- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਓਮ ਪ੍ਰਕਾਸ਼ ਸੋਨੀ ਵੱਲੋਂ 29ਵੇਂ ਲਾਲ ਬਹਾਦਰ ਸਾਸ਼ਤਰੀ ਹਾਕੀ ਟੂਰਨਾਮੈਂਟ ਦਾ ਉਦਘਾਟਨ
ਸਾਸ਼ਤਰੀ ਜੀ ਵੱਲੋਂ ਦੇਸ਼ ਦੇ ਵਿਕਾਸ ਲਈ ਪਾਇਆ ਗਿਆ ਵੱਡਮੁੱਲਾ ਯੋਗਦਾਨ
ਚੰਡੀਗੜ – ਸਿੱਖਿਆ ਮੰਤਰੀ, ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਵੱਲੋਂ ਸੈਕਟਰ 42 ਵਿਖੇ ਸਥਿਤ ਹਾਕੀ ਸਟੇਡੀਅਮ ਵਿਖੇ 29ਵੇਂ ਲਾਲ ਬਹਾਦਰ ਸਾਸ਼ਤਰੀ ਹਾਕੀ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ। ਟੂਰਨਾਮੈਂਟ ਦੇ ਉਦਘਾਟਨ ਉਪਰੰਤ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਸ੍ਰੀ ਲਾਲ ਬਹਾਦਰ ਸਾਸ਼ਤਰੀ ਦਾ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਹੈ। ਸ੍ਰੀ ਸਾਸ਼ਤਰੀ ਜੀ ਨੇ ਦੇਸ਼ ਦੇ ਕਿਸਾਨ, ਜਵਾਨ ਅਤੇ ਖਿਡਾਰੀਆਂ ਲਈ ਬਹੁਤ ਕੰਮ ਕੀਤੇ ਸਨ। ਜਿਸਦਾ ਇਤਿਹਾਸ ਗਵਾਹ ਹੈ। ਉਨਾਂ ਲਾਲ ਬਹਾਦਰ ਸਾਸ਼ਤਰੀ ਹਾਕੀ ਟੂਰਨਾਮੈਂਟ ਕਮੇਟੀ ਨੂੰ ਇਹ ਟੂਰਨਾਮੈਂਟ ਕਰਵਾਉਣ ਲਈ ਵਧਾਈ ਦਿੰਦਿਆਂ ਕਿਹਾ ਕਿ ਇਸ ਕਾਰਜ ਰਾਹੀਂ ਕਮੇਟੀ ਕੌਮੀ ਖੇਡ ਹਾਕੀ ਦੀ ਸੇਵਾ ਕਰ ਰਹੀ ਹੈ ਅਤੇ ਦੇਸ਼ ਲਈ ਵਧੀਆ ਖਿਡਾਰੀ ਪੈਦਾ ਕਰਨ ਲਈ ਯੋਗਦਾਨ ਪਾ ਰਹੀ ਹੈ। ਇਸ ਮੌਕੇ ਸ੍ਰੀ ਅਨਿਲ ਸਾਸ਼ਤਰੀ ਸਪੁੱਤਰ ਸਾਬਕਾ ਪ੍ਰਧਾਨ ਮੰਤਰੀ ਸਵਰਗਵਾਸੀ ਸ੍ਰੀ ਲਾਲ ਬਹਾਦਰ ਸਾਸ਼ਤਰੀ, ਸ੍ਰੀ ਕਮਲ ਚੌਧਰੀ ਸਾਬਕਾ ਮੈਂਬਰ ਪਾਰਲੀਮੈਂਟ, ਰਜਿੰਦਰ ਸਿੰਘ ਸਾਬਕਾ ਡੀ.ਜੀ.ਪੀ., ਜਗਦੀਪ ਸਿੰਘ ਸਿੱਧੂ ਓ.ਐਸ.ਡੀ. ਮੁੱਖ ਮੰਤਰੀ ਪੰਜਾਬ, ਐਡਵੋਕੇਟ ਵੀ ਪੀ ਸਿੰਘ, ਕਪਿਲ ਦੇਵ ਪਰਾਸ਼ਰ ਸੈਕਟਰੀ ਅਤੇ ਅਨਿਲ ਵੋਹਰਾ ਸਮੇਤ ਹੋਰ ਕਈ ਹਾਜ਼ਰ ਸਨ। ਇਸ ਟੂਰਨਾਮੈਂਟ ਵਿੱਚ ਦੇਸ਼ ਦੀਆਂ 8 ਪ੍ਰਸਿੱਧ ਹਾਕੀ ਟੀਮਾਂ ਭਾਗ ਲੈ ਰਹੀਆਂ ਹਨ ਜਿਨਾਂ ਵਿੱਚ ਏਅਰ ਇੰਡੀਆ, ਸੀ.ਆਈ.ਐਸ.ਐਫ., ਚੰਡੀਗੜ ਇਲੈਵਨ, ਬੀ ਐਸ ਐਫ, ਪੀ ਐਨ ਬੀ, ਈ ਐਮ ਈ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਹ ਟੂਰਨਾਮੈਂਟ 17 ਦਸੰਬਰ, 2018 ਤੋਂ 23 ਦਸੰਬਰ 2018 ਤੱਕ ਚੱਲੇਗਾ।


