲੜਾਈ), 1971 ਦੀ ਜਲ ਸੈਨਾ ਦੀ ਲੜਾਈ ਅਤੇ 2012 ਦੀ ਆਲ-ਵੋਮੈਨ ਆਰਮੀ ਐਵਰੈਸਟ ਅਭਿਆਨ ਦੀ ਝਲਕ ਅਤੇ ਇਸ ਤਰਾਂ ਦੇ ਹੋਰ ਕਈ ਈਵੈਂਟ ਇਸ ਦਾ ਹਿੱਸਾ ਹੋਣਗੇ।


