ਕਮਲਾ ਹੈਰਿਸ ਨੂੰ ਭੇਜੇ ਸ਼ੱਕੀ ਪੈਕੇਟ ਬਰਾਮਦ

ਵਾਸ਼ਿੰਗਟਨ – ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਅਤੇ ਅਰਬਪਤੀ ਤੇ ਸਿਆਸੀ ਕਾਰਕੁਨ ਟੌਪ ਸਟੇਅਰ (ਦੋਵੇਂ ਡੈਮੋਕਰੈਟ) ਨੂੰ ਨਿਸ਼ਾਨਾ ਬਣਾ ਕੇ ਭੇਜੇ ਗਏ ਦੋ ਹੋਰ ਸ਼ੱਕੀ ਪੈਕੇਟ ਬਰਾਮਦ ਕੀਤੇ ਗਏ ਹਨ। ਫੈਡਰਲ ਅਧਿਕਾਰੀਆਂ ਨੇ ਹਾਲਾਂਕਿ ਇਸ ਮਾਮਲੇ ’ਚ ਫਲੋਰਿਡਾ ਤੋਂ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਵਿਅਕਤੀ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਲੋਚਕਾਂ ਨੂੰ ਪਾਈਪ ਬੰਬ ਭੇਜੇ ਸਨ। ਇਹ ਪੈਕੇਟ ਬਰਾਮਦ ਹੋਣ ਮਗਰੋਂ ਅਜਿਹੇ ਸ਼ੱਕੀ ਪੈਕਟਾਂ ਦੀ ਗਿਣਤੀ 14 ਹੋ ਗਈ ਹੈ। ਏਜੰਸੀਆਂ ਨੇ ਆਪਣੇ ਅਫਸਰਾਂ ਨੂੰ ਵੀ ਚੌਕਸ ਕਰ ਦਿੱਤਾ ਹੈ।

VIA PUNJAB