ਔਰਤ ਸਮੇਤ 3 ਵਿਅਕਤੀ 3 ਕਿੱਲੋ ਗਾਂਜਾ ਸਮੇਤ ਬਰਾਮਦ

ਬਰੇਟਾ – ਸਹਾਇਕ ਸਬ ਇੰਸਪੈਕਟਰ ਥਾਣਾ ਬਰੇਟਾ ਦੇ ਮੇਵਾ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਨਾਕੇ ਦੌਰਾਨ ਕੁਲਰੀਆਂ-ਜੁਗਲਾਣ ਸੜਕ ਦੇ ਮੋੜ ਤੇ ਦੋ ਮੋਟਰ ਸਾਇਕਲ ਸਵਾਰਾਂ ਸੰਮੀ ਸਿੰਘ ਵਾਸੀ ਜਾਖਲ ਅਤੇ ਰਵੀ ਕੁਮਾਰ ਵਾਸੀ ਲੁਧਿਆਣਾ ਨੂੰ ਰੋਕ ਉਨ੍ਹਾਂ ਦੇ ਕਬਜੇ ਹੇਠ ਪਲਾਸਟਿਕ ਦੇ ਝੋਲੇ ਵਿੱਚੋ 2 ਕਿਲੋ ਗਾਂਜਾ ਬਰਾਮਦ ਕੀਤੇ ਜਾਣ ਦੀ ਜਾਣਕਾਰੀ ਦਿੰਦੇ ਹੋਏ ਮੇਵਾ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਰੁੱਧ ਨਸ਼ਾ ਐਕਟ ਅਧੀਨ ਕੇਸ ਦਰਜ ਕਰਕੇ ਜਦੋਂ ਪੁੱਛ ਗਿੱਛ ਕੀਤੀ ਗਈ ਤਾਂ ਇਨ੍ਹਾਂ ਨਿਸ਼ਾਨਦੇਹੀ ਤੇ ਪਿੰਡ ਜੁਗਲਾਣ ਦੀ ਇੱਕ ਔਰਤ ਸਰੂਪੀ ਦੇਵੀ ਕੋਲੋ ਵੀ ਇੱਕ ਕਿਲੋ ਗਾਂਜਾ ਹੋਰ ਬਰਾਮਦ ਕਰਕੇ ਇਸ ਕੇਸ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਅਗਲੀ ਕਾਰਵਾਈ ਆਰੰਭੀ ਗਈ ਹੈ।

VIA PUNJAB