- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਰਨਾਲ ’ਚ ਹੁਣ ਬਰਸਾਤੀ ਪਾਣੀ ਦੀ ਸਮਸਿਆ ਨਹੀਂ ਰਹੇਗੀ ਮੁਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਨੇ ਕਿਹਾ ਕਿ ਕਰਨਾਲ ਸ਼ਹਿਰ ਵਿਚ ਹੁਣ ਬਰਸਾਤੀ ਪਾਣੀ ਦੇ ਠਹਿਰਾਓ ਦੀ ਸਮਸਿਆ ਨਹੀਂ ਰਹੇਗੀ, ਪੂਰੇ ਸ਼ਹਿਰ ਦੀ ਸੀਵਰੇਜ ਵਿਵਸਥਾ ਠੀਕ ਕੀਤੀ ਜਾ ਰਹੀ ਹੈ, ਮੁਗਲ ਕੈਨਾਲ ਦੇ ਵਿਸਥਾਰ ਦਾ ਕੰਮ ਚਲ ਰਿਹਾ ਹੈ, ਛੇਤੀ ਹੀ ਇਸ ਨੂੰ ਪੂਰਾ ਕਰ ਲਿਆ ਜਾਵੇਗਾ? ਇਸ ਤੋਂ ਇਲਾਵਾ, ਕਰਨਾਲ ਦੇ ਲੋਕਾਂ ਨੂੰ 5 ਜਨਵਰੀ ਨੂੰ ਪਛਮੀ ਬਾਈਪਾਸ ਸ਼ੁਰੂ ਕਰ ਦਿਤਾ ਜਾਵੇਗਾ, ਇਸ ਦੇ ਬਣਨ ਨਾਲ ਸ਼ਹਿਰ ਵਿਚ ਭੀੜ ਘਟ ਹੋਵੇਗੀ ਅਤੇ ਛੇਤੀ ਹੀ ਸ਼ਹਿਰ ਦੇ ਦੂਜੇ ਪਾਸੇ ਵੀ ਬਾਈਪਾਸ ਬਣਾਇਆ ਜਾਵੇਗਾ? ਮੁਖ ਮੰਤਰੀ ਮਨੋਹਰ ਲਾਲ ਅਜ ਕਰਨਾਲ ਦੀ ਪਟੇਲ ਮਾਰਕੀਟ ਵਿਚ ਕਪੜਾ ਵਪਾਰੀਆਂ ਤੇ ਸਮਾਜ ਸੇਵਕਾਂ ਵਲੋਂ ਆਯੋਜਿਤ ਸੁਆਗਤ ਸਮਾਰੋਹ ਵਿਚ ਬੋਲ ਰਹੇ ਸਨ? ਉਨਾਂ ਦਸਿਆ ਕਿ ਸ਼ਹਿਰ ਨੂੰ ਜੋੜਣ ਵਾਲੀ ਸਾਰੀ ਸੜਕਾਂ ਨੂੰ ਸੁਧਾਰੀਆਂ ਤੇ ਵਿਸਥਾਰ ਕੀਤਾ ਜਾ ਰਿਹਾਹੈ? ਨਾਲ ਹੀ ਹਾਈ ਵੇ ਦੀ ਸਾਰੀ ਸੜਕਾਂ ‘ਤੇ ਕੰਮ ਚਲ ਰਿਹਾ ਹੈ, ਜਲਦ ਹੀ ਕੰਮ ਪੂਰਾ ਹੋ ਜਾਵੇਗਾ? ਮੁਖ ਮੰਤਰੀ ਨੇ ਕਿਹਾ ਕਿ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਚ ਮਸ਼ੀਨਾਂ ਦੀ ਕਾਫੀ ਕਮੀ ਸੀ, ਉਸ ਨੂੰ ਪੂਰਾ ਕਰ ਦਿਤਾ ਗਿਆ ਹੈ? ਇਸ ਖੇਤਰ ਦੇ ਲੋਕਾਂ ਨੂੰ ਹੁਣ ਕਿਸੇ ਤਰਾਂ ਦੀ ਸਿਹਤ ਸਹੂਲਤ ਦੀ ਮੁਸ਼ਕਲ ਨਹੀਂ ਹੋਵੇਗੀ, ਇਸ ਲਈ ਹੋਰ ਵੀ ਅਗੇ ਵਧਦੇ ਹੋਏ ਕੁਟੇਲ ਪਿੰਡ ਵਿਚ ਪੰਡਿਤ ਦੀਨ ਦਯਾਲ ਉਪਾਧਿਆਏ ਸਰਕਾਰੀ ਮੈਡੀਕਲ ਯੂਨੀਵਰਸਿਟੀ ਬਣਾਈ ਜਾ ਰਹੀ ਹੈ? ਅਗਲੇ ਸਾਲ ਇਸ ਯੂਨੀਵਰਸਿਟੀ ਵਿਚ ਕੁਝ ਕੋਰਸਾਂ ਲਈ ਜਮਾਤਾਂ ਲਗਣੀ ਸ਼ੁਰੂ ਹੋ ਜਾਵੇਗੀ? ਮੁਖ ਮੰਤਰੀ ਨੇ ਕਿਹਾ ਕਿ ਇਸ ਯੂਨੀਵਰਸਿਟੀ ਲਈ ਜੀ.ਟੀ. ਰੋਡ ਤੋਂ ਰਸਤਾ ਲਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਲ ਨਾ ਹੋਵੇ? ਜਲਦ ਹੀ ਇਸ ਯੂਨੀਵਰਸਿਟੀ ਦਾ ਨੀਂਹ ਪਥਰ ਰਖਿਆ ਜਾਵੇਗਾ? ਮੁਖ ਮੰਤਰੀ ਨੇ ਕਿਹਾ ਕਿ ਇਸ ਖੇਤਰ ਦ ਲੋਕਾਂ ਦੀ ਸਹੂਲਤ ਲਈ ਹਵਾਈ ਪਟੀ ਦਾ ਵਿਸਥਾਰ ਕੀਤਾ ਜਾਵੇਗਾ, ਇਸ ਲਈ ਜਮੀਨ ਲਈ ਜਾ ਰਹੀ ਹੈ? ਜਲਦ ਹੀ ਇਸ ‘ਤੇ ਵੀ ਕੰਮ ਸ਼ੁਰੂ ਹੋ ਜਾਵੇਗਾ? ਮੁਖ ਮੰਤਰੀ ਨੇ ਕਿਹਾ ਕਿ 15 ਸਾਲ ਪਹਿਲੇ ਤੋਂ ਨਵੀਂ ਅਨਾਜ ਮੰਡੀ ਦੀ ਦੁਕਾਨਾਂ ਦਾ ਮਾਮਲਾ ਪੈਂਡਿੰਗ ਪਿਆ ਸੀ, ਜਿਸ ਨਾਲ ਵਪਾਰੀ ਤੇ ਆੜਤੀ ਕਾਫੀ ਮੁਸ਼ਕਲ ਵਿਚ ਸਨ, ਉਨਾਂ ਨੂੰ ਵੀ ਛੇਤੀ ਠੀਕ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਤਰਾਂ ਦੀ ਕੋਈ ਮੁਸ਼ਕਲ ਨਾ ਹੋਵੇ? ਮੁਖ ਮੰਤਰੀ ਨੇ ਕਿਹਾ ਕਿ ਜੇਕਰ ਕਰਨਾਲ ਦੇ ਕਪੜਾ ਵਪਾਰੀ ਚਾਹਣ ਤਾਂ ਉਹ ਐਚ.ਆਈ.ਐਸ.ਡੀ.ਸੀ. ਦੀ ਜਮੀਨ ਵਿਚ ਨਵੀਂ ਕਪੜਾ ਮਾਰਕੀਟ ਬਣਾਉਣ ਲਈ ਜਮੀਨ ਦੇਣ ਨੂੰ ਤਿਆਰ ਹਨ।


