- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਾਊਂਟਰ ਇੰਟੈਲੀਜੈਂਸ ਅਤੇ ਪੰਜਾਬ ਪੁਲਿਸ ਵਲੋਂ ਨਸ਼ਿਆਂ ਦੇ ਅੰਤਰ ਰਾਜੀ ਗਠਜੋੜ ਦਾ ਪਰਦਾਫਾਸ
72.50 ਕੁਇੰਟਲ ਭੁੱਕੀ ਨਾਲ ਦੋ ਵਿਅਕਤੀ ਗ੍ਰਿਫ਼ਤਾਰ
ਜਲੰਧਰ/ਚੰਡੀਗੜ – ਨਸ਼ਿਆਂ ਦੇ ਖਿਲਾਫ਼ ਇਕ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਅੱਜ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜੋ ਰਾਜਸਤਾਨ ਤੋਂ ਪੰਜਾਬ ਵਿੱਚ ਭੁੱਕੀ ਦੀ ਸਮੱਗਲਿੰਗ ਵਿੱਚ ਸ਼ਾਮਿਲ ਸਨ। ਦੋਵਾਂ ਦੋਸ਼ੀਆਂ ਦੀ ਪਹਿਚਾਣ ਧਰਮਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਲੰਡੇਕੇ ਜ਼ਿਲਾ ਮੋਗਾ ਅਤੇ ਗੁਰਵੀਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਰੱਤੀਆਂ ਮੋਗਾ ਵਜੋਂ ਹੋਈ ਹੈ ਅਤੇ 180 ਬੂਰੀਆਂ ਭੁੱਕੀ ਨਾਲ ਭਰਿਆ ਟਰੱਕ ਜਬਤ ਕਰ ਲਿਆ ਗਿਆ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਏ.ਆਈ.ਜੀ.ਕਾਊਂਟਰ ਇੰਟੈਲੀਜੈਂਸ ਹਰਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਸ ਸਮੱਗਲਿੰਗ ਦੇ ਮੁੱਖ ਸਰਗਣਾ ਜਗਦੇਵ ਸਿੰਘ ਉਰਫ਼ ਦੇਬਾ ਪੁੱਤਰ ਸੂਰਤ ਸਿੰਘ ਅਤੇ ਸ਼ਿੰਦਰ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਦੋਲੇਵਾਲਾ ਪਿੰਡ ਜ਼ਿਲਾ ਮੋਗਾ ਹਨ। ਉਨਾਂ ਦੱਸਿਆ ਕਿ ਇਹ ਦੋਵੇਂ ਮੋਗਾ ਜ਼ਿਲਾ ਦੇ ਪਿੰਡ ਚਾੜਿੱਕ ਦੇ ਬੂਟਾ ਸਿੰਘ ਪੁੱਤਰ ਮੰਟੇਰ ਸਿੰਘ ਦੇ ਨਾਲ ਮਿਲ ਕੇ ਲੰਬੇ ਸਮੇਂ ਤੋਂ ਭੁੱਕੀ ਦੀ ਸਮੱਗਲਿੰਗ ਕਰਦੇ ਸਨ। ਉਨਾਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਵਿੰਗ ਦੋਲੇਵਾਲਾ ਦੇ ਇਨਾਂ ਸਮੱਗਲਰਾਂ ‘ਤੇ ਪੈਣੀ ਨਜ਼ਰ ਰੱਖੇ ਹੋਏ ਸੀ।ਉਨਾਂ ਕਿਹਾ ਕਿ ਕਾਊਂਟਰ ਇੰਟੈਲੀਜੈਂਸ ਨੂੰ ਇਕ ਸੂਹ ਮਿਲੀ ਕੇ ਦੇਬਾ ਦੀ ਅਗਵਾਈ ਵਿਚ ਸਮੱਗਲਰ ਰਾਜਸਥਾਨ ਤੋਂ ਭਾਰੀ ਮਾਤਰਾ ਵਿੱਚ ਭੁੱਕੀ ਲਿਆ ਰਹੇ ਹਨ ਜਿਸ ਲਈ ਉਨਾਂ ਨੇ ਧਰਮਜੀਤ ਸਿੰਘ ਨੂੰ ਇਹ ਕੰਮ ਸੌਂਪਿਆ ਹੈ। ਧਰਮਜੀਤ ਸਿੰਘ ਨੇ ਇਹ ਖੇਪ ਰਾਜਸਥਾਨ ਦੇ ਚਿਤੌੜਗੜ ਤੋਂ ਸਬੰਧਿਤ ਭੁੱਕੀ ਦੇ ਠੇਕੇਦਾਰ ਰਾਹੁਲ ਪਾਸੋਂ ਇਕ ਵੱਡੇ ਟਰੱਕ ਵਿੱਚ ਇਹ ਖੇਪ ਹਾਸਿਲ ਕਰਨੀ ਹੈ । ਉਨਾਂ ਕਿਹਾ ਕਿ ਖੌਫ਼ੀਆਂ ਸੂਚਨਾ ਦੇ ਅਧਾਰ ‘ਤੇ ਕੀ ਇਸ ਸਮੱਗਲਰ ਰਾਜਸਥਾਨ ਤੋਂ ਪੰਜਾਬ ਵਿੱਚ ਪੀ.ਬੀ.07 ਯੂ 1945 ਟਰੱਕ ਵਿੱਚ ਆ ਰਹੇ ਹਨ ਜੋ ਕਿ ਤਿਰਪਾਲ ਨਾਲ ਪੂਰੀ ਤਰਾਂ ਨਾਲ ਛੱÎਤਿਆ ਹੋਇਆ ਹੈ ਅਤੇ ਇਕ ਸਕੌਰਪੀਓ ਗੱਡੀ ਨੰਬਰ ਪੀ.ਬੀ 29 ਐਨ 9314 ਇਸ ਦੀ ਅਗਵਾਈ ਕਰ ਰਹੀ ਹੈ। ਉਨਾਂ ਕਿਹਾ ਕਿ ਇਹ ਸੂਚਨਾ ਫੌਰੀ ਤੌਰ ‘ਤੇ ਮੋਗਾ ਜ਼ਿਲੇ ਦੇ ਐਸ.ਐਸ.ਪੀ.ਗੁਰਪ੍ਰੀਤ ਸਿੰਘ ਤੂਰ ਨਾਲ ਸਾਂਝੀ ਕੀਤੀ ਗਈ ਅਤੇ ਇਲਾਕੇ ਦੀ ਸਾਰੀ ਪੁਲਿਸ ਪਾਰਟੀਆਂ ਨੂੰ ਸੁਚੇਤ ਕਰ ਦਿੱਤਾ ਗਿਆ। ਉਨਾਂ ਦਸਿਆ ਕਿ ਪੁਲਿਸ ਥਾਣਾ ਮੇਹਣਾ ਦੇ ਥਾਣਾ ਮੁਖੀ ਦਿਲਬਾਗ ਸਿੰਘ ਬਾਘਾ ਪੁਰਾਣਾ ਜਗਰਾਓਂ ਸੜਕ ‘ਤੇ ਇਸ ਟਰੱਕ ਨੂੰ ਸਮੱਗਲਰਾਂ ਅਤੇ ਖੇਪ ਦੇ ਨਾਲ ਕਾਬੂ ਕੀਤਾ। ਉਨਾਂ ਦੱਸਿਆ ਕਿ ਹਨੇਰੇ ਦਾ ਫਾਇਦਾ ਲੈਂਦਿਆਂ ਜਗਦੀਸ਼ ਸਿੰਘ ਉਰਫ਼ ਦੇਬਾ, ਸ਼ਿੰਦਰ ਸਿੰਘ ਤੇ ਬੂਟਾ ਸਿੰਘ ਚਿੱਟੀ ਸਕੌਰਪੀਓ ਨੰਬਰ ਪੀ.ਬੀ.29 ਐਨ 9314 ਦੇ ਵਿੱਚ ਫਰਾਰ ਹੋ ਗਏ। ਉਨਾਂ ਦੱਸਿਆ ਕਿ ਪੁਲਿਸ ਨੇ ਇਸ ਸਬੰਧ ਵਿੱਚ ਐਫ.ਆਈ.ਆਰ.ਨੰਬਰ 79 ਮਿਤੀ 06 ਅਗਸਤ 2018 ਨੂੰ ਐਨ.ਪੀ.ਡੀ.ਐਕਟ ਦੀ ਦਫ਼ਾ 15/25/29-61-85 ਦਰਜ ਕਰਕੇ ਦੇਬਾ,ਸ਼ਿੰਦਰ ਸਿੰਘ, ਬੂਟਾ ਸਿੰਘ ਤੇ ਹੋਰਨਾਂ ਨੂੰ ਫੜਨ ਲਈ ਕਾਰਵਾਈ ਆਰੰਭ ਕਰ ਦਿੱਤੀ ਹੈ। ਇਥੇ ਇਹ ਜ਼ਿਕਰ ਯੋਗ ਹੈ ਕਿ ਪੰਜਾਬ ਪੁਲਿਸ ਨੇ ਪਹਿਲਾਂ ਹੀ ਨਸ਼ੇ ਦੀ ਸਪਲਾਈ ਲਾਈਨ ਨੂੰ ਕੱਟ ਦਿੱਤਾ ਹੈ ਜਿਸ ਦੇ ਸਿੱਟੇ ਵਜੋਂ ਨਸ਼ਿਆਂ ਦੇ ਭਾਅ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਇਕ ਕਿਲੋ ਭੁੱਕੀ ਵੀ 3000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕ ਰਹੀ ਹੈ ਜਿਸ ਕਾਰਨ ਇਸ 72.50 ਕੁਇੰਟਲ ਭੁੱਕੀ ਦੀ ਕੀਮਤ ਕਈ ਕਰੋੜਾਂ ਵਿੱਚ ਹੈ। ਇਸ ਮੌਕੇ ‘ਤੇ ਸ੍ਰੀ ਖੱਖ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਮੱਗਲਰਾਂ ਵਲੋਂ ਆਪਣੇ ਰਾਜਸਥਾਨ ਦੇ ਸਾਥੀਆਂ ਨੂੰ ਹਵਾਲਾ ਰਾਹੀਂ ਖੇਪ ਦੀ ਅਦਾਇਗੀ ਕੀਤੀ ਜਾਂਦੀ ਸੀ ਜੋ ਕਿ ਇਸ ਸਮੱਗਲਿੰਗ ਦਾ ਇਕ ਨਵਾਂ ਢੰਗ ਹੈ। ਉਨਾਂ ਕਿਹਾ ਕਿ ਇਸ ਲਈ ਇਸ ਨਾਪਾਕ ਗੱਠਜੋੜ ਨੂੰ ਬੇਨਿਕਾਬ ਕਰਨ ਲਈ ਇਸ ਕੇਸ ਦੀ ਡੁੰਘਾਈ ਨਾਲ ਜਾਂਚ ਜਾਰੀ ਹੈ। ਉਨਾਂ ਦੱਸਿਆ ਕਿ ਭੁੱਕੀ ਦੇ ਮੁਸ਼ਕ ਨੂੰ ਦਬਾਉਣ ਲਈ ਇਨਾਂ ਸਮੱਗਲਰਾਂ ਨੇ ਇਹ ਖੇਪ ਕੇਲਿਆਂ ਦੇ ਹੇਠਾਂ ਛੁਪਾ ਕੇ ਲਿਆਂਦੀ ਸੀ।


