- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਿਵੀ ਗੇਂਦਬਾਜ਼ਾਂ ਦੀ ਚੁਣੌਤੀ ਨਾਲ ਸਿੱਝਣਗੇ ਭਾਰਤੀ ਬੱਲੇਬਾਜ਼
ਭਾਰਤ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਸੈਮੀ-ਫਾਈਨਲ ਵਿੱਚ ਜਦੋਂ ਮੰਗਲਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਉਤਰੇਗਾ ਤਾਂ ਉਸ ਦੇ ਬੱਲੇਬਾਜ਼ਾਂ ਲਈ ਕਿਵੀ ਟੀਮ ਦੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਸੌਖਾ ਨਹੀਂ ਹੋਵੇਗਾ। ਟੂਰਨਾਮੈਂਟ ਵਿੱਚ ਪੰਜ ਸੈਂਕੜੇ ਮਾਰ ਕੇ ਇਤਿਹਾਸ ਸਿਰਜਣ ਵਾਲੇ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਸੀਨੀਅਰ ਕ੍ਰਮ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਦੋਂਕਿ ਮੱਧਕ੍ਰਮ ਜ਼ਿਆਦਾ ਕਾਮਯਾਬ ਨਹੀਂ ਰਿਹਾ। ਇਸ ਤਰ੍ਹਾਂ ਟੂਰਨਾਮੈਂਟ ਵਿੱਚ ‘ਪਲਾਨ ਬੀ’ ਨੂੰ ਵਰਤੇ ਬਿਨਾਂ ਕਪਤਾਨ ਵਿਰਾਟ ਕੋਹਲੀ ਦੀ ਟੀਮ ਆਪਣੀਆਂ ਕਮਜੋਰੀਆਂ ਨੂੰ ਢਕਣ ਵਿੱਚ ਕਾਮਯਾਬ ਰਹੀ ਹੈ, ਪਰ ਹੁਣ ਉਸ ਦੀ ਕੋਈ ਵੀ ਗ਼ਲਤੀ ਉਸ ਨੂੰ ਪੁੱਠੀ ਪੈ ਸਕਦੀ ਹੈ। ਸੈਮੀ-ਫਾਈਨਲ ਵਿੱਚ ਰੋਹਿਤ ਬਨਾਮ ਲੌਕੀ ਫਰਗੂਸਨ, ਕੇਐਲ ਰਾਹੁਲ ਬਨਾਮ ਟ੍ਰੈਂਟ ਬੋਲਟ ਅਤੇ ਕੋਹਲੀ ਬਨਾਮ ਮੈਟ ਹੈਨਰੀ ਵਿਚਾਲੇ ਮੁਕਾਬਲਾ ਵੇਖਣਾ ਰੌਚਕ ਹੋਵੇਗਾ। ਦੂਜੇ ਪਾਸੇ ‘ਸੰਕਟਮੋਚਕ’ ਦੀ ਭੂਮਿਕਾ ਨਿਭਾਅ ਰਹੇ ਕੇਨ ਵਿਲੀਅਮਸਨ ਦੀ ਸਪਿੰਨਰਾਂ ਖ਼ਿਲਾਫ਼ ਤਕਨੀਕ ਜਾਂ ਰੋਸ ਟੇਲਰ ਦਾ ਜਸਪ੍ਰੀਤ ਨੂੰ ਖੇਡਣ ਦਾ ਤਰੀਕਾ ਵੇਖਣਾ ਵੀ ਦਿਲਚਸਪ ਰਹੇਗਾ। ਇਹ ਵੀ ਵੇਖਣਾ ਹੋਵੇਗਾ ਕਿ ਮਹਿੰਦਰ ਸਿੰਘ ਧੋਨੀ ਮੈਚ ਵਿੱਚ ਮਿਸ਼ੇਲ ਸੇਂਟਨਰ ਦੀ ਖੱਬੇ ਹੱਥ ਦੀ ਧੀਮੀ ਗੇਂਦਬਾਜ਼ੀ ਦਾ ਸਾਹਮਣਾ ਕਿਵੇਂ ਕਰਦਾ ਹੈ ਕਿਉਂਕਿ ਦੋਵਾਂ ਦਾ ਸਾਹਮਣਾ ਚੇਨੱਈ ਸੁਪਰ ਕਿੰਗਜ਼ ਵਿੱਚ ਕਈ ਵਾਰ ਹੋ ਚੁੱਕਿਆ ਹੈ। ਨਿਊਜ਼ੀਲੈਂਡ ਦੀ ਟੀਮ ਆਖ਼ਰੀ ਤਿੰਨ ਲੀਗ ਮੈਚ ਹਾਰ ਗਈ, ਪਰ ਸ਼ੁਰੂਆਤੀ ਮੈਚਾਂ ਦੇ ਚੰਗੇ ਪ੍ਰਦਰਸ਼ਨ ਕਾਰਨ ਮਿਲੇ ਅੰਕਾਂ ਦੇ ਦਮ ’ਤੇ ਪਾਕਿਸਤਾਨ ਨੂੰ ਪਛਾੜ ਕੇ ਆਖ਼ਰੀ ਚਾਰ ਵਿੱਚ ਪਹੁੰਚੀ। ਭਾਰਤ ਲਈ ਰੋਹਿਤ (647 ਦੌੜਾਂ), ਰਾਹੁਲ (360 ਦੌੜਾਂ) ਅਤੇ ਕੋਹਲੀ (442 ਦੌੜਾਂ) ਮਿਲ ਕੇ 1347 ਦੌੜਾਂ ਬਣਾ ਚੁੱਕੇ ਹਨ। ਇਸੇ ਤਰ੍ਹਾਂ ਨਿਊਜ਼ੀਲੈਂਡ ਲਈ ਫਰਗੂਸਨ (17 ਵਿਕਟਾਂ), ਬੋਲਟ (15 ਵਿਕਟਾਂ) ਅਤੇ ਮੈਟ ਹੈਨਰੀ (ਦਸ ਵਿਕਟਾਂ) ਮਿਲ ਕੇ 42 ਵਿਕਟਾਂ ਲੈ ਚੁੱਕੇ ਹਨ। ਜਿੰਮੀ ਨੀਸ਼ਾਮ ਨੇ 11 ਅਤੇ ਕੋਲਿਨ ਡੀ ਗਰੈਂਡਹੋਮ ਨੇ ਪੰਜ ਵਿਕਟਾਂ ਲਈਆਂ ਹਨ। ਭਾਰਤ ਲਈ ਫ਼ਿਕਰਮੰਦੀ ਵਾਲੀ ਗੱਲ ਇਹ ਹੈ ਕਿ ਸੀਨੀਅਰ ਕ੍ਰਮ ਦੇ ਕਾਮਯਾਬ ਰਹਿਣ ਕਾਰਨ ਮੱਧ ਕ੍ਰਮ ਦੀ ‘ਪ੍ਰੀਖਿਆ’ ਨਹੀਂ ਹੋ ਸਕੀ। ਅਜਿਹੇ ਵਿੱਚ ਬੱਦਲਾਂ ਨਾਲ ਘਿਰੇ ਮਾਨਚੈਸਟਰ ਦੇ ਮੈਦਾਨ ’ਤੇ ਬੋਲਟ ਦੀ ਗੇਂਦਬਾਜ਼ੀ ਖ਼ਤਰਨਾਕ ਸਾਬਤ ਹੋ ਸਕਦੀ ਹੈ।


