- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਐੱਚ1-ਬੀ ਵੀਜ਼ਾ ਧਾਰਕਾਂ ਨੂੰ ਰੋਜ਼ਗਾਰ ਬਦਲਣ ਦੀ ਛੋਟ ‘ਤੇ ਬਿੱਲ ਪੇਸ਼
ਵਾਸ਼ਿੰਗਟਨ – ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਣ ਮੂਰਤੀ ਨੇ ਪ੍ਰਤੀਨਿਧੀ ਸਭਾ ‘ਚ ਬਿੱਲ ਪੇਸ਼ ਕੀਤਾ ਹੈ। ਇਸ ਬਿੱਲ ਦਾ ਟੀਚਾ ਐੱਚ1-ਬੀ ਦੇ ਕਰਮਚਾਰੀਆਂ ਨੂੰ ਨੌਕਰੀ ਬਦਲਣ ਦੇ ਮਾਮਲੇ ‘ਚ ਛੋਟ ਦੇਣਾ ਤੇ ਪੈਂਡਿੰਗ ਪਏ ਗ੍ਰੀਨ ਕਾਰਡ ਦਾ ਨਿਪਟਾਰਾ ਕਰਨਾ ਹੈ। ਇਸ ਦੇ ਲਈ ਐੱਚ1-ਬੀ ਧਾਰਕਾਂ ਲਈ ਦੇਸ਼ ਦੀ ਬਜਾਏ ਸਿੱਖਿਆ ਆਧਾਰਿਤ ਛੋਟ ਵਿਵਸਥਾ ਦੇ ਵਿਸਥਾਰ ਦਾ ਸੁਝਾਅ ਦਿੱਤਾ ਗਿਆ ਹੈ। ਕ੍ਰਿਸ਼ਣ ਮੂਰਤੀ ਨੇ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਮਾਇਕ ਕਾਫਮੈਨ ਨਾਲ ਮਿਲ ਕੇ ਐੱਚ.ਆਰ. 6794 ‘ਇਮੀਗ੍ਰੇਸ਼ਨ ਇਨੋਵੇਸ਼ਨ ਐਕਟ’ 2018 ਵੀਰਵਾਰ ਨੂੰ ਪ੍ਰਤੀਨਿਧੀ ਸਭਾ ‘ਚ ਪੇਸ਼ ਕੀਤਾ। ਜੇਕਰ ਇਹ ਬਿੱਲ ਪਾਸ ਹੁੰਦਾ ਹੈ ਤੇ ਰਾਸ਼ਟਰਪਤੀ ਇਸ ‘ਤੇ ਦਸਤਖਤ ਕਰਦੇ ਹਨ ਤਾਂ ਇਹ ਹੁਨਰਮੰਦ ਕਾਮਿਆਂ ਲਈ ਵੀਜ਼ਾ ਪ੍ਰੋਗਰਾਮ ਐੱਚ1-ਬੀ ਵਿਵਸਥਾ ‘ਚ ਸੁਧਾਰ ਲਿਆਵੇਗਾ। ਡੈਮੋਕ੍ਰਟਿਕ ਪਾਰਟੀ ਦੇ ਸੰਸਦ ਮੈਂਬਰ ਕ੍ਰਿਸ਼ਣ ਮੂਰਤੀ ਨੇ ਕਿਹਾ, ‘ਘਰੇਲੂ ਕਰਮਚਾਰੀਆਂ ਦੇ ਹੁਨਰ ਵਿਕਾਸ ਲਈ ਬਿੱਲ ‘ਚ ਸਾਡੀ ਸਿੱਖਿਆ ਪ੍ਰਣਾਲੀ ‘ਚ ਨਿਵੇਸ਼ ਵਧਾਉਣ ਦੀ ਗੱਲ ਕਹੀ ਗਈ ਹੈ ਤਾਂ ਕਿ ਇਸ ਦੀ ਗਾਰੰਟੀ ਹੋਵੇ ਕਿ ਅਮਰੀਕੀ ਕਰਮਚਾਰੀ ਉੱਚ ਤਕਨੀਕੀ ਵਾਲੇ ਰੋਜ਼ਗਾਰ ਲਈ ਸਿਖਲਾਈ ਪ੍ਰਾਪਤ ਕਰਨ। ਇਸ ‘ਚ ਹੁਨਰਮੰਦ ਕਾਮਿਆਂ ਲਈ ਵੀਜ਼ਾ ਪ੍ਰਣਾਲੀ ‘ਚ ਸੁਧਾਰ ਦੀ ਵੀ ਗੱਲ ਹੈ।’


