ਕਪੂਰਥਲਾ ਪੁਲਿਸ ਵਲੋਂ ਦਿੱਲੀ ਦੇ ਸਪਲਾਇਰ ਕੋਲੋਂ 25 ਕਰੋੜ ਰੁਪਏ ਦੀ ਕੀਮਤ ਵਾਲੀ 5 ਕਿਲੋਗ੍ਰਾਮ ਹੈਰੋਇਨ ਜਬਤ

ਚੰਡੀਗੜ – ਸੂਬੇ ਵਿਚ ਨਸ਼ਿਆਂ ਖਿਲਾਫ ਮੁਹਿੰਮ ਦੇ ਹਿੱਸੇ ਵਜੋਂ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਕਪੂਰਥਲਾ ਪੁਲਿਸ ਨੇ ਖੂਫੀਆਂ ਸੂਚਨਾ ਦੇ ਅਧਾਰ ‘ਤੇ ਕੀਤੀ ਕਾਰਵਾਈ ਦੌਰਾਨ ਅੱਜ 5 ਕਿਲੋ ਹੈਰੋਇਨ ਜ਼ਬਤ ਕੀਤੀ ਜਿਸ ਦੀ ਕੌਮਾਂਤਰੀ ਬਜ਼ਾਰ ਵਿਚ ਕੀਮਤ 25 ਕਰੋੜ ਰੁਪਏ ਹੈ। ਇਸ ਦੌਰਾਨ ਇਸ ਵਿਚੋਂ 1 ਕਿਲੋਂਗ੍ਰਾਮ ਨਸ਼ੀਲਾ ਪਦਾਰਥ ਸਾਬਣ ਦੇ ਇਕ ਪ੍ਰਸਿਧ ਬ੍ਰਾਂਡ ਦੇ 10 ਡੱਬਿਆਂ ਵਿਚ ਛੁਪਾਇਆ ਗਿਆ ਸੀ।ਪਛਾਣ ਕੀਤੇ ਵਿਅਕਤੀ ਕਪਿਲ ਅਰੋੜਾ ਪੁੱਤਰ ਮਨੋਹਰ ਲਾਲ ਅਰੋੜਾ ਵਾਸੀ ਮਹਾਵੀਰ ਨਗਰ, ਵਿਕਾਸਪੁਰੀ, ਥਾਣਾ ਤਿਲਕ ਨਗਰ ਨਵੀਂ ਦਿਲੀ ਨੂੰ ਗਿ੍ਰਫਤਾਰ ਕਰਕੇ ਐਨ.ਡੀ.ਪੀ.ਐਸ ਐਕਟ ਦੇ ਸ਼ੈਕਸ਼ਨ 22-61-85 ਤਹਿਤ ਥਾਣਾ ਸਦਰ ਕਪੂਰਥਲਾ ਵਿਖੇ ਐਫ.ਆਈ.ਆਰ ਦਰਜ ਕਰ ਲਈ ਗਈ ਹੈ। ਕਪਿਲ ਅਰੋੜਾ ਦੀ ਆਪਣੇ ਸਾਥੀ ਦੀਪਕ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਜੇ-17 ਹਰੀ ਨਗਰ ਨਵੀਂ ਦਿਲੀ ਨਾਲ ਮਿਲ ਕੇ ਨਸ਼ਾ ਤਸਕਰੀ ਕਰਨ ਦੀ ਖਬਰ ਮਿਲੀ ਸੀ। ਇਹਨਾਂ ਦੋਵਾਂ ਖਿਲਾਫ ਪਹਿਲਾਂ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਸੀ। ਡੀ.ਜੀ.ਪੀ. ਪੰਜਾਬ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਪਿਲ ਇਕ ਬੱਸ ਜ਼ਰੀਏ ਨਵੀਂ ਦਿਲੀ ਤੋਂ ਆਇਆ ਸੀ। ਉਸ ਨੇ ਇਹ ਨਸ਼ੀਲਾ ਪਦਾਰਥ ਰਾਜਬੀਰ ਸਿੰਘ ਪੁੱਤਰ ਬਲਵੰਤ ਸਿੰਘ, ਸੁਖਜੀਵਨ ਸਿੰਘ ਪੁੱਤਰ ਬਲਵੰਤ ਸਿੰਘ, ਹੰਸ ਰਾਜ ਪੁੱਤਰ ਦਾਰਾ ਸਿੰਘ, ਦਿਲਬਾਗ ਸਿੰਘ ਪੁੱਤਰ ਬਲਵਿੰਦਰ ਸਿੰਘ ਸਾਰੇ ਵਾਸੀ ਪਿੰਡ ਲਾਤੀਆਂਵਾਲ ਅਤੇ ਲਵਪ੍ਰੀਤ ਉਰਫ ਲਵਲੀ ਪੁੱਤਰ ਗੁਰਚਰਨ ਸਿੰਘ ਵਾਸੀ ਸੇਚਾਂ ਨੂੰ ਸਪਲਾਈ ਕਰਨਾ ਸੀ। ਇਹ ਸਾਰੇ ਜ਼ਿਲਾ ਕਪੂਰਥਲਾ,ਥਾਣਾ ਸੁਲਤਾਲਪੁਰ ਲੋਧੀ ਦੇ ਅਧੀਨ ਆਉਂਦੇ ਹਨ। ਸ੍ਰੀ ਗੁਪਤਾ ਨੇ ਦੱਸਿਆ ਕਿ ਕਪਿਲ ਅਰੋੜਾ ਨੇ ਕਬੂਲਿਆ ਕਿ ਉਸ ਨੇ ਪਿਛਲੇ ਇਕ ਮਹੀਨੇ ਵਿਚ ਇਨਾਂ ਪੰਜਾਂ ਮੁਲਜਮਾਂ ਨੂੰ ਤਿੰਨ ਵਾਰ 6 ਕਿਲੋਗ੍ਰਾਮ ਹੈਰੋਇਨ ਦੀ ਸਪਲਾਈ ਕੀਤੀ ਸੀ।ਡੀ.ਜੀ.ਪੀ. ਨੇ ਅੱਗੇ ਦੱਸਿਆ ਕਿ ਦਿਲਬਾਗ ਸਿੰਘ ਖਿਲਾਫ ਪਹਿਲਾਂ ਹੀ ਸਪੈਸ਼ਲ ਸੈਲ, ਨਵੀਂ ਦਿੱਲੀ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਦੋ ਮਾਮਲੇ ਦਰਜ ਹਨ। ਸੁਖਜੀਵਨ ਖਿਲਾਫ ਵੀ ਥਾਣਾ ਸੁਲਤਾਨਪੁਰ ਲੋਧੀ ਅਤੇ ਸਪੈਸ਼ਲ ਸੈਲ ਨਵੀਂ ਦਿੱਲੀ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਦੋ ਮਾਮਲੇ ਦਰਜ ਹਨ। ਲਵਪ੍ਰੀਤ ਉਰਫ ਲਵਲੀ ਦੇ ਵਿਰੁੱਧ ਪਹਿਲਾਂ ਕੋਈ ਵੀ ਅਪਰਾਧਿਕ ਮਾਮਲ ਨਹੀਂ ਹੈ ਜਦਕਿ ਉਸਦਾ ਪਿਤਾ ਇਕ ਐਨ.ਡੀ.ਪੀ.ਐਸ ਮਾਮਲੇ ਵਿਚ ਭਗੌੜਾ ਕਰਾਰ ਹੈ।ਨਸ਼ਿਆਂ ਨੂੰ ਜੜੋਂ ਪੁੱਟਣ ਦੀ ਆਪਣੀ ਵਚਨਬੱਧਤਾ ਨੂੰ ਦਹੁਰਾਉਂਦਿਆਂ ਡੀ.ਜੀ.ਪੀ ਨੇ ਕਿਹਾ ਕਿ ਸੂਬੇ ਵਿਚ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਸਾਰਾ ਵਿਭਾਗ ਖੇਤਰੀ ਅਧਿਕਾਰੀਆਂ ਨਾਲ ਮਿਲ ਕੇ ਦਿਨ-ਰਾਤ ਕੰਮ ਕਰ ਰਿਹਾ ਹੈ।

VIA PUNJAB