ਤਮਗਾ ਜੇਤੂ ਖਿਡਾਰੀਆਂ ਨੂੰ ਆਜਾਦੀ ਦਿਵਸ ਮੌਕੇ ਜਿਲਾ ਪੱਧਰੀ ਪ੍ਰੋਗ੍ਰਾਮ ਵਿਚ ਸਨਮਾਨਿਤ ਕੀਤਾ ਜਾਵੇਗਾ – ਖੇਡ ਮੰਤਰੀ

ਚੰਡੀਗੜ੍ – ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਕਿ 15 ਅਗਸਤ ਨੂੰ ਜਿਲਾ ਪੱਧਰ ’ਤੇ ਆਯੋਜਿਤ ਕੌਮੀ ਤਿਉਹਾਰ ਆਜਾਦੀ ਦਿਵਸ ਦੇ ਮੌਕੇ ’ਤੇ ਰਾਸ਼ਟਰਮੰਡਲ ਤੇ ਹੋਰ ਖੇਡਾਂ ਦੇ ਤਮਗਾ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ׀ ਖੇਡ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਨੂੰ ਸਨਮਾਨਿਤ ਕਰਨ ਦਾ ਇਸ ਤੋਂ ਚੰਗਾ ਮੌਕਾ ਨਹੀਂ ਹੋ ਸਕਦਾ ਹੈ׀ ਇਸ ਮੌਕੇ ’ਤੇ ਸਾਰੇ ਜਿਲ੍ਹਿਆਂ ਵਿਚ ਰਾਜ ਦੇ ਮੰਤਰੀ ਝੰਡਾ ਲਹਿਰਾਉਣਗੇ׀ ਉਨ੍ਹਾਂ ਕਿਹਾ ਕਿ ਦੇਸ਼ ਦਾ ਨਾਂਅ ਰੋਸ਼ਨ ਕਰਨ ਵਾਲੇ ਇੰਨ੍ਹਾਂ ਖਿਡਾਰੀਆਂ ਨੂੰ ਕੌਮੀ ਝੰਡਾ ਲਹਿਰਾਉਣ ਦੇ ਮੌਕੇ ’ਤੇ ਸਨਮਾਨਿਤ ਕਰਨ ਦਾ ਇਕ ਵਧੀਆ ਮੌਕਾ ਹੋਵੇਗਾ׀ ਇਸ ਸਬੰਧੀ ਸਾਰੀਆਂ ਲੋਂੜੀਦੀ ਤਿਆਰੀਆਂ ਕਰਨ ਦੇ ਆਦੇਸ਼ ਦਿੱਤੇ ਗਏ ਹਨ׀ ਸ੍ਰੀ ਵਿਜ ਨੇ ਦਸਿਆ ਕਿ ਖੇਡ ਕੋਟੇ ਤੋਂ ਕਰੀਬ 300 ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ׀ ਇਸ ਲਈ ਸਬੰਧ ਵਿਭਾਗਾਂ ਨੂੰ ਨਾਂਅ ਭੇਜੇ ਜਾਣਗੇ, ਜੋ ਕਿ ਭਰਤੀ ਦੀ ਪ੍ਰਕ੍ਰਿਆ ਪੂਰੀ ਕਰਨਗੇ׀ ਇਸ ਮਾਮਲੇ ਵਿਚ ਛੇਤੀ ਹੀ ਨੋਟੀਫਿਕੇਸ਼ਨ ਜਾਰੀ ਕਰਕੇ ਇਸ਼ਤਿਹਾਰ ਕੱਢਿਆ ਜਾਵੇਗਾ ਤਾਂ ਜੋ ਸਾਰੀਆਂ ਖਿਡਾਰੀਆਂ ਨੂੰ ਬਰਾਬਰ ਮੌਕੇ ਪ੍ਰਾਪਤ ਹੋਣ ਸਕਣ׀ ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਸਤਾੲ ਹੋਏ ਲੋਕਾਂ ਨੂੰ ਵੀ ਨੌਕਰੀ ਪਾਉਣ ਦਾ ਸਮਾਨ ਮੌਕੇ ਮਿਲਣਗੇ, ਕਿਉਂਕਿ ਕਾਂਗਰਸ ਕਾਲ ਵਿਚ ਸਿਰਫ ਮੂੰਹ ਵਿਖਾ ਕੇ ਨੌਕਰੀ ਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀ ਰਹੀ ਹੈ

VIA PUNJAB