ਕਵੇਟਾ ਬੰਬ ਧਮਾਕਾ: ਆਈਐਸਆਈਐਸ ਅੱਤਵਾਦੀ ਜੱਥੇਬੰਦੀ ਨੇ ਲਈ ਜ਼ਿੰਮੇਵਾਰੀ

ਇਸਲਾਮਾਬਾਦ- ਪਾਕਿਸਤਾਨ ’ਚ ਹੋ ਰਹੀਆਂ ਆਮ ਚੋਣਾਂ ਵਿਚਾਲੇ ਬਲੋਚਿਸਤਾਨ ਦੇ ਕਵੇਟਾ ’ਚ ਹੋਏ ਇਕ ਆਤਮਘਾਤੀ ਬੰਬ ਧਮਾਕੇ ’ਚ 31 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਮਲੇ ‘ਚ 45 ਲੋਕ ਜ਼ਖ਼ਮੀ ਹੋਏ ਹਨ।ਇਹ ਧਮਾਕਾ ਪੁਲਿਸ ਦੇ ਇਕ ਵਾਹਨ ਦੇ ਨਜ਼ਦੀਕ ਹੋਇਆ।ਆਤਮਘਾਤੀ ਹਮਲਾਵਰ ਪੋਲਿੰਗ ਸਟੇਸ਼ਨ ਦੇ ਅੰਦਰ ਦਾਖ਼ਲ ਹੋਣਾ ਚਾਹੁੰਦਾ ਸੀ। ਧਮਾਕਾ ਪੂਰਬੀ ਬਾਈਪਾਸ ਦੇ ਕਰੀਬ ਹੋਇਆ ਹੈ। ਇਹ ਧਮਾਕਾ ਕੌਮੀ ਅਸੈਂਬਲੀ 260 ਦੇ ਤਹਿਤ ਕਵੇਟਾ ਦੇ ਭੋਸਾ ਮੰਡੀ ਇਲਾਕੇ ਵਿਚ ਪੂਰਬੀ ਬਾਈ ਪਾਸ ‘ਤੇ ਬਣਾਏ ਗਏ ਵੋਟਿੰਗ ਕੇਂਦਰ ਦੇ ਨੇੜੇ ਕਰੀਬ 11 ਵਜੇ ਹੋਇਆ।ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।ਪੁਲਿਸ ਡਾਇਰੈਕਟਰ ਜਨਰਲ ਅਬਦੁਲ ਰਜ਼ਾਕ ਚੀਮਾ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਇਹ ਧਮਾਕਾ ਕੀਤਾ ਗਿਆ ਸੀ। ਇਸ ਧਮਾਕੇ ਵਿਚ ਭੋਸਾ ਮੰਡੀ ਪੁਲਸ ਸਟੇਸ਼ਨ ਦੇ ਐਸ.ਐਚ.ਓ. ਦੀ ਮੌਤ ਹੋ ਗਈ ਹੈ। ਇਸ ਧਮਾਕੇ ਦੀ ਜ਼ਿੰਮੇਵਾਰੀ ਅਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ.ਆਈ.ਐਸ) ਨੇ ਲਈ ਹੈ।

VIA PUNJAB