ਹੋਰਟੀਕਲਚਰ ਕਿਸਾਨਾਂ ਨੂੰ ਵਧ ਆਮਦਨ ਦੇ ਸਕਦਾ ਹੈ : ਖੇਤੀਬਾੜੀ ਮੰਤਰੀ

ਚੰਡੀਗੜ – ਹਰਿਆਣਾ ਦੇ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਜਿੰਦਗੀ ਭਰ ਸਿਖਣਾ ਬੰਦ ਮਤ ਕਰਨਾ, ਕਿਉਂਕਿ ਸਿਖਣ ਵਾਲਾ ਹਮੇਸ਼ਾ ਜਵਾਨ ਰਹਿੰਦਾ ਹੈ, ਜੋ ਨਹੀਂ ਸਿਖਦਾ ਉਹ ਪੁਰਾਣੀ ਗਲਾਂ ਕਰਦਾ ਹੈ ਅਤੇ ਸਿਖਣ ਵਾਲਾ ਨਵੀਂ ਗਲ ਕਰੇਗਾ? ਉਨਾਂ ਕਿਹਾ ਕਿ ਅਸੀਂ ਲੋਕ ਵੀ ਹਰ ਰੋਜ ਸਿਖਦੇ ਹਾਂ ਅਤੇ ਦੁਨਿਆ ਵਿਚ ਹਰ ਰੋਜ ਨਵੀਂ ਤਕਨੀਕਆਂ ਆ ਰਹੀਆਂ ਹਨ? ਉਨਾਂ ਕਿਹਾ ਕਿ ਕਿਸਾਨਾਂ ਨਾਲ ਰੂ-ਬ-ਰੂ ਹੁੰਦੇ ਹੋਏ ਕਿਹਾ ਕਿ ਹੋਰਟੀਕਲਚਰ ਵਧ ਆਮਦਨ ਦੇ ਸਕਦਾ ਹੈ ਇਸ ਲਈ ਬਾਗਵਾਨੀ ਦੇ ਨਵੇਂ ਤੌਰ ਤਰੀਕੇ ਸਿਖਣ? ਉਨਾਂ ਕਿਹਾ ਕਿ ਖੇਤੀ ਦਾ ਮਕਸਦ ਪੈਸਾ ਕਮਾਨਾ ਹੀ ਹੈ, ਇਸ ਲਈ ਕਿਸਾਨ ਫੈਸ਼ਨੇਬਲ ਖੇਤੀ ਕਰਨਾ ਸਿਖੇ? ਸ੍ਰੀ ਧਨਖੜ ਨੇ ਇਹ ਗਲ ਅਜ ਗੁਰੂਗ੍ਰਾਮ ਵਿਚ ਲੁਇਸ ਡ੍ਰੇਫਸ ਕੰਪਨੀ (ਐਲ.ਡੀ.ਸੀ.) ਵਲੋਂ 40 ਲਖ ਰੁਪਏ ਖਰਚ ਕਰਕੇ ਸੀ.ਐਸ.ਆਰ. ਦੇ ਤਹਿਤ ਬਣਾਏ ਗਏ ਬਾਗਵਾਨੀ ਸਿਖਲਾਈ ਕੇਂਦਰ ਦਾ ਉਦਘਾਟਨ ਕਰਨ ਤੋਂ ਬਾਅਦ ਹਾਜਿਰ ਕਿਸਾਨਾਂ ਨੂੰ ਕਹੀ। ਕਿਸਾਨਾਂ ਨੂੰ ਸੰਬੋਧਤ ਕਰਦੇ ਹੋਏ ਸ੍ਰੀ ਧਨਖੜ ਨੇ ਉਨਾਂ ਨੂੰ ਸਮਝਿਆ ਕਿ ਉਹ ਆਪਣੇ ਉਤਪਦਾਨ ਦੀ ਵਿਸ਼ੇਸ਼ਤਾ ਦਸ ਕੇ ਬਾਜਾਰ ਵਿਚ ਚੰਗੀ ਕੀਮਤ ਪਾ ਸਕਦਾ ਹੈ? ਉਦਾਹਰਣ ਦਿੰਦੇ ਹੋਏ ਉਨਾਂ ਕਿਹਾ ਕਿ ਕਿਸਾਨ ਆਮ ਜਨਤਾ ਨੂੰ ਦਸੇ ਕਿ ਗਾਜਰ ਵਿਚ ਵਿਟਾਮਿਨ ਏ ਹੁੰਦਾ ਹੈ? ਕਿਸਾਨ ਆਪਣੇ ਉਤਪਾਦਨ ਨੂੰ ਵਧੀਆ ਢੰਗ ਨਾਲ ਪੈਕਿੰਗ ਵੀ ਕਰਕੇ ਲਿਆਏ? ਉਨਾਂ ਨੇ ਕਿਹਾ ਕਿ ਬਾਗਵਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨਾਂ ਨੂੰ ਬਿਜਾਈ ਦੇ ਨਾਲ-ਨਾਲ ਮਾਰਕੀਟਿੰਗ ਵੀ ਸਿਖਾਏ? ਇਜਰਾਇਲ ਦੌਰੇ ਦੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਸ੍ਰੀ ਧਨਖੜ ਨੇ ਦਸਿਆ ਕਿ ਉਥੇ ਦੇ ਕਿਸਾਨ ਨੇ ਉਨਾਂ ਨੂੰ ਦਸਿਆ ਕਿ ਉਹ 8 ਤਰਾਂ ਦੇ ਟਮਾਟਰ, 8 ਰੰਗਾਂ ਦੀ ਗਾਜਰ ਅਤੇ 4 ਰੰਗਾਂ ਦੀ ਸ਼ਿਮਲਾ ਮਿਰਚ ਬੀਜਦਾ ਹੈ, ਕੋਈ ਨਾ ਕੋਈ ਤਾਂ ਗ੍ਰਾਹਕ ਇਸ ਨੂੰ ਪਸੰਦ ਕਰੇਗਾ? ਸ੍ਰੀ ਧਨਖੜ ਨੇ ਬਾਗਵਾਨੀ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਿਟੀ ਪਾਰਟੀ ਵਾਲਿਆਂ ਨੂੰ ਵੀ ਗਮਲਿਆਂ ਦੀ ਖੇਤੀ ਸਿਖਾਉਣ? ਉਨਾਂ ਨੇ ਕਿਸਾਨਾਂ ਨੂੰ ਸਲਾਹ ਦਿਤੀ ਕਿ ਉਹ ਆਪਣੇ ਉਤਪਾਦ ਵੇਚਣ ਦੀ ਕਲਾ ਸਿਖ ਲੈਣ ਅਤੇ ਆਪਣਾ ਗ੍ਰਾਹਕ ਪਹਿਲੇ ਲਭ ਕੇ ਉਸ ਤੋਂ ਬਾਅਦ ਬਿਜਾਈ ਕਰਨ। ਇਸ ਤੋਂ ਪਹਿਲਾਂ, ਹਰਿਆਣਾ ਰਾਜ ਬਾਗਵਾਨੀ ਵਿਕਾਸ ਅਥਾਰਿਟੀ ਦੇ ਮਿਸ਼ਨ ਡਾਇਰੈਕਟਰ ਡਾ. ਬੀ.ਐਸ.ਸਹਰਾਵਤ ਨੇ ਦਸਿਆ ਕਿ ਕਿਸਾਨਾਂ ਦੀ ਸਿਖਲਾਈ ਲਈ ਸਾਲਾਨਾ ਕੈਲੰਡਰ ਤਿਆਰ ਹੋ ਚੁਕਿਆ ਹੈ। ਉਨਾਂ ਕਿਹਾ ਕਿਹਾ ਕਿ ਇਸ ਸਿਖਲਾਈ ਕੇਂਦਰ ਵਿਚ ਕਿਸਾਨਾਂ ਨੂੰ ਆਪਣੇ ਉਤਪਾਦ ਦੀ ਬ੍ਰਾਂਡਿੰਗ ਕਰਕੇ ਕਿਵੇਂ ਉਸ ਦੀ ਮਾਰਕੀਟਿੰਗ ਕਰ ਸਕਦੇ ਹਨ, ਇਹ ਸਿਖਾਇਆ ਜਾਵੇਗਾ।

VIA PUNJAB