- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਾਂਗਰਸ ਅਤੇ ਅਕਾਲੀਆਂ ਦੀਆਂ ਸਰਕਾਰਾਂ ਨੇ ਸੂਬੇ ’ਤੇ ਰਾਜ ਕਰਕੇ ਪੰਜਾਬ ਨੂੰ ਕਰਜ਼ੇ ਥੱਲੇ ਦੱਬਿਆ : ਸੁਖਪਾਲ ਖਹਿਰਾ
ਇੰਨਸਾਫ ਮੋਰਚੇ ਨੂੰ ਲੈਕੇ ਸੁਖਪਾਲ ਖਹਿਰਾ ਪਿੰਡ ਸੰਘਾ ਪਹੁੰਚੇ
ਸਰਦੂਲਗੜ੍ਹ – ਕਾਂਗਰਸ ਅਤੇ ਅਕਾਲੀਆਂ ਦੀਆਂ ਸਰਕਾਰਾਂ ਨੇ ਪੰਜਾਬ ਅੰਦਰ ਵਾਰੋ ਬਾਰੀ ਰਾਜ ਕਰਕੇ ਸੂਬੇ ਨੂੰ ਢਾਈ ਲੱਖ ਕਰੋੜ ਦੇ ਕਰਜੇ ਥੱਲੇ ਦੱਬਿਆ ਪਰ ਇਨਾਂ ਦੋਂਾਂ ਪਾਰਟੀਆਂ ਦੇ ਮੁੱਖ ਮੰਤਰੀ ਨਜਾਇਜ਼ ਖਰਚੇ ਕਰਕੇ ਹੈਲੀਕੈਪਟਰਾਂ ਤੇ ਸਫਰ ਕਰਦੇ ਹਨ ਉਥੇ ਆਪਣੇ ਅਤੇ ਵਿਧਇਕਾਂ ਵਾਸਤੇ ਮਹਿੰਗੇ ਭਾਅ ਦੀਆਂ ਗੱਡੀਆਂ ਖਰੀਦ ਕਰ ਰਹੇ ਹਨ ਜਦੋ ਕਿ ਅੱਜ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਿਸਾਨ ਕਰਜਾਈ ਹੋਇਆ ਖੁਦਖੁਸ਼ੀਆਂ ਕਰ ਰਿਹਾ ਹੈ ਇਨਾਂ ਗੱਲਾ ਦਾ ਪ੍ਰਗਟਾਵਾ ਨਜਦੀਕੀ ਪਿੰਡ ਸੰਘਾ ਵਿਖੇ ਪੰਜਾਬ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਵਿਧਾਇਕ ਸੁਖਪਾਲ ਸਿੰਘ ਖਹਿਰਾਂ ਨੇ 8 ਦਸੰਬਰ ਨੂੰ 2018 ਨੂੰ ਤਲਵੰਡੀ ਸਾਬੋ ਤੋ ਸ਼ੁਰੂ ਹੋ ਰਹੇ ਇੰਨਸਾਫ ਮਾਰਚ ਵਿੱਚ ਪੁੱਜਣ ਲਈ ਇੱਕਤਰ ਲੋਕਾਂ ਨੂੰ ਸੰਬੋਧਨ ਕਰਦਿਆ ਪ੍ਰਗਟ ਕੀਤੇ ਉਂਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀਆਂ ਦੀਆਂ ਸਰਕਾਰਾਂ ਦੋਰਾਨ ਬੇਰੁਜਗਾਰੀ ਅਤੇ ਨਸ਼ਿਆਂ ਵਿੱਚ ਵਾਧਾ ਹੋਇਆ ਹੈ ਅੱਜ ਸਰਕਾਰੀ ਸਕੂਲਾ ਵਿੱਚ ਜਿਥੇ ਪੜਾਈ ਨਹੀ ਉਥੇ ਹਸਪਤਾਲਾ ਵਿੱਚ ਕੋਈ ਇਲਾਜ ਨਹੀ ਪਰ ਅੱਜ ਪਾਕਿਸਤਾਨ ਵੱਲੋ ਦਿੱਤੇ ਲਾਂਘੇ ਦੀ ਤਾਰੀਫ ਕਰਨ ਦੀ ਬਜਾਏ ਇਹ ਪਾਰਟੀਆਂ ਆਪਣੇ ਸਿਰ ਸਿਹਰਾ ਲੈਣ ਲਈ ਤਰਲੋ ਮੱਛੀ ਹੋ ਰਹੀਆਂ ਹਨ ਜਦੋ ਕਿ ਸਭ ਤੋ ਵੱਡਾ ਸਿਹਰਾ ਲਾਂਘੇ ਦਾ ਸੰਗਤ ਨੂੰ ਜਾਂਦਾ ਹੈ ਜਿੰਨਾ ਦੀਆਂ ਅਰਦਾਸਾਂ ਕਾਰਨ ਇਹ ਸਭ ਕੁਝ ਹੋਇਆ ਹੈ। ਉਨਾਂ ਲੋਕਾ ਨੂੰ ਅਪੀਲ ਕੀਤੀ ਕਿ ਉਹ 8 ਮਾਰਚ ਨੂੰ ਤਲਵੰਡੀ ਸਾਬੋ ਤੋ ਸ਼ੁਰੂ ਹੋ ਰਹੇ ਮਾਰਚ ਵਿੱਚ ਵੱਧ ਚੜ ਕੇ ਹਿੱਸਾ ਲੈਣ। ਇਸ ਮੋਕੇ ਤੇ ਜਗਦੇਵ ਸਿੰਘ ਕਮਾਲੂ ਐਮ ਐਲ ਏ ਮੋੜ ਤੋ ਇਲਾਵਾ ਅਵਤਾਰ ਸਿੰਘ ਸੋਢੀ,ਜੱਸਾ ਸਿੰਘ,ਗੁਰਦੇਵ ਸਿੰਘ ਥਿੰਦ,ਮਹਿਲ ਸਿੰਘ ਵਿਰਕ,ਸੁਖਮਨਪ੍ਰੀਤ ਸਿੰਘ,ਅਭੇ ਗੋਦਾਰਾ, ਰਵੀ ਕੁਮਾਰ ਆਦਿ ਸ਼ਾਮਲ ਹਨ।


