ਜਲੰਧਰ ਸੀ.ਆਈ.ਏ ਅਤੇ ਥਾਣਾ ਸਦਰ ਦੀ ਪੁਲਿਸ ਵੱਲੋਂ 1 ਕਿੱਲੋ ਅਫੀਮ ਅਤੇ 01 ਕੁਇੰਟਲ 80 ਕਿੱਲੋ ਚੂਰਾਪੋਸਤ ਬਰਾਮਦ-ਇੱਕ ਤਸਕਰ ਕਾਬੂ

ਜਲੰਧਰ – ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐੱਸ.ਕਮਿਸ਼ਨਰ ਪੁਲਿਸ ਜਲੰਧਰ ਨੇ ਦੱਸਿਆ ਕਿ ਸੀ.ਆਈ.ਏ ਅਤੇ ਥਾਣਾ ਸਦਰ ਵਲੋਂ ਸਾਂਝੇ ਤੋਰ ਤੇ ਕਾਰਵਾਈ ਕਰਦੇ ਹੋਏ ਨਸ਼ਾ ਸਮਗਲਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਟਰੱਕ ਵਿਚੋਂ 01 ਕੁਇੰਟਲ 80 ਕਿਲੋ ਚੂਰਾਪੋਸਤ ਅਤੇ 01 ਕਿਲੋ ਅਫੀਮ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ.ਉਹਨਾਂ ਦੱਸਿਆ ਕੇ ਮਿਤੀ 24/12/19 ਨੂੰ ਸੀ.ਆਈ.ਏ.-1 ਦੀ ਟੀਮ ਬਰਾਏ ਸਪੈਸ਼ਲ ਨਾਕਾਬੰਦੀ ਸਬੰਧ ਵਿੱਚ ਪੁੱਲ ਨਹਿਰ ਸਮਰਾਵਾਂ ਜੰਡਿਆਲਾ ਜਲੰਧਰ ਰੋਡ ਮਜੂਦ ਸੀ ਤਾਂ ਟਰੱਕ ਨੰਬਰੀ ਆਰ.ਜੇ-ਜੀਬੀ-6053 ਜੋ ਕਿ ਜੰਡਿਆਲਾ ਸਾਈਡ ਵਲੋਂ ਆ ਰਿਹਾ ਸੀ ਜਿਸਨੂੰ ਸੀ.ਆਈ.ਏ-1 ਦੀ ਪੁਲਿਸ ਪਾਰਟੀ ਨੇ ਚੈਕਿੰਗ ਲਈ ਰੋਕਿਆ ਜਿਸ ਵਿੱਚ ਕੋਈ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਹੋਣ ਕਾਰਨ ਮੌਕੇ ਤੇ ਕਮਲਜੀਤ ਸਿੰਘ ਐੱਸ.ਆਈ/ਐੱਸ.ਐਚ.ਓ.ਸਦਰ ਅਤੇ ਮੇਜਰ ਸਿੰਘ ਪੀ.ਪੀ.ਐੱਸ ਏ.ਸੀ.ਪੀ/ਕੰਟੋਨਮੈਂਟ ਦੀ ਮਜੂਦਗੀ ਵਿੱਚ ਟਰੱਕ ਅਤੇ ਦੋਸ਼ੀ ਦੀ ਤਲਾਸ਼ੀ ਕੀਤੀ ਗਈ.ਦੋਸ਼ੀ ਵਿਰੁੱਧ ਮੁਕੱਦਮਾ ਨੰਬਰ 204 ਮਿਤੀ 24/12/19 ਅ/ਧ 15-18/61/85 ਐਨ.ਡੀ.ਪੀ.ਐੱਸ ਐਕਟ ਥਾਣਾ ਸਦਰ ਦਰਜ਼ ਰਜਿਸਟਰ ਕਰਕੇ ਕਿਸ਼ਨ ਲਾਲ ਬਿੱਲ ਪੁੱਤਰ ਲੇਟ ਸ਼੍ਰੀ ਕਾਲੁ ਰਾਮ ਵਾਸੀ ਪਿੰਡ ਪਲਖੇਡੀ ਨੰਗਾਵਾਲੀ ਤਹਿਸੀਲ ਦੂੰਗਲਾ ਪਲਖੇਡੀ ਜ਼ਿਲਾ ਚਿਤੌੜਗੜ੍ਹ ਰਾਜਸਥਾਨ ਨੂੰ ਗ੍ਰਿਫਤਾਰ ਕੀਤਾ ਗਿਆ.ਦੋਸ਼ੀ ਕਿਸ਼ਨ ਲਾਲ ਬਿੱਲ ਦੀ ਉਮਰ ਕਰੀਬ 23 ਸਾਲ ਹੈ.ਦੋਸ਼ੀ ਕਿਸ਼ਨ ਲਾਲ ਦਾ ਪਿਤਾ ਕਾਲੁ ਰਾਮ ਅਤੇ ਮਾਤਾ ਚਾਂਦੀ ਦੇਵੀ ਦੋਨਾਂ ਦੀ ਮੌਤ ਹੋ ਚੁੱਕੀ ਹੈ.ਦੋਸ਼ੀ ਕਰੀਬ 04 ਸਾਲਾਂ ਤੋਂ ਡਰਾਈਵਰੀ ਕਰ ਰਿਹਾ ਹੈ.ਦੋਸ਼ੀ ਆਪਣੇ ਤਾਇਆ ਨਾਰੂ ਲਾਲ ਨਾਲ ਟਰੱਕ ਚਲਾਉਂਦਾ ਹੈ.ਜੋ ਅਕਸਰ ਰਾਜਸਥਾਨ ਤੋਂ ਪੰਜਾਬ ਦਾ ਮਾਲ ਲੈ ਕਿ ਆਉਂਦਾ ਹੈ.ਦੋਸ਼ੀ ਨੇ ਆਪਣੇ ਸਬੰਧ ਨਸ਼ਾ ਤਸਕਰ ਜੋ ਕਿ ਚਿਤੌੜਗੜ੍ਹ ਰਾਜਸਥਾਨ ਦਾ ਰਹਿਣ ਵਾਲਾ ਹੈ,ਨਾਲ ਬਣਾ ਲਏ ਸਨ ਜਿਸ ਨਾਲ ਮਿਲਕੇ ਦੋਸ਼ੀ ਟ੍ਰਾੰਸਪੋਰਟ ਦੀ ਆੜ ਵਿੱਚ ਪੰਜਾਬ ਵਿੱਚ ਨਸ਼ੇ ਦੀ ਸਪਲਾਈ ਕਰਦਾ ਸੀ.ਦੋਸ਼ੀ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਸਨੇ ਇਹ ਨਸ਼ੇ ਦੀ ਸਪਲਾਈ ਜਲੰਧਰ,ਲੁਧਿਆਣਾ ਅਤੇ ਸਿੱਧਵਾਂ ਵੇਟ ਜਗਰਾਓਂ ਦੇ ਨਸ਼ਾ ਤਸਕਰ ਨੂੰ ਦੇਣੀ ਸੀ.ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ.ਦੋਸ਼ੀ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਦੋਸ਼ੀ ਨੇ ਜਿਨ੍ਹਾਂ ਨਸ਼ਾ ਤਸਕਰਾਂ ਨੂੰ ਨਸ਼ੇ ਦੀ ਸਪਲਾਈ ਦੇਣੀ ਸੀ,ਅਤੇ ਜਿਥੋਂ ਇਹ ਨਸ਼ੇ ਦੀ ਖੇਪ ਲੈ ਕੇ ਆਇਆ ਹੈ,ਉਹਨਾਂ ਤੇ ਰੇਡ ਕਰਕੇ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ.ਦੋਸ਼ੀ ਨੇ ਪੁੱਛਗਿੱਛ ਦੋਰਾਂਨ ਦੱਸਿਆ ਕਿ ਉਹ ਰਾਜਸਥਾਨ ਤੋਂ ਭੁੱਕੀ ਚੂਰਾਪੋਸਤ 2200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਲਿਆ ਕਿ ਪੰਜਾਬ ਵਿੱਚ 5000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦਾ ਸੀ ਅਤੇ ਅਫੀਮ ਰਾਜਸਥਾਨ ਤੋਂ 80000 ਰੁਪਏ ਕਿਲੋ ਲਿਆ ਕੇ ਪੰਜਾਬ ਵਿੱਚ 1,50,000/-ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦਾ ਸੀ.ਫੜੀ ਗਈ ਭੁੱਕੀ ਦੀ ਕੀਮਤ 09 ਲੱਖ ਰੁਪਏ ਹੈ।

VIA PUNJAB