ਓਬਾਮਾ ਵੱਲੋਂ ਸਤਰੰਗੀ ਪੱਗ ਵਾਲੇ ਸਿੱਖ ਦੀ ਤਾਰੀਫ਼

ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਸਾਲ ਦੇ ‘ਪ੍ਰਾਈਡ ਮੰਥ’ ਵਿੱਚ ਸਤਰੰਗੀ ਪੱਗ ਬੰਨ ਕੇ ਸ਼ਾਮਲ ਹੋਏ ਭਾਰਤੀ ਮੂਲ ਦੇ ਦਿਮਾਗ ਦੇ ਡਾਕਟਰ ਜੀਵਨਦੀਪ ਕੋਹਲੀ ਦੀ ਤਾਰੀਫ਼ ਕੀਤੀ ਹੈ। ਸਾਂ ਡਿਏਗੋ ਆਧਾਰਿਤ ਕੋਹਲੀ ਨੇ ਲੰਘੇ ਦਿਨ ਟਵਿੱਟਰ ’ਤੇ ਸਤਰੰਗੀ ਪੱਗ ਵਾਲੀ ਆਪਣੀ ਤਸਵੀਰ ਸਾਂਝੀ ਕਰਦਿਆਂ ਖ਼ੁਦ ਦੇ ਸਮਲਿੰਗੀ ਹੋਣ ਬਾਰੇ ਖੁਲਾਸਾ ਕੀਤਾ ਸੀ। ਓਬਾਮਾ ਨੇ ਇਕ ਟਵੀਟ ’ਚ ਕਿਹਾ, ‘ਜੀਵਨਦੀਪ, ਇਸ ਮੁਲਕ ਵਿੱਚ ਬਰਾਬਰੀ ਲਈ ਤੁਸੀਂ ਜੋ ਕੁਝ ਕੀਤਾ, ਉਸ ਲਈ ਤੁਹਾਡਾ ਧੰਨਵਾਦ। ਹੋਰ ਗੱਲਾਂ ਦੀਆਂ ਗੱਲਾਂ ਤੁਹਾਡੀ ਪੱਗ ਬਹੁਤ ਸ਼ਾਨਦਾਰ ਲੱਗ ਰਹੀ ਸੀ।’

VIA PUNJAB