- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਐਰਿਕ ਗੈਰੇਸਟੀ ਹੋਣਗੇ ਭਾਰਤ ਵਿੱਚ ਅਮਰੀਕਾ ਦੇ ਅਗਲੇ ਰਾਜਦੂਤ
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਲਾਂਸ ਏਂਜਲਸ ਦੇ ਮੇਅਰ ਐਰਿਕ ਗੈਰੇਸਟੀ ਨੂੰ ਭਾਰਤ ਵਾਸਤੇ ਅਮਰੀਕਾ ਦਾ ਰਾਜਰੂਤ ਨਾਮਜ਼ਦ ਕੀਤਾ ਗਿਆ ਹੈ। ਭਾਰਤ ਲਈ ਦੇਸ਼ ਦਾ ਰਾਜਦੂਤ ਨਾਮਜ਼ਦ ਕੀਤੇ ਜਾਣ ਤੇ ਲਾਸ ਏਂਜਲਸ ਦੇ ਮੇਅਰ ਐਰਿਕ ਗੈਰੇਸਟੀ ਨੇ ਕਿਹਾ ਹੈ ਕਿ ਉਹ ਨਾਮਜ਼ਦਗੀ ਸਵੀਕਾਰ ਕਰਕੇ ਸਨਮਾਨਿਤ ਮਹਿਸੂਸ ਕਰ ਰਹੇ ਹਨ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਸ਼ਹਿਰ ਦੀ ਸੇਵਾ ਕੀਤੀ ਉਹ ਉਸੇ ਜੋਸ਼, ਵਚਨਬੱਧਤਾ ਅਤੇ ਪਿਆਰ ਨਾਲ ਆਪਣੀ ਨਵੀਂ ਭੂਮਿਕਾ ਵੀ ਨਿਭਾਉਣਗੇ। ਸੈਨੇਟ ਤੋਂ ਉਨ੍ਹਾਂ ਦੇ ਨਾਮ ਦੀ ਪੁਸ਼ਟੀ ਹੋਣ ਤੇ ਗੈਰੇਸਟੀ (50) ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਿੱਚ ਭਾਰਤ ਲਈ ਅਮਰੀਕਾ ਦੇ ਰਾਜਦੂਤ ਰਹੇ ਕੈਨੇਟ ਜਸਟਰ ਦਾ ਸਥਾਨ ਲੈਣਗੇ।ਜਸਟਰ ਨੂੰ ਵਿਦੇਸ਼ ਮਾਮਲਿਆਂ ਬਾਰੇ ਪਰਿਸ਼ਦ ਵਿੱਚ ਸੀਨੀਅਰ ਮੈਂਬਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ। ਬਾਈਡੇਨ ਪ੍ਰਸ਼ਾਸਨ ਵੱਲੋਂ ਨਾਮਜ਼ਦ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਗੈਰੇਸਟੀ ਨੇ ਇਕ ਬਿਆਨ ਵਿੱਚ ਕਿਹਾ ਕਿ ਨਵੀਂ ਭੂਮਿਕਾ ਵਿੱਚ ਸੇਵਾ ਲਈ ਉਨ੍ਹਾਂ ਵੱਲੋਂ ਨਾਮਜ਼ਦਗੀ ਦੇ ਪ੍ਰਸਤਾਵ ਨੂੰ ਸਵੀਕਾਰ ਕਰਕੇ ਉਹ ਸਨਮਾਨਿਤ ਮਹਿਸੂਸ ਕਰ ਰਹੇ ਹਨ।ਉਨ੍ਹਾਂ ਤੋਂ ਇਲਾਵਾ ਵ੍ਹਾਈਟ ਹਾਊਸ ਨੇ ਕਈ ਹੋਰ ਰਾਜਦੂਤਾਂ ਦੀ ਨਾਮਜ਼ਦਗੀ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਐਰਿਕ ਐਮ. ਗਰੈਸਟੀ 2013 ਤੋਂ ਲਾਸ ਏਂਜਲਸ ਸ਼ਹਿਰ ਦੇ ਮੇਅਰ ਰਹੇ ਹਨ। ਇਸ ਦੇ ਇਲਾਵਾ ਉਹ 12 ਸਾਲ ਨਗਰ ਪਰਿਸ਼ਦ ਦੇ ਮੈਂਬਰ ਅਤੇ ਪਰਿਸ਼ਦ ਪ੍ਰਧਾਨ ਵੀ ਰਹੇ ਹਨ। ਬਾਈਡੇਨ ਨੇ ਡੈਨਿਸ ਕੈਂਪਬੇਲ ਬਾਊਰ ਨੂੰ ਮੋਨਾਕੋ ਲਈ ਦੂਤ, ਪੀਟਰ ਡੀ ਹਾਸ ਨੂੰ ਬੰਗਲਾਦੇਸ਼ ਲਈ ਅਤੇ ਬਰਨਾਡੇਟ ਐਮ. ਮੀਹਾਨ ਨੂੰ ਚਿਲੀ ਲਈ ਡਿਪਲੋਮੈਟ ਵਜੋਂ ਨਾਮਜ਼ਦ ਕੀਤਾ।


