ਹਰਿਆਣਾ ਦੇ ਰਾਜਪਾਲ ਨੇ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਦਿੱਤੀ

ਚੰਡੀਗੜ – ਹਰਿਆਣਾ ਦੇ ਰਾਜਪਾਲ ਸਤਯਦੇਵ ਨਾਰਾਇਣ ਆਰਿਆ ਨੇ ਸਮਾਜ ਦੇ ਸਾਰੇ ਲੋਕਾਂ ਤੋਂ ਅਪੀਲ ਕੀਤੀ ਕਿ ਉਹ ਹਰ ਸਥਿਤੀ ਵਿਚ ਆਪਣੇ ਬੱਚਿਆਂ ਨੂੰ ਸਿਖਿਅਤ ਕਰਨ ਅਤੇ ਏਕਤਾ ਨਾਲ ਰਹਿਣਾ ਸਿਖਾਉਣ| ਇਹੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ| ਸ੍ਰੀ ਆਰਿਆ ਅੱਜ ਪੰਜਾਬ ਯੂਨੀਵਰਸਿਟੀ, ਚੰਡੀਗੜਦੇ ਗੋਲਡਨ ਜੁਬਲੀ ਹਾਲ ਵਿਚ ਡਾ. ਭੀਮ ਰਾਓ ਅੰਬੇਡਕਰ ਦੀ 65ਵੇਂ ਬਰਸੀ ਦੇ ਮੌਕੇ ‘ਤੇ ਕੌਮੀ ਸੰਮੇਲਨ ਵਿਚ ਬੋਲ ਰਹੇ ਸਨ| ਇਹ ਸੰਮੇਲਨ ਪੰਜਾਬ ਯੂਨੀਵਰਸਿਟੀ ਦੇ ਡਾ. ਭੀਮ ਰਾਓ ਅੰਬੇਡਕਰ ਸੈਂਟਰ ਵੱਲੋਂ ਆਯੋਜਿਤ ਕੀਤਾ ਗਿਆ| ਇਸ ਪ੍ਰੋਗ੍ਰਾਮ ਵਿਚ ਰਾਜਪਾਲ ਸ੍ਰੀ ਆਰਿਆ ਨੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਤੋਂ ਜੁੜੇ ਪ੍ਰੋਗ੍ਰਾਮ ਪੂਰੇ ਸਾਲ ਆਯੋਜਿਤ ਕਰਨ ਲਈ 5 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ| ਉਨਾਂ ਨੇ ਆਪਣੇ ਸਬੰਧਨ ਵਿਚ ਕਿਹਾ ਕਿ ਸਮਾਜ ਦੇ ਸਾਰੇ ਵਰਗ ਦੇ ਲੋਕਾਂ ਨੂੰ ਬਾਬਾ ਸਾਹਿਬ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਹੋਵੇਗੀ| ਉਨਾਂ ਨੇ ਸਿਖਿਆ, ਸੰਘਰਸ਼ ਅਤੇ ਸੰਗਠਨ ਦਾ ਜੋ ਫਾਰਮੂਲਾ ਦਿੱਤਾ ਸੀ, ਉਹ ਦੇਸ਼ ਦੀ ਤਰੱਕੀ ਅਤੇ ਏਕਤਾ ਲਈ ਬਹੁਤ ਲਾਜਿਮੀ ਹੈ| ਸੰਗਠਨ ਅਤੇ ਸੰਘਰਸ਼ ਵਿਚ ਸ਼ਕਤੀ ਹੁੰਦੀ ਹੈ| ਉਨਾਂ ਕਿਹਾ ਕਿ ਸੱਭ ਕਾ ਸਾਥ-ਸੱਭ ਕਾ ਵਿਕਾਸ ਦਾ ਵਿਚਾਰ ਸੰਵਿਧਾਨ ਵਿਚ ਡਾ. ਭੀਮ ਰਾਓ ਅੰਬੇਡਕਰ ਦੀ ਦੇਣ ਹੈ| ਅੱਜ ਉਸ ਵਿਚਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਵੱਧਾ ਰਹੇ ਹਨ| ਰਾਜਪਾਲ ਨੇ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਵਿਚ ਬਰਾਬਰੀ ਦੇ ਸਮਾਜ ਦੀ ਵਿਵਸਥਾ ਕੀਤੀ ਅਤੇ ਸਾਰੀਆਂ ਨੂੰ ਅੱਗੇ ਵੱਧਣ ਦਾ ਮੌਕਾ ਮਿਲੇ| ਇਸ ਲਈ ਉਨਾਂ ਨੇ ਗਰੀਬ ਅਤੇ ਪਿਛੜਿਆਂ ਲਈ ਸਰਕਾਰੀ ਨੌਕਰੀਆਂ ਵਿਚ ਅਤੇ ਰਾਜਨੀਤਿਕ ਵਿਵਸਥਾ ਵਿਚ ਰਾਖਵੇਂ ਦਾ ਪ੍ਰਵਧਾਨ ਕੀਤਾ| ਉਨਾਂ ਨੇ ਡਾ. ਭੀਮ ਰਾਓ ਅੰਬੇਡਕਰ ਨੂੰ ਇਕ ਸੱਚਾ ਰਾਸ਼ਟਰਵਾਦੀ ਦੱਸਦੇ ਹੋਏ ਕਿਹਾ ਕਿ ਸੰਵਿਧਾਨ ਦੀ ਰਚਨਾ ਦੀ ਜਿੰਮੇਵਾਰੀ ਉਨਾਂ ਦੇ ਕੰਧਿਆਂ ‘ਤੇ ਆਈ| ਉਨਾਂ ਨੇ ਦੇਸ਼ ਨੂੰ ਵਿਸਥਾਰਿਤ ਸੰਵਿਧਾਨ ਦਿੱਤਾ| ਉਨਾਂ ਨੇ ਅਪੀਲ ਕੀਤੀ ਕਿ ਹਰੇਕ ਵਿਅਕਤੀ ਨੂੰ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਾਰ ਦੇ ਜੀਵਨ ਤੋਂ ਸਿਖਣ ਦੀ ਲੋਂੜ ਹੈ| ਉਨਾਂ ਦੇ ਦੱਸੇ ਰਸਤੇ ‘ਤੇ ਚਲ ਕੇ ਹੀ ਸਾਰੀਆਂ ਨੂੰ ਸਿਖਿਅਤ ਅਤੇ ਸੰਗਠਿਤ ਹੋਣ ਕੇ ਸੰਘਰਸ਼ ਕਰਨਾ ਹੋਵੇਗਾ, ਤਦ ਦੇਸ਼ ਤੇ ਸਮਾਜ ਅੱਗੇ ਵੱਧ ਸਕਦਾ ਹੈ| ਪੰਜਾਬ ਯੂਨੀਵਰਸਿਟੀ ਚੰਡੀਗੜਦੇ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਨੇ ਡਾ. ਭੀਮ ਰਾਓ ਅੰਬੇਡਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਬਾਬਾ ਸਾਹਿਬ ਦੇ ਜੀਵਨ ਤੋਂ ਸਾਨੂੰ ਸਾਰੀਆਂ ਨੂੰ ਜੀਵਨ ਪ੍ਰਬੰਧਨ, ਸੰਗਠਨ ਅਤੇ ਪ੍ਰਸ਼ਾਸਨਿਕ ਪ੍ਰਕ੍ਰਿਆ ਵੀ ਸਿਖਣੀ ਹੋਵੇਗੀ| ਇਸ ਕੌਮੀ ਸੰਮੇਲਨ ਵਿਚ ਪੰਜਾਬ ਯੂਨੀਵਰਸਿਟੀ ਦੇ ਡਾ. ਭੀਮ ਰਾਓ ਅੰਬੇਡਕਰ ਸੈਂਟਰ ਦੇ ਕੋਆਰਡੀਨੇਟਰਾ ਦੇਵੇਂਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ|

VIA PUNJAB