34 ਕਿੱਲੋ ਗਾਂਜੇ ਸਮੇਤ 4 ਤਸਕਰ ਕਾਬੂ

ਲੁਧਿਆਣਾ – ਥਾਣਾ ਡਾਬਾ ਦੀ ਪੁਲਸ ਪਾਰਟੀ ਨੇ ਲੁਹਾਰਾ ਰੋਡ ਤੇ ਇੰਡੀਅਨ ਪਬਲਿਕ ਸਕੂਲ ਕੋਲ ਨਾਕੇਬੰਦੀ ਦੌਰਾਨ ਆਟੋ ਸਵਾਰ 4 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਓਹਨਾ ਦੇ ਕਬਜ਼ੇ ਵਿਚੋਂ 34 ਕਿਲੋ ਗਾਂਜਾ ਬਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਏ ਡੀ ਸੀ ਪੀ 2 ਜਸਕਿਰਨਜੀਤ ਸਿੰਘ ਤੇਜਾ ਏ ਸੀ ਪੀ ਇੰਡਸਟ੍ਰੀ ਏਰੀਆ ਸੰਦੀਪ ਵਡੇਰਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਥਾਣਾ ਡਾਬਾ ਦੇ ਮੁਖੀ ਦੀ ਅਗਵਾਈ ਵਾਲੀ ਟੀਮ ਦੇ ਥਾਣੇਦਾਰ ਤਰਸੇਮ ਸਿੰਘ ਨੂੰ  ਗੁਪਤ ਸੁਚਨਾ ਮਿਲੀ ਆਟੋ ਸਵਾਰ ਨਸ਼ਾ ਤਸਕਰ ਲੁਹਾਰਾ ਰੋਡ ਤੇ ਭਾਰੀ ਮਾਤਰਾ ਨਸ਼ਾ ਤਸਕਰੀ ਕਰਕੇ ਲਿਆ ਰਹੇ ਹਨ ਉਹਨਾਂ ਨੇ ਤੁਰੰਤ ਇੰਡੀਅਨ ਪਬਲਿਕ ਸਕੂਲ ਕੋਲ ਨਾਕੇਬੰਦੀ ਕਰਕੇ ਆਟੋ ਸਵਾਰ 4 ਨਸ਼ਾ ਤਸਕਰਾਂ ਨੂੰ 34 ਕਿਲੋ ਗਾਂਜੇ ਸਮੇਤ ਕਾਬੂ ਕਾਬੂ ਕਰ ਲਿਆ ਦੋਸ਼ੀਆਂ ਦੀ ਪਹਿਚਾਣ ਬਿਹਾਰ ਦੇ ਜ਼ਿਲਾ ਪਟਨਾ ਪਿੰਡ ਗੰਜਪੁਰਾ ਨਿਵਾਸੀ ਪ੍ਰਵੀਨ ਕੁਮਾਰ ਜਿਲਾ ਪਟਨਾ ਦੇ ਪਿੰਡ ਬਖਤਿਆਰਪੁਰ ਨਿਵਾਸੀ ਸੋਨੂ ਕੁਮਾਰਬ , ਵਿਜੈ ਕੁਮਾਰ ,ਜਮਾਲਪੁਰ ਦੇ ਗੁਰੂ ਨਾਨਕ ਨਗਰ ਨਿਵਾਸੀ ਮਨਪ੍ਰੀਤ ਸਿੰਘ ਵਜੋਂ ਹੋਈ।

VIA PUNJAB