- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੁਰੂਕਸ਼ੇਤਰ ਵਿਕਾਸ ਬੋਰਡ ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇਗਾ – ਮੁੱਖ ਮੰਤਰੀ
ਚੰਡੀਗੜ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੌਮਾਂਤਰੀ ਗੀਤਾ ਮੇਲਾ ਭਵਿੱਖ ਵਿਚ ਵੀ ਇਕ ਸਥਾਈ ਪ੍ਰੋਗ੍ਰਾਮ ਹੋਵੇ, ਇਸ ਲਈ ਕੁਰੂਕਸ਼ੇਤਰ ਵਿਕਾਸ ਬੋਰਡ ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇਗਾ| ਇਸ ਤੋਂ ਇਲਾਵਾ, ਗੀਤਾ ਮਨੀਸ਼ੀ ਸ੍ਰੀ ਗਿਆਨਾਨੰਦ ਜੀ ਮਹਾਰਾਜ ਦੀ ਪ੍ਰਧਾਨਗੀ ਹੇਠ ਇਕ ਸਥਾਈ ਆਯੋਜਨ ਕਮੇਟੀ ਦਾ ਗਠਨ ਵੀ ਕੀਤਾ ਜਾਵੇਗਾ| 7 ਤੋਂ 23 ਦਸੰਬਰ, 2018 ਨੂੰ ਕੁਰੂਕਸ਼ੇਤਰ ਵਿਚ ਮਨਾਏ ਜਾਣ ਵਾਲੇ ਕੌਮਾਂਤਰੀ ਗੀਤਾ ਮੇਲੇ ਦੇ ਮੌਕੇ ਮੁੱਖ ਮੰਤਰੀ ਅੱਜ ਦਿੱਲੀ ਦੇ ਲਾਲ ਕਿਲਾ ਕੰਪਲੈਕਸ ਵਿਚ ਆਯੋਜਿਤ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ|ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਮਾਰੀਸ਼ਸ਼ ਵਿਚ ਫਰਵਰੀ, 2019 ਵਿਚ ਕੌਮਾਂਤਰੀ ਗੀਤਾ ਮੇਲੇ ਦੇ ਆਯੋਜਨ ਨੂੰ ਸਹਿਮਤੀ ਦਿੱਤੀ ਹੈ, ਇਸ ਤੋਂ ਇਲਾਵਾ, ਯੂ.ਕੇ. ਤੇ ਕਨੈਡਾ ਵਿਚ ਵੀ ਇਸ ‘ਤੇ ਵਿਚਾਰ ਕੀਤਾ ਜਾ ਰਿਹਾ ਹੈ| ਇਸ ਸਾਲ ਗੀਤਾ ਮੇਲੇ ਦੌਰਾਨ 12 ਦਸੰਬਰ ਨੂੰ ਯੂ.ਕੇ. ਦੇ ਹਾਊਸ ਆਫ ਕਾਮਨਸ ਵਿਚ ਵੀ ਗੀਤਾ ਨਾਲ ਸਬੰਧਤ ਪ੍ਰੋਗ੍ਰਾਮ ਆਯੋਜਿਤ ਕੀਤਾ ਜਾਵੇਗਾ| ਇਸ ਤੋਂ ਇਲਾਵਾ, ਗੀਤਾ ਮੇਲੇ ਨੂੰ ਮਨਾਉਣ ਲਈ 15 ਦੇਸ਼ ਆਪਣੇ ਇੱਥੇ ਤਿਆਰੀ ਕਰ ਰਹੇ ਹਨ ਅਤੇ ਖਰੜਾ ਤਿਆਰ ਕੀਤਾ ਜਾ ਰਿਹਾ ਹੈ| ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਬਦਲਾਅ ਤੇ ਨੌਜੁਆਨਾਂ ਵਿਚ ਨੈਤਿਕਤਾ ਤੇ ਉਨਾਂ ਨੂੰ ਸੰਸਕਾਰ ਵਾਲਾ ਬਣਾਉਣ ਲਈ ਰਾਹਗੀਰੀ, ਗੀਤਾ ਜੈਯੰਤੀ, ਮੈਰਾਥਨ ਵਰਗੇ ਪ੍ਰੋਗ੍ਰਾਮਾਂ ਦਾ ਆਯੋਜਨ ਪੂਰੇ ਹਰਿਆਣਾ ਵਿਚ ਕੀਤਾ ਜਾ ਰਿਹਾ ਹੈ ਤਾਂ ਜੋ ਨੌਜੁਆਨਾਂ ਵਿਚ ਸਿਖਿਆ ਦੇ ਨਾਲ-ਨਾਲ ਨੈਤਿਕਤਾ ਦਾ ਵੀ ਸੰਚਾਰ ਹੋਵੇ|ਇਕ ਸੁਆਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਦਿੱਲੀ ਦੇ ਲਾਲ ਕਿਲਾ ਮੈਦਾਨ ਵਿਚ ਗੀਤਾ ਮੇਲੇ ਨਾਲ ਸਬੰਧਤ ਪ੍ਰਦਰਸ਼ਨੀ 20 ਨਵੰਬਰ ਤੋਂ ਲੈ ਕੇ 30 ਨਵੰਬਰ ਤਕ ਰਹੇਗੀ ਅਤੇ ਇਸ ਤੋਂ ਬਾਅਦ 1 ਦਸੰਬਰ ਤੋਂ ਇਹ ਪ੍ਰਦਰਸ਼ਨੀ ਬੋਟ ਕਲੱਬ ਵਿਚ ਸ਼ਿਫਟ ਕੀਤੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਤਕ ਗੀਤਾ ਦਾ ਸੰਦੇਸ਼ ਜਾਵੇ|ਮਹਾਭਾਰਤ ਕਾਲ ਨਾਲ ਜੁੜੇ ਰਾਜ ਦੇ ਹੋਰ ਥਾਂਵਾਂ ਦੇ ਵਿਕਾਸ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਗੁੜਗਾਉਂ ਦਾ ਨਾਂਅ ਗੁਰੂਗ੍ਰਾਮ ਕੀਤਾ ਗਿਆ, ਕਿਉਂਕਿ ਪੁਰਾਣੇ ਸਮੇਂ ਵਿਚ ਵੀ ਇਹ ਗੁਰੂਗ੍ਰਾਮ ਹੀ ਸੀ ਅਤੇ ਇੱਥੇ ਗੁਰੂ ਦ੍ਰੋਣਾਚਾਰਿਆ ਨੇ ਕੌਰਵਾਂ ਤੇ ਪਾਂਡਵਾਂ ਨੂੰ ਸਿਖਿਆ ਦਿੱਤੀ ਸੀ ਅਤੇ ਅੱਜ ਵੀ ਇੱਥੇ ਗੁਰੂ ਦ੍ਰੋਣਾਚਾਰਿਆ ਦੇ ਨਾਂਅ ਲਾਲ ਕਾਲਜ ਚਲ ਰਿਹਾ ਹੈ| ਇਸ ਤਰਾਂ, ਗੁਰੂਗ੍ਰਾਮ ਵਿਚ ਮੈਟ੍ਰੋ ਦੇ ਇਕ ਸਟੇਸ਼ਨ ਦਾ ਨਾਂਅ ਵੀ ਗੁਰੂ ਦ੍ਰੋਣਾਚਾਰਿਆ ਦੇ ਨਾਂਅ ‘ਤੇ ਰੱਖਿਆ ਗਿਆ ਹੈ|
ਗੀਤਾ ਨੂੰ ਕੌਮੀ ਗ੍ਰੰਥ ਵੱਜੋਂ ਲਿਆਉਣ ਲਈ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨਾਂ ਦਸਿਆ ਕਿ ਜੇਕਰ ਇਸ ਤਰਾਂ ਦਾ ਕੋਈ ਪ੍ਰਸਤਾਵ ਆਉਂਦਾ ਹੈ ਤਾਂ ਉਹ ਉਸ ਦਾ ਸੁਆਗਤ ਕਰਦੇ ਹਨ|ਇਸ ਮੌਕੇ ‘ਤੇ ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ, ਮੁੱਖ ਮੰਤਰੀ ਦੇ ਮੀਡਿਆ ਸਲਾਹਕਾਰ ਅਮਿਤ ਆਰਿਆ, ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸਮੀਰ ਪਾਲ ਸਰੋ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਿਰ ਸਨ|


