ਓਵਰਲੋਡਿੰਗ ਪ੍ਰਾਈਵੇਟ ਬੱਸਾਂ ਹਾਦਸਿਆਂ ਨੂੰ ਦੇ ਰਹੀਆਂ ਨੇ ਨਿਓਤਾ

ਲੁਧਿਆਣਾ – ਮਹਾਨਗਰ ਦੀਆਂ ਸੜਕਾਂ ਤੇ ਓਵਰਲੋਡਿੰਗ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ।ਇਹਨਾਂ ਓਵਰਲੋਡਿੰਗ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਕੋਈ ਪ੍ਰਵਾਹ ਨਹੀਂ ਹੈ ਕਿ ਇਹ ਟਰੈਫਿਕ ਨਿਯਮਾ ਦੇ ਖ਼ਿਲਾਫ਼ ਨਹੀਂ ਹੈ ਕਿ ਟ੍ਰੈਫਿਕ ਮੁਲਾਜ਼ਮਾਂ ਨੂੰ ਇਸ ਬਾਰੇ ਪਤਾ ਨਹੀ ਹੈ ਇਹ ਓਵਰਲੋਡਿੰਗ ਕਿਸ ਦੀ ਮਿਲੀ ਭਗਤ ਨਾਲ ਹੋ ਰਹੀ ਹੈ ਕਿ ਪ੍ਰਸ਼ਾਸਨ ਇਹਨਾਂ ਓਵਰਲੋਡਿੰਗ ਗੱਡੀਆਂ ਦੇ ਕਾਰਨ ਹੋਣ ਵਾਲੇ ਹਾਦਸਿਆ ਦਾ ਇਤਨਜਾਰ ਕਰ ਰਿਹਾ ਹੈ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਦ ਮੀਡੀਆ ਕਰਮੀ ਸਮਰਾਲਾ ਚੌਕ ਪਹੁੰਚੇ ਤੇ ਬੱਸਾਂ ਦੇ ਉੱਪਰ ਕਮਰਸ਼ੀਅਲ ਮਾਲ ਦੇ ਬੋਰੇ ਲੱਦੇ ਜਾ ਰਹੇ ਸੀ ਅਤੇ ਨੇੜੇ ਹੀ ਟ੍ਰੈਫਿਕ ਮੁਲਾਜ਼ਮ ਵੀ ਮੌਜੂਦ ਸਨ ਪਰ ਉਨ੍ਹਾਂ ਵੱਲੋਂ ਇਨ੍ਹਾਂ ਬੱਸਾਂ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।ਆਖਿਰ ਕਦੋਂ ਪ੍ਰਸ਼ਾਸਨ ਨੀਂਦ ਤੋਂ ਜਾਗੂਗਾਂ। ਇਹ ਮਾਮਲਾ ਜਦ ਏਸੀਪੀ ਟ੍ਰੈਫਿਕ ਗੁਰਦੇਵ ਸਿੰਘ ਜੀ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਉਨ੍ਹਾਂ ਨੇ ਦੱਸਿਆ ਜਿਵੇਂ ਕਿ ਓਵਰ ਹਾਈਟ,ਓਵਰ ਲੈਂਥ ਕਮਰਸ਼ੀਅਲ ਵਹੀਕਲ ਜੋ ਕਿ ਨਿਯਮਾਂ ਦੀ ਉਲੰਘਣਾ ਕਰਦੇ ਹਨ ਸਮੇਂ ਸਮੇਂ ਤੇ ਉਨ੍ਹਾਂ ਦਾ ਚਲਾਨ ਕੱਟਿਆ ਜਾਂਦਾ ਹੈ।

VIA PUNJAB