ਕਾਰ ਹਾਦਸੇ ’ਚ ਮੰਦਿਰ ਦੇ ਪੁਜਾਰੀ ਦੀ ਔਰਤ ਸਮੇਤ ਮੌਤ

ਰਾਮਾਂ ਮੰਡੀ – ਅੱਜ ਸਵੇਰ ਤਲਵੰਡੀ ਸਾਬੋ ਰੋਡ ਤੇ ਇੱਕ ਕਾਰ ਹਾਦਸੇ ’ਚ ਸ਼ਹਿਰ ਦੇ ਭੱਦਰਕਾਲੀ ਮੰਦਰ ਦੇ ਪੁਜਾਰੀ ਡੋਰੀ ਲਾਲ ਸ਼ਰਮਾ (45) ਦੀ ਇੱਕ ਰਿਸ਼ਤੇਦਾਰ ਮਹਿਲਾ ਸਮੇਤ ਮੌਤ ਅਤੇ ਪਤਨੀ ਵਿਜੇ ਕੁਮਾਰੀ ਸ਼ਰਮਾਂ ਦੇ ਗੰਭੀਰ ਜਖਮੀਂ ਹੋਣ ਦੀ ਖਬਰ ਹੈ। ਪ੍ਰਾਪਤ ਜਾਨਕਾਰੀ ਅਨੁਸਾਰ ਮ੍ਰਿਤਕ ਗੁੱਡੂ ਸ਼ਰਮਾਂ ਆਪਣੇ ਪੈਦਾਇਸ਼ੀ ਸ਼ਹਿਰ ਮਥੁਰਾ ਵਿੱਚੋਂ ਆਪਣੀ ਕਾਰ ਰਾਹੀਂ ਆਪਣੀ ਸੱਸ ਅਤੇ ਪਤਨੀ ਨਾਲ ਰਾਮਾਂ ਮੰਡੀ ਵਿਖੇ ਵਾਪਸ ਆ ਰਿਹਾ ਸੀ ਕਿ ਰਾਹ ਵਿੱਚ ਤਲਵੰਡੀ ਸਾਬੋ ਰੋਡ ਤੇ ਕਾਰ ਅਚਾਨਕ ਬੇਕਾਬੂ ਹੋ ਕੇ  ਇੱਕ ਦਰੱਖਤ ’ਚ ਜਾ ਵੱਜੀ ਜਿਸ ਨਾਲ ਗੁੱਡੂ ਸ਼ਰਮਾਂ ਦੀ ਸੱਸ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਅਤੇ ਸ਼ਰਮਾਂ ਜੀ ਖੁੱਦ ਅਤੇ ਉਹਨਾਂ ਦੀ ਪਤਨੀ ਗੰਭੀਰ ਜਖਮੀਂ ਹੋ ਗਏ। ਸ਼ਰਮਾਂ ਜੀ ਨੂੰ ਇਲਾਜ ਲਈ ਬਠਿੰਡਾ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਣ ਦਿੱਤੀ ਜਦਕਿ ਉਹਨਾਂ ਦੀ ਪਤਨੀ ਵਿਜੇ ਸ਼ਰਮਾਂ ਦਾ ਤਲਵੰਡੀ ਸਾਬੋ ਵਿਖੇ ਇਲਾਜ ਚੱਲ ਰਿਹਾ ਹੈ।

VIA PUNJAB