- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਾਰਜ ਸਾਧਕ ਅਫ਼ਸਰ ਮੌੜ ਨੇ ਨਾਜਾਇਜ਼ ਕਬਜਾ ਕਰਕੇ ਦੁਕਾਨਾਂ ਤੋਂ ਬਾਹਰ ਸਮਾਨ ਰੱਖਣ ਵਾਲਿਆਂ ਨੂੰ ਦਿੱਤੀ ਚੇਤਾਵਨੀ
ਕਿਸੇ ਨੂੰ ਵੀ ਸੜਕਾਂ ਉੱਤੇ ਦੁਕਾਨ ਦਾ ਸਮਾਨ ਨਹੀਂ ਰੱਖਣ ਦਿੱਤਾ ਜਾਵੇਗਾ : ਕਾਰਜ ਸਾਧਕ ਅਫ਼ਸਰ ਭਾਰਤਵੀਰ ਸਿੰਘ
ਮੌੜ ਮੰਡੀ – ਸਥਾਨਕ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਸ਼ਹਿਰ ਦੀਆਂ ਖੁੱਲੀਆਂ-ਡੁੱਲੀਆਂ ਥਾਵਾਂ ‘ਤੇ ਕਬਜੇ ਕਰਕੇ ਦੁਕਾਨਾਂ ਦਾ ਮਾਲ ਬਾਹਰ ਰੱਖਣ ਦੀ ਆਦਤ ਨੇ ਸ਼ਹਿਰ ਦੇ ਬਜਾਰਾਂ ਨੂੰ ਐਨਾ ਭੀੜਾ ਕਰ ਦਿੱਤਾ ਹੈ ਕਿ ਇੱਥੇ ਹਰ ਵੇਲੇ ਆਵਾਜਾਈ ਵਿੱਚ ਵਿਘਨ ਪੈਂਦਾ ਰਹਿੰਦਾ ਹੈ ਅਤੇ ਜੇ ਕਰ ਕੋਈ ਵਾਹਨ ਬਾਹਰ ਪਏ ਮਾਲ ਨਾਲ ਟਕਰਾ ਜਾਂਦਾ ਹੈ ਤਾਂ ਦੁਕਾਨਦਾਰ ਵਾਹਨ ਮਾਲਕ ਨਾਲ ਝਗੜਾ ਕਰਦੇ ਹਨ ਅਤੇ ਟ੍ਰੈਫਿਕ ਪੁਲਿਸ ਨੂੰ ਇਹਨਾਂ ਵਾਹਨਾਂ ਨੂੰ ਸ਼ਹਿਰ ਵਿੱਚ ਨਾ ਆਉਂਣ ਦੇਣ ਲਈ ਕਹਿ ਦਿੰਦੇ ਹਨ,ਜਦਕਿ ਦੁਕਾਨਦਾਰ ਅਪਣੀਆਂ ਦੁਕਾਨਾਂ ਦੇ ਬਾਹਰ ਸੜਕਾਂ ‘ਤੇ ਕੀਤੇ ਨਜ਼ਾਇਜ਼ ਕਬਜਿਆਂ ਨੂੰ ਅੱਖੋਂ ਓਹਲੇ ਕਰ ਦਿੰਦੇ ਹਨ। ਅੱਜ ਸਥਾਨਕ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਭਰਤਵੀਰ ਸਿੰਘ ਨੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਕਿ ਦੁਕਾਨਦਾਰ ਨਜਾਇਜ਼ ਕਬਜੇ ਆਪ ਹੀ ਛੱ ਦੇਣ ਨਹੀਂ ਤਾਂ 29 ਤਰੀਕ ਤੋਂ ਬਾਅਦ ਦੁਕਾਨਾਂ ਮੂਹਰੇ ਕੀਤੇ ਕਬਜਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਸਿਵਲ ਪ੍ਰਸ਼ਾਸ਼ਨ ਉੱਚ ਅਧਿਕਾਰੀ ਅਤੇ ਪੁਲਿਸ ਕਰਮਚਾਰੀਆਂ ਨਾਲ ਲੈ ਕੇ ਬਾਹਰ ਪਏ ਸਮਾਨ ਨੂੰ ਜ਼ਬਤ ਕੀਤਾ ਜਾਵੇਗਾ ਅਤੇ ਬਣਦੀ ਕਾਨੂੰਨੀ ਕਰਾਵਾਈ ਕੀਤੀ ਜਾਵੇਗੀ ਅਤੇ ਉਹਨ੍ਹਾਂ ਨੇ ਦੁਕਾਨਾਂ ਮੂਹਰੇ ਬਣਾਏ ਥੜ੍ਹੇ ਢਾਹ ਦੇਣ ਦੀ ਲਗਾਤਾਰ ਤਿੰਨ ਦਿਨ ਮੁਨਿਆਦੀ ਵੀ ਕਰਵਾਈ ਗਈ ਤਾਂ ਜੋ ਕੋਈ ਇਹ ਨਾ ਕਹਿ ਸਕੇ ਕਿ ਨਗਰ ਕੌਂਸਲ ਪਹਿਲਾਂ ਨਹੀਂ ਦੱਸਿਆ। ਉਹਨ੍ਹਾਂ ਨੇ ਕਿਹਾ ਕਿ ਨਜਾਇਜ ਕਬਜਿਆਂ ਕਰਨ ‘ਤੇ ਚਲਾਨ,ਜੁਰਮਾਨੇ ਅਤੇ ਹੋਰ ਜੋ ਵੀ ਬਣਦੀ ਕਾਰਵਾਈ ਹੋਈ ਕੀਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਥੜੇ ਢਾਹੁਣ ਦਾ ਜੋ ਖ਼ਰਚਾ ਆਵੇਗਾ,ਉਸ ਭਰਪਾਈ ਵੀ ਸਬੰਧਤ ਦੁਕਾਨਦਾਰ ਤੋਂ ਹੀ ਕਰਵਾਈ ਜਾਵੀ। ਇਸ ਮੌਕੇ ਕਾਰਜ ਸਾਧਕ ਅਧਿਕਾਰੀ ਨੇ ਸ਼ਹਿਰ ਵਿੱਚ ਸਫ਼ਾਈ ਦੇ ਪ੍ਰੰਬਧਾ ਜਾਇਜਾ ਲਿਆ ਅਤੇ ਨਾਲੀਆਂ ਵਿੱਚੋਂ ਪੰਜ ਫੁੱਟ ਡੂੰਘੀ ਗਾਰ ਕੱਢਵਾ ਕੇ ਬਾਹਰ ਸੁਟਵਾਈ ਅਤੇ ਵੱਡੀਆਂ ਛੋਟੀਟਾਂ ਨਾਲੀਆਂ ਨੂੰ ਇਸ ਤਰ੍ਹਾਂ ਸਾਫ਼ ਕੀਤਾ ਹੈ ਕਿ ਬਰਸਾਤਾਂ ਦਾ ਪਾਣੀ ਸੜਕਾਂ ‘ਤੇ ਨਹੀਂ ਆਵੇਗਾ । ਕੱਢੀ ਗਾਰ ਨੂੰ ਟਰਾਲੀਆਂ ਵਿੱਚ ਭਰਵਾ ਕੇ ਸ਼ਹਿਰੋਂ ਬਾਹਰ ਸੁੱਟਵਾਈ। ਉਨ੍ਹਾਂ ਕਿਹਾ ਕਿ ਨਾਲੀਆਂ ਵਿੱਚੋਂ ਗਾਰ ਕੱਢ ਦੇਣ ਨਾਲ ਬਾਰਸ਼ਾਂ ਦਾ ਪਾਣੀ ਦਾ ਆਸਾਨੀ ਨਾਲ ਨਿਕਾਸ ਹੋਵੇਗਾ ਅਤੇ ਨਾਲੀਆਂ ਵਿੱਚ ਫਸੇ ਪਲਾਸਟਿਕ ਦਾ ਸਮਾਨ ਵੀ ਬਾਹਰ ਨਿਕਲੇਗਾ ਜਿਸ ਨਾਲ ਘਰਾਂ,ਬਾਰਸ਼ਾਂ ਅਤੇ ਦੁਕਾਨਾਂ ਦੇ ਪਾਣੀ ਦਾ ਅਸਾਨੀ ਨਾਲ ਨਿਕਾਸ ਹੋ ਸਕੇਗਾ। ਉਹਨ੍ਹਾਂ ਘਰਾਂ ਦਾ ਕੂੜ੍ਹਾ ਸੜਕਾਂ ‘ਤੇ ਸੁੱਟਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਕੂੜਾ ਨਿਰਧਾਰਤ ਥਾਵਾਂ ‘ਤੇ ਹੀ ਸੁੱਟਿਆ ਜਾਵੇ ਨਹੀਂ ਤਾਂ ਸੜਕਾਂ ‘ਤੇ ਕੂੜਾ ਸੁੱਟਣ ਵਾਲਿਆਂ ਵਿੱਰੁਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਨਾਲ ਇੰਸਪੈਕਟਰ ਸੱਤਪਾਲ ਸਿੰਘ,ਵਰਕਰ ਕਲਕਰ ਸੁਖਪਾਲ ਸਿੰਘ,ਲੇਖਾਕਾਰ ਦੀਪਕ ਸੇਤੀਆ ਅਤੇ ਸੈਨੇਟਰੀ ਸੁਪਰਵਾਈਜ਼ਰ ਨੀਰਜ਼ ਕ੍ਰੁਮਾਰ ਅਤੇ ਰਮੇਸ਼ ਕੁਮਾਰ ਬਿੱਟੂ ਹਾਜ਼ਰ ਰਹੇ।


