- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਤੇ ਮਹਾਰਾਸ਼ਟਰ ਵਿਚਕਾਰ ਵਧੀਆ ਤਾਲਮੇਲ ਗੰਨੇ ਦੀ ਕਾਸ਼ਕਾਰੀ ਲਈ ਹੋਵੇਗਾ ਲਾਹੇਵੰਦ: ਸੁਖਜਿੰਦਰ ਸਿੰਘ ਰੰਧਾਵਾ
ਸਹਿਕਾਰਤਾ ਮੰਤਰੀ, ਪੰਜਾਬ ਨੇ ਕੀਤਾ ਪੂਨੇ ਦੇ ਵਸੰਤ ਦਾਦਾ ਸ਼ੂਗਰ ਇੰਸਟੀਚਿਊਟ ਦਾ ਦੌਰਾ
ਚੰਡੀਗੜ – ਮਹਾਰਾਸ਼ਟਰ ਅਤੇ ਪੰਜਾਬ ਦੇ ਗੰਨਾ ਉਤਪਾਦਕਾਂ ਅਤੇ ਗੰਨੇ ਦੀ ਕਾਸ਼ਤ ਨਾਲ ਸਬੰਧਤ ਅਦਾਰਿਆਂ ਅਤੇ ਸ਼ੂਗਰ ਇੰਡਸਟਰੀਜ਼ ਵਿਚਕਾਰ ਤਾਲਮੇਲ ਦੇਸ਼ ਵਿਚ ਗੰਨੇ ਦੀ ਖੇਤੀ ਸਬੰਧੀ ਭਵਿੱਖੀ ਯੋਜਨਾ ਬਣਾਉਣ ਅਤੇ ਗੰਨਾ ਬੀਜਣ ਵਾਲੇ ਕਿਸਾਨਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਇਕ ਅਹਿਮ ਰੋਲ ਅਦਾ ਕਰ ਸਕਦਾ ਹੈ, ਜਿਸ ਨਾਲ ਸਬੰਧਤ ਸੈਕਟਰਾਂ ਵਿਚ ਖੁਸ਼ਹਾਲੀ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਹਿਕਾਰਤਾ ਤੇ ਜੇਲ ਮੰਤਰੀ, ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕੱਲ਼ ਸ਼ਾਮੀ ਵਸੰਤ ਦਾਦਾ ਸ਼ੂਗਰ ਇੰਸਟੀਚਿਊਟ ਵਿਚ ਆਪਣੇ ਦੌਰੇ ਦੌਰਾਨ ਕੀਤਾ। ਪੰਜਾਬ ਦੇ ਮੰਤਰੀ ਦਾ ਨਿੱਘਾ ਸਵਾਗਤ ਕਰਦਿਆਂ ਵਸੰਤ ਦਾਦਾ ਸ਼ੂਗਰ ਇੰਸਟੀਚਿਊਟ, ਪੂਨੇ ਦੇ ਡਾਇਰੈਕਟਰ ਜਨਰਲ ਸ੍ਰੀ ਸ਼ਿਵਾਜੀਰਾਓ ਦੇਸ਼ਮੁੱਖ, ਆਈ.ਏ.ਐਸ (ਰਿਟਾਇਡ) ਨੇ ਕਿਹਾ ਕਿ ਖੇਤੀਬਾੜੀ ‘ਤੇ ਨਿਰਭਰ ਆਰਥਿਕਤਾ ਅਤੇ ਫਾਰਮਿੰਗ ਦੇ ਮੱਦੇਨਜ਼ਰ ਦੋਨਾਂ ਸੂਬਿਆਂ ਵਿਚ ਕਾਫੀ ਸਮਾਨਤਾਵਾਂ ਹਨ ਅਤੇ ਦੋਨਾਂ ਸੂਬਿਆਂ ਨੂੰ ਵਧੀਆਂ ਤਾਲਮੇਲ ‘ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ। ਵਸੰਤ ਦਾਦਾ ਸ਼ੂਗਰ ਇੰਸਟੀਚਿਊਟ ਵਿਖੇ ਗੰਨੇ ਦੀ ਸੋਧ ਤੇ ਵਿਕਾਸ ਦੇ ਨਾਲ ਨਾਲ ਤਕਨਾਲੋਜੀ ਦੇ ਸੁਧਾਰਾਂ ਦਾ ਜਾਇਜ਼ਾ ਲੈਂਦਿਆਂ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਹਾਰਾਸ਼ਟਰ ਗੰਨਾ ਪੈਦਾ ਕਰਨ ਵਾਲਾ ਪ੍ਰਮੁੱਖ ਸੂਬਾ ਹੈ। ਮਹਾਰਾਸ਼ਟਰ ਤੇ ਪੰਜਾਬ ਦੇ ਆਪਸੀ ਤਾਲਮੇਲ ਨਾਲ ਸ਼ੂਗਰ ਇੰਡਸਟਰੀ ਨੂੰ ਮਜ਼ਬੂਤੀ ਮਿਲੇਗੀ ਜਿਸ ਨਾਲ ਦੋਨਾਂ ਸੂਬਿਆਂ ਦੇ ਗੰਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਲਾਭ ਮਿਲੇਗਾ। ਉਨਾਂ ਅੱਗੇ ਕਿਹਾ ਕਿ ਵਸੰਤ ਦਾਦਾ ਸ਼ੂਗਰ ਇੰਸਟੀਟਿਊਟ ਇੱਕ ਪ੍ਰਮੁੱਖ ਸੰਸਥਾ ਹੈ ਨਾ ਕੇਵਲ ਗੰਨਾ ਕਾਸ਼ਤਕਾਰਾਂ ਤੇ ਮਹਾਰਾਸ਼ਟਰ ਦੇ ਉਦਯੋਗ ਜਗਤ ਨੂੰ ਹੁਲਾਰਾ ਦੇਵੇਗਾ ਸਗੋਂ ਦੱਖਣੀ ਭਾਰਤ ਲਈ ਵੀ ਲਾਹੇਵੰਦ ਸਾਬਤ ਹੋਵੇਗਾ।ਸ੍ਰੀ ਰੰਧਾਵਾ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਅਦਾਰਾ ਗੰਨਾ ਕਾਸ਼ਤਕਾਰਾਂ ਅਤੇ ਉਦਯੋਗਾਂ ਦੀ ਭਲਾਈ ਹਿੱਤ ਕਿਸਾਨਾਂ ਅਤੇ ਦੋਵਾਂ ਸੂਬਿਆਂ ਦੇ ਖੇਤੀਬਾੜੀ ਟੈਕਨੋਕਰੈਟਾਂ ਵਿੱਚ ਆਪਸੀ ਤਾਲਮੇਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।ਉਨਾਂ ਨੇ ਪੰਜਾਬ ਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਤਕਨੀਕੀ ਨਵੀਨੀਕਰਨ ਅਤੇ ਗੰਨੇ ਦੇ ਵਿਕਾਸ ਨੂੰ ਵਧਾਉਣ ਲਈ ਵਸੰਤ ਦਾਦਾ ਸ਼ੂਗਰ ਇੰਸਟੀਟਿਊਟ, ਪੁਣੇ ਤੋਂ ਢਾਂਚਾਗਤ ਤੇ ਤਕਨੀਕੀ ਜਾਣਕਾਰੀ ਲੈਣ ਸਬੰਧੀ ਆਸ ਪ੍ਰਗਟਾਈ। ਇਸ ਮੌਕੇ ਸ੍ਰੀ ਸ਼ਿਵਾਜੀਰਾਓ ਦੇਸ਼ਮੁੱਖ,(ਸੇਵਾ ਮੁਕਤ)ਡਾਇਰੈਕਟਰ ਜਨਰਲ, ਵਸੰਤ ਦਾਦਾ ਸ਼ੂਗਰ ਇੰਸਟੀਟਿਉਟ,ਪੁਣੇ ਨੇ ਪੰਜਾਬ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਅਦਾਰੇ ਵਿੱਚ ਆਉਣ ਲਈ ਸੁਖਜਿੰਦਰ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਵਿਕਾਸ ਗਰਗ,ਆਈ8ਏ8ਐਸ, ਰਜਿਸਟਰਾਰ, ਸਹਿਕਾਰੀ ਸਭਾਵਾਂ,ਪੰਜਾਬ ਅਤੇ ਸ੍ਰੀ ਦਵਿੰਦਰ ਸਿੰਘ, ,ਆਈ.ਏ.ਐਸ, ਮੈਨੇਜਿੰਗ ਡਾਇਰੈਕਟਰ,ਸ਼ੂਗਰਫੈੱਡ,ਪੰਜਾਬ ਵੀ ਮੌਜੂਦ ਸਨ।


