ਕਪਿਲ ਦੇਵ ਨਾਲ ਹਾਰਦਿਕ ਦੀ ਤੁਲਨਾ ‘ਤੇ ਭੜਕੇ ਗਾਵਸਕਰ

ਨਵੀਂ ਦਿੱਲੀ –  ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਕਪਿਲ ਦੇਵ ਅਤੇ ਹਾਰਦਿਕ ਪੰਡਯਾ ਵਿਚਾਲੇ ਨੂੰ ਬਕਵਾਸ ਕਰਾਰ ਦਿੰਦੇ ਹੋਏ ਕਿਹਾ ਕਿ ਸਾਬਕਾ ਭਾਰਤੀ ਕਪਤਾਨ 100 ਸਾਲ ‘ਚ ਇਕ ਵਾਰ ਪੈਦਾ ਹੋਣ ਵਾਲਾ ਕ੍ਰਿਕਟਰ ਹੈ ਅਤੇ ਕਿਸੇ ਨਾਲ ਉਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਇਨਾਂ ਦੋਵਾਂ ਕ੍ਰਿਕਟਰਾਂ ਵਿਚਾਲੇ ਜਮੀਨ ਆਸਮਾਨ ਦਾ ਫਰਕ ਹੈ। ਨਾਰਾਜ ਦਿਸ ਰਹੇ ਗਾਵਸਕਰ ਨੇ ਕਿਹਾ, ” ਕਪਿਲ ਦੇਵ ਨਾਲ ਕਿਸੇ ਦੀ ਤੁਲਨਾ ਨਹੀਂ ਕਰਨੀ ਚਾਹੀਦੀ। ਉਹ ਪੀੜੀ ‘ਚ ਇਕ ਵਾਰ ਪੈਦਾ ਹੋਣ ਵਾਲਾ ਕ੍ਰਿਕਟਰ ਨਹੀਂਂ ਬਲਕਿ 100 ਸਾਲ ‘ਚ ਇਕ ਵਾਰ ਪੈਦਾ ਹੋਣ ਵਾਲਾ ਕ੍ਰਿਕਟਰ ਹੈ ਜਿਵੇਂ ਕਿ ਸਰ ਡਾਨ ਬ੍ਰੈਡਮੈਨ ਅਤੇ ਸਚਿਨ ਤੇਂਦੁਲਕਰ। ਸਾਨੂੰ ਕਿਸੇ ਨਾਲ ਉਨ੍ਹਾਂ ਦੀ ਤੁਲਨਾ ਨਹੀਂ ਕਰਨੀ ਚਾਹੀਦੀ। ਉਥੇ ਹੀ ਸ਼ਿਖਰ ਧਵਨ ਬਾਰੇ ਪੁੱਛੇ ਸਵਾਲ ‘ਤੇ ਗਾਵਸਕਰ ਨੇ ਕਿਹਾ, ” ਸ਼ਿਖਰ ਦੇ ਪਹਿਲੇ ਟੈਸਟ ‘ਚ ਖਰਾਬ ਪ੍ਰਦਰਸ਼ਨ ਤੋਂ ਉਹ ਨਾਰਾਜ ਹਨ। ਸ਼ਿਖਰ ਨੇ ਪਹਿਲੇ ਟੈਸਟ ‘ਚ 26 ਅਤੇ 13 ਦੌੜਾਂ ਦੀ ਪਾਰੀ ਖੇਡੀ ਸੀ।
ਗਾਵਸਕਰ ਮੁਤਾਬਕ ਸ਼ਿਖਰ ਨੂੰ ਆਪਣੇ ਖੇਡ ‘ਚ ਬਿਲਕੁਲ ਵੀ ਬਦਲਾਅ ਨਹੀਂ ਕਰਨਾ ਚਾਹੀਦਾ। ਸ਼ਿਖਰ ਨੂੰ ਉਸੇ ਤਰ੍ਹਾਂ ਖੇਡਣਾ ਚਾਹੀਦਾ ਹੈ ਜਿਸ ਤਰ੍ਹਾਂ ਦੀ ਖੇਡ ‘ਚ ਉਸ ਨੂੰ ਸਫਲਤਾ ਮਿਲਦੀ ਆਈ ਹੈ। ਭਾਰਤ ਸੀਰੀਜ਼ ‘ਚ 0-1 ਨਾਲ ਪੱਛੜ ਰਿਹਾ ਹੈ। ਇਸ ਲਈ ਮੈਂ ਪੁਜਾਰਾ ਦੇ ਰੁਪ ‘ਚ ਲਾਰਡਸ ਟੈਸਟ ‘ਚ ਇਕ ਹੋਰ ਬੱਲੇਬਾਜ਼ ਨੂੰ ਖਿਡਾਉਣਾ ਚਾਹੁੰਗਾ। ਪੁਜਾਰਾ ਦੇ ਕੋਲ ਤਕਨੀਕ ਅਤੇ ਧੀਰਜ ਹੈ। ਉਹ ਕਿਸ ਦੀ ਜਗ੍ਹਾ ਲਵੇਗਾ ਇਹ ਪਿੱਚ ‘ਤੇ ਨਿਰਭਰ ਕਰਦਾ ਹੈ। ਜੇਕਰ ਪਿੱਚ ‘ਤੇ ਘਾਹ ਨਹੀਂ ਹੈ ਤਾਂ ਮੈਂ ਉਸ ਨੂੰ ਉਮੇਸ਼ ਯਾਦਵ ਦੀ ਜਗ੍ਹਾ ਚੁਣਾਂਗਾ ਅਤੇ ਹਾਰਦਿਕ ਪੰਡਯਾ ਨੂੰ ਟੀਮ ‘ਚ ਬਰਕਰਾਰ ਰੱਖਾਂਗਾ।

VIA PUNJAB