- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਰੋੜਾਂ ਦੀ ਹੈਰੋਇਨ ਸਮੇਤ ਐਕਟਿਵਾ ਸਵਾਰ ਔਰਤ ਕਾਬੂ
ਲੁਧਿਆਣਾ – ਏ ਡੀ ਜੀ ਪੀ ਐਸ ਟੀ ਐਫ ਗੁਰਪ੍ਰੀਤ ਕੌਰ ਦਿਓ ,ਆਈ ਜੀ ਪ੍ਰਮੋਡ ਬਾਨ ,ਏ ਆਈ ਜੀ ਸਨੇਹਦੀਪ ਸ਼ਰਮਾ ,ਦੇ ਦਿਸ਼ਾ ਨਿਰਦੇਸ਼ਾਂ ਤੇ ਐਸ ਟੀ ਐਫ ਲੁਧਿਆਣਾ ਦੀ ਪੁਲਸ ਪਾਰਟੀ ਨੇ ਨਿਰਮਲ ਪੈਲਸ ਕੋਲ ਨਾਕੇਬੰਦੀ ਦੌਰਾਨ ਐਕਟਿਵਾ ਸਵਾਰ ਔਰਤ ਕੋਲੋ 440 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਅੰਤਰ ਰਾਸ਼ਟਰੀ ਬਾਜ਼ਾਰ ਕੀਮਤ ਕਰੋੜਾਂ ਰੁਪਏ ਦਸੀ ਜਾ ਰਹੀ ਹੈ। ਐਸ ਟੀ ਐਫ ਲੁਧਿਆਣਾ ਇੰਚਾਰਜ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਦੋ ਓਹਨਾ ਦੇ ਏ ਐਸ ਆਈ ਰਾਮਪਾਲ ਨੇ ਨਿਊ ਕਵਾਲਿਟੀ ਚੌਕ ਨਿਰਮਲ ਪੈਲਸ ਕੋਲ ਨਾਕੇਬੰਦੀ ਕੀਤੀ ਹੋਈ ਸੀ ਤਾਂ ਉਹਨਾਂ ਨੂੰ ਗੁਪਤ ਸੁਚਨਾ ਮਿਲੀ ਕਿ ਇਕ ਨਸ਼ਾ ਤਸਕਰ ਔਰਤ ਨਿਰਮਲ ਪੈਲਸ ਵਲੋਂ ਫੋਕਲ ਪੁਆਇੰਟ ਨੂੰ ਨਸ਼ਾ ਤਸਕਰੀ ਕਰਨ ਲਈ ਜਾ ਰਹੀ ਹੈ ਉਹਨਾਂ ਨੇ ਤੁਰੰਤ ਆਪਣੀ ਪੁਲਸ ਟੀਮ ਨੂੰ ਅਲਰਟ ਕਰ ਦਿਤਾ ਇਸ ਦੌਰਾਨ ਇਕ ਐਕਟਿਵਾ ਸਵਾਰ ਔਰਤ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਈ ਅਤੇ ਪਿਛੇ ਨੂੰ ਐਕਟਿਵਾ ਭਜਾਉਣ ਲਗੀ ਪਰੰਤੂ ਪੁਲਸ ਪਾਰਟੀ ਨੇ ਉਸ ਨੂੰ ਮੌਕੇ ਤੇ ਦਬੋਚ ਲਿਆ ਜਦੋ ਪੁਲਸ ਪਾਰਟੀ ਨੇ ਔਰਤ ਦੀ ਤਲਾਸ਼ੀ ਲਈ ਤਾਂ ਪੁਲਸ ਪਾਰਟੀ ਨੇ ਔਰਤ ਦੇ ਕਬਜ਼ੇ ਵਿਚੋਂ 440 ਗ੍ਰਾਮ ਹਰੋਇਨ ਅਤੇ ਇਕ ਛੋਟਾ ਕੰਡਾ ਬਰਾਮਦ ਕਰ ਲਿਆ ਦੋਸ਼ੀ ਔਰਤ ਦੀ ਪਹਿਚਾਣ ਕਬੀਰ ਨਗਰ ਨਿਵਾਸੀ ਸੁਖਵਿੰਦਰ ਕੌਰ ਉਰਫ ਲਾਲੀ ਵਜੋਂ ਹੋਈ ਪੁਛਗਿਛ ਦੌਰਾਨ ਦੋਸ਼ਨ ਔਰਤ ਨੇ ਕਬੂਲਿਆ ਕਿ ਉਹ ਇਕ ਘਰੇਲੂ ਔਰਤ ਹੈ ਅਤੇ ਉਹ ਪਿਛਲੇ 4 ,5 ,ਸਾਲਾਂ ਤੋ ਹੈਰੋਇਨ ਸਪਲਾਈ ਦਾ ਧੰਦਾ ਕਰਦੀ ਆ ਰਹੀ ਹੈ ਉਸ ਨੇ ਕਬੂਲਿਆ ਕਿ ਉਸ ਤੇ ਅਤੇ ਉਸ ਦੇ ਪਤੀ ਸੁਖਦੇਵ ਸਿੰਘ ਅਤੇ ਲੜਕੇ ਲਵਦੀਪ ਸਿੰਘ ਉਰਫ ਸੰਨੀ ਤੇ ਪਹਿਲਾ ਹੀ ਨਸ਼ਾ ਤਸਕਰੀ ਦੇ ਅਧਾ ਦਰਜਨ ਤੋ ਵਧ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਅਤੇ ਉਸ ਦਾ ਲੜਕਾ ਇਸ ਵੇਲੇ ਨਸ਼ਾ ਤਸਕਰੀ ਦੇ ਮਾਮਲੇ ਚ ਜੇਲ ਵਿਚ ਬੰਦ ਹੈ ਜੋ ਕਿ ਜੇਲ ਵਿਚ ਲੁਕ ਛਿਪ ਕੇ ਮੋਬਾਈਲ ਚਲਾ ਰਿਹਾ ਸੀ ਅਤੇ ਨਸ਼ਾ ਤਸਕਰਾਂ ਨਾਲ ਸੰਪਰਕ ਕਰ ਰਿਹਾ ਸੀ ਪੁਲਸ ਨੇ ਜੇਲ ਚ ਛਾਪੇਮਾਰੀ ਕਰਕੇ ਦੋਸ਼ੀ ਕੋਲੋ ਮੋਬਾਈਲ ਬਰਾਮਦ ਕੀਤਾ ਹੈ ਅਤੇ ਥਾਣਾ 7 ਦੀ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪੁਲਸ ਨੂੰ ਪੁਛਗਿਛ ਦੌਰਾਨ ਦੋਸ਼ੀ ਔਰਤ ਨੇ ਦਸਿਆ ਕਿ ਉਹ ਦਿਲੀ ਦੇ ਵਿਕਾਸ ਪੁਰੀ ਇਲਾਕੇ ਵਿਚੋਂ ਕਿਸੇ ਨੀਗਰੋ ਔਰਤ ਕੋਲੋ ਹੈਰੋਇਨ ਲੈ ਕੇ ਆਉਂਦੀ ਸੀ ਪੁਲਸ ਅਨੁਸਾਰ ਓਹਨਾ ਜੇਲ ਚ ਬੰਦ ਦੋਸ਼ਨ ਔਰਤ ਦੇ ਲੜਕੇ ਨੂੰ ਪ੍ਰੋਡਕਸ਼ ਵਾਰੰਟ ਤੇ ਲਿਆਉਂਦਾ ਜਾਵੇਗਾ ਅਤੇ ਪੁਛਗਿਛ ਕੀਤੀ ਜਾਵੇਗੀ ਪੁਲਸ ਅਨੁਸਾਰ ਓਹਨਾ ਨੇ ਦੋਸ਼ੀ ਔਰਤ ਸੁਖਵਿੰਦਰ ਕੌਰ ਲਾਲੀ ਨੂੰ ਕੋਰਟ ਚ ਪੇਸ਼ ਕਰਕ ਉਸ ਦਾ 3 ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀ ਔਰਤ ਕੋਲੋ ਪੁਛਗਿਛ ਕੀਤੀ ਜਾ ਰਹੀ ਹੈ।


