- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਔਰਤਾਂ ਦੀ ਭਲਾਈ ਲਈ ਟਰੰਪ ਪ੍ਰਸ਼ਾਸਨ ਕਰੇਗਾ ਉੱਦਮ
ਵਾਸ਼ਿੰਗਟਨ – ਟਰੰਪ ਪ੍ਰਸ਼ਾਸਨ ਨੇ ਪ੍ਰਾਈਵੇਟ ਖੇਤਰ ਨਾਲ ਭਾਈਵਾਲੀ ਕਰ ਕੇ ਭਾਰਤ ਵਿਚ ਔਰਤ ਸਸ਼ਕਤੀਕਰਨ ਬਾਰੇ ਪ੍ਰਾਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅਮਰੀਕੀ ਸਰਕਾਰ ਵੱਲੋਂ ਭਾਰਤ ਵਿਚ ਕੀਤਾ ਜਾਣ ਵਾਲਾ ਇਹ ਉੱਦਮ ਆਲਮੀ ਪੱਧਰ ’ਤੇ ਕਰੋੜਾਂ ਔਰਤਾਂ ਦੀ ਆਰਥਿਕ ਹਾਲਤ ’ਚ ਸੁਧਾਰ ਕਰਨ ਦੀ ਯੋਜਨਾ ਤਹਿਤ ਕੀਤਾ ਜਾ ਰਿਹਾ ਹੈ। ਇਸ ਉਪਰਾਲੇ ਦੀ ਅਗਵਾਈ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਭ ਤੋਂ ਵੱਡੀ ਧੀ ਤੇ ਸਲਾਹਕਾਰ ਇਵਾਂਕਾ ਟਰੰਪ ਕਰੇਗੀ। ਇਸ ਸਬੰਧੀ ਟਰੰਪ ਨੇ ਇਕ ਮੈਮੋਰੰਡਮ ’ਤੇ ਸਹੀ ਪਈ ਹੈ। ਪ੍ਰਾਜੈਕਟ ਤਹਿਤ ਕੁਝ ਪ੍ਰੋਗਰਾਮ ਪੱਛਮੀ ਬੰਗਾਲ ਸੂਬੇ ਵਿਚ ਲਾਂਚ ਕੀਤੇ ਜਾਣਗੇ। ਅਮਰੀਕਾ ਦੀ ਕੌਮਾਂਤਰੀ ਵਿਕਾਸ ਬਾਰੇ ਏਜੰਸੀ ਪੱਛਮੀ ਬੰਗਾਲ ’ਚ ਪੈਪਸੀਕੋ ਨਾਲ ਭਾਈਵਾਲੀ ਕਰੇਗਾ ਤੇ ਖੇਤੀਬਾੜੀ ਸਪਲਾਈ ਲੜੀ ਤਹਿਤ ਔਰਤਾਂ ਨੂੰ ਆਰਥਿਕ ਪੱਖੋਂ ਸਮਰੱਥ ਬਣਾਉਣ ਲਈ ਕੰਮ ਕੀਤਾ ਜਾਵੇਗਾ।ਇਕ ਨਿਵੇਸ਼ ਕਾਰਪੋਰੇਸ਼ਨ ਹੇਠ ਔਰਤਾਂ ਨੂੰ ਕਰਜ਼ਾ ਵੀ ਦਿੱਤਾ ਜਾਵੇਗਾ।


