- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਐਮ.ਐਲ.ਐਫ-2018 ਦੇ ਪਹਿਲੇ ਦਿਨ ਪੰਜਾਬੀ ਸਾਹਿਤ ਦੇ ਵਿਕਾਸ ਲਈ ਪ੍ਰਸਿੱਧ ਲੇਖਕਾਂ, ਕਵੀਆਂ ਅਤੇ ਇਤਿਹਾਸਕਾਰਾਂ ਨੇ ਕੀਤੀ ਵਿਚਾਰ ਚਰਚਾ
ਚੰਡੀਗੜ – ਪਹਿਲੇ ਵਿਸਵ ਯੁੱਧ ਦੇ ਸਮੇਂ ਦੌਰਾਨ ਪੰਜਾਬੀ ਸਾਹਿਤ ਅਤੇ ਕਵਿਤਾ ਦਾ ਵਿਕਾਸ ਜਿਆਦਾਤਰ ਉਨਾਂ ਪੰਜਾਬੀ ਨੌਜਵਾਨਾਂ ਦੇ ਪਰਿਵਾਰਾਂ ਦੀਆਂ ਦੁੱਖ-ਤਕਲੀਫਾਂ ਦੀਆਂ ਗਥਾਵਾਂ, ਗਾਣੇ ਅਤੇ ਲੋਕ-ਕਥਾਵਾਂ ‘ਤੇ ਅਧਾਰਿਤ ਸੀ, ਜਿਹਨਾਂ ਨੂੰ ਪ੍ਰਚੱਲਿਤ ਹਲਾਤਾਂ ਕਾਰਨ ਜੰਗ ਵਿਚ ਧੱਕਿਆ ਗਿਆ। ਇਹ ਵਿਚਾਰ ਅੱਜ ਉਨਾਂ ਉੱਘੇ ਲੇਖਕਾਂ ਅਤੇ ਕਵੀਆਂ ਵਲੋਂ ਪ੍ਰਗਟ ਕੀਤੇ ਗਏ ਜੋ ਇੱਥੇ ਲੇਕ ਕਲੱਬ ਵਿਖੇ ਚੱਲ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ ਵਿਚ ‘ਪਹਿਲੇ ਵਿਸਵ ਯੁੱਧ ਵਿਚ ਪੰਜਾਬੀ ਕਵਿਤਾ, ਸਾਹਿਤ ਅਤੇ ਲੋਕ ਗੀਤਾਂ ਦਾ ਪ੍ਰਸਾਰ’ ਵਿਸੇ ‘ਤੇ ਚਰਚਾ ਕਰਨ ਲਈ ਇਕੱਤਰ ਹੋਏ ਸਨ। ਸਭ ਤੋਂ ਪਹਿਲਾਂ ਸੁਰੂਆਤ ਵਿਚ, ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜਬੀਰ ਸਿੰਘ ਨੇ ਕਿਹਾ ਕਿ ਹਵਾਲਦਾਰ ਨੰਦ ਸਿੰਘ ਵਲੋਂ ‘ਕਿੱਸਾ ਵੱਡਾ ਜੰਗ ਯੂਰਪ’ ਜੰਗ ‘ਤੇ ਲਿਖਿਆ ਸਾਇਦ ਸਭ ਤੋਂ ਪਹਿਲਾਂ ਸਾਹਿਤ ਸੀ। ਇਸੇ ਤਰਾਂ ਉਨਾਂ ਕਿਹਾ ਕਿ ਕਈ ਸਾਲਾਂ ਬਾਅਦ ਮਸਹੂਰ ਲੇਖਕ ਮੁਲਕ ਰਾਜ ਅਨੰਦ ਨੇ ਆਪਣੇ ਨਾਵਲ ‘ਦ ਸਵੌਰਡ ਐਂਡ ਸਿੱਕਲ’ ਵਿਚ ਇਸ ਜੰਗ ‘ਤੇ ਰੌਸਨੀ ਪਾਈ।ਸਵਰਾਜਬੀਰ ਸਿੰਘ ਨੇ ਕਿਹਾ ਕਿ ਇਸੇ ਸਮੇਂ ਦੌਰਾਨ ਲੋਕ-ਕਥਾਵਾਂ ਇਸ ਸਮੇਂ ਦੇ ਸਾਹਿਤਕ ਵਿਕਾਸ ਦਾ ਸਰੋਤ ਸਨ। ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਨੇ ਜੰਗ ਦੇ ਸਮੇਂ ਨਾਲ ਸਬੰਧਤ ਕਈ ਤੱਥਾਂ ‘ਤੇ ਵੀ ਰੌਸਨੀ ਪਾਈ। ਉਨਾਂ ਕਿਹਾ ਕਿ ਲੋਕ-ਗਥਾਵਾਂ ਜ਼ਿਆਦਾਤਰ ਪੰਜਾਬ ਦੇ ਪੋਠੋਹਾਰ ਦੀ ਬੋਲੀ ਵਿੱਚ ਸੀ ਕਿਉਂਕਿ ਉਹਨਾਂ ਦਿਨਾਂ ਵਿਚ ਫੌਜ ਦੀ ਜਿਆਦਾਤਰ ਭਰਤੀ ਰਾਵਲਪਿੰਡੀ ਜਿਲੇ ਵਿੱਚੋਂ ਹੋਈ ਸੀ। ਸਵਰਾਜਬੀਰ ਸਿੰਘ ਨੇ ਕਿਹਾ ਕਿ ਯੁੱਧ ਦੇ ਪਹਿਲੇ ਸਾਲ ਵਿਚ ਇਕ ਲੱਖ ਪੰਜਾਬੀਆਂ ਨੂੰ ਬ੍ਰਿਟਿਸ ਫੌਜ ਵਿਚ ਭਰਤੀ ਕੀਤਾ ਗਿਆ ਸੀ ਅਤੇ ਯੁੱਧ ਦੇ ਅੰਤ ਤੱਕ ਇਹ ਗਿਣਤੀ 4.70 ਲੱਖ ਹੋ ਗਈ ਸੀ।ਆਪਣੇ ਸੰਬੋਧਨ ਵਿਚ ਰਿਟਾਇਰਡ ਆਈ.ਪੀ.ਐਸ ਅਫਸਰ ਮਨਮੋਹਨ ਸਿੰਘ ਨੇ ਕਿਹਾ ਕਿ 19 ਵੀਂ ਸਤਾਬਦੀ ਵਿਚ ਪੰਜਾਬੀ ਸਾਹਿਤ ਨੇ ਪੂਰੇ ਵਿਸਵ ਵਿਚ ਖਾਸ ਤੌਰ ‘ਤੇ ਸੂਬੇ ਵਿਚ ਆਪਣੇ ਵਿਕਾਸ ਲਈ ਆਪਣੇ ਆਪ ਨੂੰ ਢਾਲ ਲਿਆ। ਉਨਾਂ ਕਿਹਾ ਕਿ ਇਸ ਸਮੇਂ ਦੌਰਾਨ ਸਾਹਿਤ ਨਾਲੋਂ ਕਿਤੇ ਵਧੇਰੇ ਸਕਤੀਸਾਲੀ ਰੂਪ ਵਿਚ ਲੋਕ ਗਥਾਵਾਂ ਉੱਭਰ ਕੇ ਸਾਹਮਣੇ ਆਈਆਂ। ਮਨਮੋਹਨ ਸਿੰਘ ਨੇ ਕਿਹਾ ਕਿ ਪੰਜਾਬੀ ਲੋਕ ਗਾਣਿਆਂ ਦਾ ਇੱਕ ਪ੍ਰਸਿੱਧ ਸਬਦ ‘ਜੁਗਨੀ’ ਦੀ ਉਤਪਤੀ ਇਸੇ ਸਮੇਂ ਦੌਰਾਨ ਹੋਈ। ਰਿਟਾਇਰਡ ਆਈ.ਪੀ.ਐਸ ਅਫਸਰ ਨੇ ਇਹ ਵੀ ਖੁਲਾਸਾ ਕੀਤਾ ਕਿ ਸ਼ਬਦ ਜੰਗ (ਜੰਗ) ਦੀ ਵਰਤੋਂ ਕਰਨ ਦੀ ਬਜਾਏ ਉਸ ਸਮੇਂ ਲੋਕ-ਗਥਾਵਾਂ ਸ਼ਬਦ ‘ਲਾਮ’ ਦੇ ਆਲੇ ਦੁਆਲੇ ਘੁੰਮਦੀਆਂ ਸਨ, ਜੋ ਕਿ ‘ਕਿਸੇ ਹੋਰ ਜਗਾ ਵੱਲ ਵਧਦੀ ਇੱਕ ਲਾਈਨ ਦੇ ਰੂਪ’ ਲਈ ਵਰਤਿਆ ਜਾਂਦਾ ਸੀ। ਉਹਨਾਂ ਕਿਹਾ ਕਿ ਮੋਹਨ ਕਾਹਲੋਂ ਦਾ ਨਾਵਲ ‘ਵਹਿ ਗਏ ਪਾਣੀ’ ਇਸ ਸਮੇਂ ਦੇ ਦੁਆਲੇ ਘੁੰਮਦਾ ਹੈ।ਇਸ ਮੌਕੇ ‘ਤੇ ਬੋਲਦਿਆਂ ਪ੍ਰਸਿੱਧ ਲੇਖਿਕਾ ਬੱਬੂ ਤੀਰ ਨੇ ਕਿਹਾ ਕਿ ਪਹਿਲਾ ਵਿਸਵ ਯੁੱਧ ਇਕ ਕਿਸਾਨੀ ਜੰਗ ਸੀ। ਉਹਨਾਂ ਕਿਹਾ ਕਿ ਉਸ ਸਮੇਂ ਭਾਰਤੀ ਯੋਧੇ ਨਹੀਂ ਸਨ ਪਰ ਅਸਲ ਵਿੱਚ ਉਹ ਪੀੜਤ ਸਨ, ਜਿਨਾਂ ਨੂੰ ਉਨਾਂ ਦੀਆਂ ਆਰਥਿਕ ਜਰੂਰਤਾਂ ਨੇ ਜੰਗ ਵਿੱਚ ਧੱਕ ਦਿੱਤਾ ਸੀ। ਉਹਨਾਂ ਕਿਹਾ ਕਿ ਸਭ ਤੋਂ ਵੱਧ ਪੀੜਤ ਹੋਣ ਦੇ ਬਾਵਜੂਦ ਵੀ ਔਰਤਾਂ ਨੇ ਜੰਗ ਵਿੱਚ ਅਹਿਮ ਭੂਮਿਕਾ ਨਿਭਾਈ। ਉਹਨਾਂ ਕਿਹਾ ਕਿ ਔਰਤਾਂ ਨੇ ਆਪਣੇ ਪਤੀਆਂ, ਪੁੱਤਰਾਂ ਅਤੇ ਭਰਾਵਾਂ ਨੂੰ ਆਪਣੇ ਪਰਿਵਾਰਾਂ ਦਾ ਢਿੱਡ ਭਰਨ ਲਈ ਜੰਗ ਵਿੱਚ ਭੇਜਿਆ।ਆਪਣੇ ਸੰਬੋਧਨੀ ਭਾਸ਼ਨ ਵਿੱਚ ਬ੍ਰਿਗੇਡੀਅਰ (ਸੇਵਾ ਮੁਕਤ) ਕੇ.ਐਸ. ਕਾਹਲੋਂ ਨੇ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੇਲਿਆਂ ਦਾ ਆਯੋਜਨ ਦੇਸ਼ ਦੇ ਲੋਕਾਂ ਨੂੰ ਸੈਨਾਵਾਂ ਦੇ ਬਹਾਦਰੀ ਭਰੇ ਕਾਰਜਾਂ, ਪ੍ਰਾਪਤੀਆਂ ਤੋਂ ਜਾਣੂ ਕਰਵਾਉਣ ਲਈ ਬਹੁਤ ਲਾਹੇਵੰਦ ਸਾਬਿਤ ਹੁੰਦੇ ਹਨ। ਉਨਾਂ ਕਈ ਕਿਸਮ ਦੀਆਂ ਔਕੜਾਂ ਅਤੇ ਤਨਖਾਹ ਤੇ ਭੱਤਿਆਂ ਵਿੱਚ ਭੇਦ ਭਾਵ ਦੇ ਬਾਵਜੂਦ ਵੀ ਭਾਰਤੀ ਫੌਜੀਆਂ ਨੇ ਜੰਗ ਦੇ ਉਸ ਮੁਸ਼ਕਿਲ ਦੌਰ ਸਮੇਂ ਆਪਣੀ ਬਹਾਦਰੀ ਸਦਕਾ ਅਮਿੱਟ ਛਾਪ ਛੱਡੀ।ਉਨਾਂ ਕਿਹਾ ਕਿ ਭਾਵੇਂ 26000 ਦੇ ਕਰੀਬ ਲੋਕ ਛੱਡ ਗਏ ਸਨ, ਪਰ ਪਹਿਲੀ ਵਿਸ਼ਵ ਜੰਗ ਵਿੱਚ ਭਾਰਤੀ ਫੌਜੀਆਂ ਦਾ ਯੋਗਦਾਨ ਮਹੱਤਵਪੂਰਨ ਸੀ।ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਸ੍ਰੀ ਜਸਬੀਰ ਸਿੰਘ ਨੇ ਕਿਹਾ ਕਿ ਜੰਗ ਦੇ ਦਿਨਾਂ ਵਿੱਚ ਫੌਜ ਦੀ ਬਹੁਗਿਣਤੀ ਭਰਤੀ ਪੰਜਾਬ ਵਿੱਚੋਂ ਕੀਤੀ ਗਈ ਸੀ।ਉਨਾਂ ਕਿਹਾ ਕਿ ਰਾਸ਼ਟਰੀ ਅਨੁਪਾਤ 150:1 ਦੇ ਨਿਸਬਤ ਫੌਜ ਵਿੱਚ ਪੰਜਾਬੀਆਂ ਦੀ ਭਰਤੀ ਅਨੁਪਾਤ 28:1 ਸੀ।
ਆਪਣੇ ਸੰਬੋਧਨ ਦੌਰਾਨ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਅਤੇ ਉੱਘੇ ਕਵੀ ਸ੍ਰੀ ਸੁਰਜੀਤ ਸਿੰਘ ਨੇ ਕਿਹਾ ਕਿ ਭਾਵੇਂ ਜੰਗ ਦੇ ਉਨਾਂ ਦਿਨਾਂ ਵਿੱਚ ਫੌਜੀਆਂ ਦੀ ਬਹਾਦਰੀ ਭਰੇ ਕਾਰਨਾਮਿਆਂ ਸਬੰਧੀ ਕੋਈ ਵੀ ਹਵਾਲਾ ਇਤਿਹਾਸ ਵਿੱਚ ਦਰਜ ਨਹੀਂ ਹੈ ਪਰ ਕਵਿਤਾਵਾਂ ਤੇ ਲੋਕ ਤੱਥਾਂ ਵਿੱਚ ਜੰਗ ਦੌਰਾਨ ਮਰਦ ਅਤੇ ਔਰਤ ਦੇ ਵਿਛੋੜੇ ਦਾ ਚਿਤਰਣ ਦੇਖਿਆ ਜਾ ਸਕਦਾ ਹੈ।ਸ੍ਰੀ ਪਾਤਰ ਨੇ ਕਿਹਾ ਕਿ ਜੰਗ ਦੇ ਉਨਾਂ ਔਖੇ ਦਿਨਾਂ ਦੌਰਾਨ ਫੌਜੀਆਂ ਦੇ ਪਰਿਵਾਰਾਂ ਵੱਲੋ ਹੰਢਾਈਆਂ ਔਕੜਾਂ ਤੇ ਵੀ ਚਾਨਣਾ ਪਾਇਆ ਗਿਆ। ਉਨਾਂ ਕਿਹਾ ਕਿ ਜੰਗ ਦੌਰਾਨ ਬਹੁਤੇ ਭਾਰਤੀ ਆਰਥਿਕ ਮੰਦਹਾਲੀ ਕਾਰਨ ਅੰਗਰੇਜ਼ੀ ਹਕੂਮਤ ਵੱਲੋਂ ਲੜ ਰਹੇ ਸਨ ਜਦਕਿ ਗਦਰ ਪਾਰਟੀ ਆਪਣੇ ਦੇਸ਼ ਪ੍ਰੇਮ ਸਦਕਾ ਅੰਗਰੇਜ਼ਾਂ ਦੇ ਵਿਰੁੱਧ ਲੜ ਰਹੀ ਸੀ, ਜਿਸਦਾ ਝਲਕਾਰਾ ਉਸ ਸਮੇਂ ਦੇ ਲੋਕ ਗੀਤਾਂ ਅਤੇ ਗਦਰ ਪਾਰਟੀ ਦੇ ਸਾਹਿਤ ਵਿੱਚੋਂ ਪੈਂਦਾ ਹੈ।


