- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਨੇ ਗੀਤਾ ਮੇਲਾ ਮਾਰੀਸ਼ਸ਼ ਵਿਚ ਆਯੋਜਿਤ ਕਰਵਾਉਣ ਦਾ ਐਲਾਨ ਕੀਤਾ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਮਾਜ ਅਤੇ ਮਨੁੱਖ ਦੇ ਨਿਰਮਾਣ ਵਿਚ ਗੀਤਾ ਦੇ ਮਹੱਤਵ ਤੇ ਕਰਮ ਦੇ ਸਿਧਾਂਤ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣ ਦੀ ਪਹਿਲ ਕਰਦੇ ਹੋਏ ਕੁਰੂਕਸ਼ੇਤਰ ਤੇ ਦੇਸ਼ ਤੋਂ ਬਾਹਰ ਪਹਿਲੀ ਵਾਰ ਫਰਵਰੀ, 2019 ਵਿਚ ਕੌਮਾਂਤਰੀ ਗੀਤਾ ਮੇਲਾ ਦਾ ਆਯੋਜਨਾ ਮਾਰੀਸ਼ਸ਼ ਵਿਚ ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਕਰਵਾਉਣ ਦਾ ਐਲਾਨ ਕੀਤਾ| ਇਸ ਤਰਾਂ, ਦਿੱਲੀ ਦੇ ਲਾਲ ਕਿਲਾ ਕੰਪਲੈਕਸ ਵਿਚ ਪਹਿਲੀ ਵਾਰ ਕੌਮਾਂਤਰੀ ਗੀਤਾ ਮੇਲਾ, 2018 ਦੀ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ| ਮੁੱਖ ਮੰਤਰੀ ਅੱਜ ਦਿੱਲੀ ਦੇ ਲਾਲ ਕਿਲਾ ਕੰਲਪੈਕਸ ਵਿਚ ਆਯੋਜਿਤ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰ ਰਹੇ ਸਨ| ਉਨਾਂ ਕਿਹਾ ਕਿ ਧਰਮਖੇਤਰ ਕੁਰੂਕਸ਼ੇਤਰ ਵਿਚ ਅੱਜ ਤੋਂ 5156 ਸਾਲ ਪਹਿਲਾਂ ਮਹਾਭਾਰਤ ਯੁੱਧ ਦੌਰਾਨ ਭਗਵਾਨ ਸ੍ਰੀ ਕ੍ਰਿਸ਼ਣ ਨੇ ਸ੍ਰੀਮਦਭਾਗਵਤ ਗੀਤਾ ਦਾ ਜੋ ਸੰਦੇਸ਼ ਦਿੱਤਾ ਸੀ, ਉਹ ਅੱਜ ਵੀ ਢੁੱਕਵਾਂ ਹੈ| ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਵੱਧਾਈ ਦਿੱਤੀ| ਉਨਾਂ ਕਿਹਾ ਕਿ ਸੰਯੋਗ ਨਾਲ ਅੱਜ ਕਾਰਤਿਕ ਪੂਰਨੀਮਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਹੈ ਅਤੇ ਕੁਰੂਕਸ਼ੇਤਰ ਵਿਕਾਸ ਬੋਰਡ ਦਾ ਵੀ ਅੱਜ 50 ਸਾਲ ਪੂਰੇ ਹੋ ਗਏ ਹਨ| ਉਨਾਂ ਕਿਹਾ ਕਿ ਧਰਮਖੇਤਰ ਕੁਰੂਕਸ਼ੇਤਰ ਦੇ 48 ਕਿਲੋਮੀਟਰ ਦੇ ਘੇਰੇ ਵਿਚ ਪੈਣ ਵਾਲੇ 134 ਤੀਰਥ ਥਾਂਵਾਂ ਦਾ ਵੀ ਕਿਸੇ ਨਾਲ ਕਿਸੇ ਤਰਾਂ ਨਾਲ ਮਹਾਭਾਰਤ ਨਾਲ ਸਬੰਧ ਰਿਹਾ ਹੈ ਅਤੇ ਸਰਕਾਰ ਨੇ ਉਨਾਂ ਦੀ ਮੁਰੰਮਤ ਦੀ ਪਹਿਲ ਕੀਤੀ ਹੈ| ਉਹ ਕਰਨਾਲ, ਕੈਥਲ ਤੇ ਜੀਂਦ ਦੇ ਲਗਭਗ 35 ਤੀਰਥ ਥਾਂਵਾਂ ਦਾ ਖੁਦ ਦੌਰਾ ਕਰ ਚੁੱਕੇ ਹਨ ਅਤੇ ਉਨਾਂ ਦੇ ਸਰੋਵਰਾਂ ਤੇ ਪਰਿਕਰਮਾ ਦੀ ਮੁਰੰਮਤ ਕਰਵਾਉਣ ਦਾ ਐਲਾਨ ਕੀਤਾ ਹੈ ਅਤੇ ਇਸ ਸਾਲ ਗੀਤਾ ਮੇਲੇ ਦੌਰਾਨ ਕੁਰੂਕਸ਼ੇਤਰ ਦੇ 48 ਕੋਸ ਦੀ ਪਰਿਕਰਮਾ ਵਿਚ ਪੈਣ ਵਾਲੇ ਤੀਰਥ ਥਾਂਵਾਂ ਦੀ ਜਾਣਕਾਰੀ ਦੇ ਸਬੰਧ ਵਿਚ ਇਕ ਕਾਫੀ ਟੇਬਲ ਬੁੱਕ ਦੀ ਵੀ ਘੁੰਡ ਚੁੱਕਾਈ ਕੀਤੀ ਜਾਵੇਗੀ| ਮੁੱਖ ਮੰਤਰੀ ਨੇ ਕਿਹਾ ਕਿ ਨੌਜੁਆਨਾਂ ਨੂੰ ਨੈਤਿਕਤਾ ਤੇ ਵਿਸ਼ਵ ਭਾਈਚਾਰੇ ਦਾ ਸੰਦੇਸ਼ ਸ੍ਰੀ ਮਦਭਗਵਦ ਗੀਤਾ ਦੇ ਗਿਆਨ ਰਾਹੀਂ ਦੇਣ ਦੀ ਪਹਿਲ ਸਰਕਾਰ ਨੇ ਕੀਤੀ ਹੈ| ਗੀਤਾ ਦੇ ਕੁਝ ਸ਼ਲੋਕਾਂ ਨੂੰ ਸਕੂਲ ਦੇ ਸਿਲੇਬਲ ਵਿਚ ਸ਼ਾਮਿਲ ਕੀਤੇ ਹਨ ਅਤੇ ਇਸ ਸਾਲ 30 ਕਾਲਜਾਂ ਵਿਚ ਗੀਤਾ ਸੰਸਦ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ| ਇਸ ਤੋਂ ਇਲਾਵਾ, ਗੀਤਾ ਸੁਆਲ-ਜੁਆਬ, ਲੇਖ ਲਿਖਣ ਤੇ ਗੀਤਾ ਭਾਸ਼ਣ ਵਰਗੇ ਮੁਕਾਬਲੇ ਆਨਲਾਈਨ ਵੀ ਪਹਿਲੀ ਵਾਰ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਜੋ ਦੇਸ਼-ਵਿਦੇਸ਼ ਵਿਚ ਬੈਠੇ ਗੀਤਾ ਦਾ ਜਾਣਕਾਰੀ ਅਜਿਹੇ ਮੁਕਾਬਲੇ ਵਿਚ ਮਿਲ ਸਕੇ| ਉਨਾਂ ਦਸਿਆ ਕਿ ਗੀਤਾ ਮੇਲਾ ਦੌਰਾਨ ਭਾਰਤ ਲਗਭਗ 200 ਚਿੱਤਰਕਲਾਂ ਨੂੰ ਪੇਂਟ ਦ ਵਾਲ ਮੁਕਾਬਲੇ ਰਾਹੀਂ ਕੁਰੂਕਸ਼ੇਤਰ ਦੀ ਦਿਵਾਰਾਂ ‘ਤੇ ਮਹਾਭਾਰਤ ਵਿਸ਼ਾ ‘ਤੇ ਪੇਂਟਿੰਗ ਕਰਨ ਲਈ ਸੱਦਾ ਦਿੱਤਾ ਗਿਆ ਹੈ| ਨਾਲ ਹੀ ਮੰਨੇ-ਪ੍ਰਮੰਨੇ ਵਿਅਕਤੀਆਂ, ਧਾਰਮਿਕ ਸੰਸਥਾਨਾਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਦਾ ਵੀ ਆਯੋਜਨ ਵੀ ਕਰਵਾਇਆ ਜਾਵੇਗਾ| ਉਨਾਂ ਦਸਿਆ ਕਿ ਧਰਮ ਨਗਰੀ ਕੁਰੂਕਸ਼ੇਤਰ ਨੂੰ ਦਿਵਯ ਸ਼ਹਿਰ ਵੱਜੋਂ ਕੌਮਾਂਤਰੀ ਪੱਧਰ ‘ਤੇ ਮਾਨਤਾ ਦਿਵਾਉਣ ਦੇ ਯਤਨ ਕੀਤੇ ਜਾਣਗੇ ਅਤੇ ਇਸ ਕੜੀ ਵਿਚ ਸਾਲ 2016 ਵਿਚ ਕੌਮਾਂਤਰੀ ਗੀਤਾ ਮੇਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ| ਉਨਾਂ ਨੇ ਕੌਮਾਂਤਰੀ ਗੀਤਾ ਮੇਲਾ, 2018 ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਮੇਲਾ 7 ਦਸੰਬਰ ਤੋਂ 23 ਦਸੰਬਰ, 2018 ਤਕ ਆਯੋਜਿਤ ਕੀਤਾ ਜਾਵੇਗਾ ਅਤੇ ਇਸ ਸਾਲ ਮਾਰੀਸ਼ਸ਼ ਨੂੰ ਹਿੱਸੇਦਾਰ ਦੇਸ਼ ਤੇ ਗੁਜਰਾਤ ਨੂੰ ਹਿੱਸੇਦਾਰ ਰਾਜ ਵੱਜੋਂ ਲਿਆ ਗਿਆ ਹੈ ਅਤੇ ਇਸ ਮੇਲੇ ਵਿਚ ਮਾਰੀਸ਼ਸ਼ ਦੇ ਕਲਾ ਤੇ ਸਭਿਆਚਾਰਕ ਮੰਤਰੀ ਆਉਣਗੇ| ਉਨਾਂ ਦਸਿਆ ਕਿ 7 ਦਸੰਬਰ ਨੂੰ ਕੌਮਾਂਤਰੀ ਪੱਧਰ ‘ਤੇ ਸ਼ਿਲਪਕਾਰਾਂ ਦਾ ਇਕ ਮੇਲਾ ਆਯੋਜਿਤ ਕੀਤਾ ਜਾਵੇਗਾ| ਇਸ ਮੇਲੇ ਨੂੰ ਹਰਿਆਣਾ ਦੇ ਸੂਰਜਕੁੰਡ ਮੇਲਾ ਵਿਚ ਵੀ ਆਯੋਜਿਤ ਕੀਤਾ ਜਾਂਦਾ ਹੈ| ਇਸ ਮੇਲੇ ਵਿਚ ਕੌਮੀ ਤੇ ਕੌਮਾਂਤਰੀ ਪੱਧਰ ਦੇ ਪ੍ਰਸਿੱਧੀ ਪ੍ਰਾਪਤ ਸ਼ਿਲਪਕਾਰ ਤੇ ਕਲਾਕਾਰ ਹਿੱਸਾ ਲੈਣਗੇ| ਮੇਲੇ ਦੌਰਾਨ 13 ਦਸੰਬਰ ਤੋਂ 18 ਦਸੰਬਰ ਤਕ ਮੁੱਖ ਪ੍ਰੋਗ੍ਰਾਮ ਆਯੋਜਿਤ ਕੀਤੇ ਜਾਣਗੇ| ਸ੍ਰੀ ਮਨੋਹਰ ਲਾਲ ਨੇ ਦਸਿਆ ਕਿ ਹਰਿਆਣਾ ਦੀ ਲੋਕ ਸਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਵਾਲੀ ਹਰਿਆਣਾ ਪੈਵੇਲਿਅਨ ਦੀ ਸਥਾਪਨਾ ਕੀਤੀ ਜਾਵੇਗੀ| ਇਹ ਪੈਵੇਲਿਅਨ ਖਿੱਚ ਦਾ ਕੇਂਦਰ ਹੋਵੇਗੀ| ਇਸ ਦੌਰਾਨ ਸਭਿਆਚਾਰਕ ਪ੍ਰੋਗ੍ਰਾਮ ਤੋਂ ਇਲਾਵਾ, ਰੋਜਾਨਾ ਆਰਤੀ ਤੇ ਲਾਈਟ ਤੇ ਸਾਊਂਡ ਦਾ ਆਯੋਜਨ ਵੀ ਕੀਤਾ ਜਾਵੇਗਾ| ਸਭਿਆਚਾਰਕ ਪ੍ਰੋਗ੍ਰਾਮਾਂ ਵਿਚ ਦੇਸੀ-ਵਿਦੇਸ਼ੀ ਕਲਾਕਾਰ ਆਪਣੀ ਪੇਸ਼ਕਾਰੀ ਦੇਣਗੇ, ਜਿੰਨਾਂ ਵਿਚ ਗ੍ਰੇਸੀ ਸਿੰਘ, ਸਤਿੰਦਰ ਸਰਤਾਜ, ਹੇਮੰਤ ਬ੍ਰਜਵਾਸੀ ਵਰਗੇ ਕਲਾਕਾਰ ਆਪਣੀ ਪੇਸ਼ਕਾਰ ਦੇਣਗੇ|ਗੀਤਾ ਪੁਸਤਕ ਮੇਲੇ ਤੋਂ ਇਲਾਵਾ, ਕਵੀ ਸੰਮੇਲਨ ਵਿਚ ਹਰੀ ਓਮ ਪਵਾਰ, ਗਜੇਂਦਰ ਸੋਲੰਕੀ ਤੇ ਹੋਰ ਕਵੀ ਮਹਿਮਾਨਾਂ ਲਈ ਖਿੱਚ ਦਾ ਕੇਂਦਰ ਰਹੇਗਾ| ਉਨਾਂ ਦਸਿਆ ਕਿ 16 ਦਸੰਬਰ ਨੂੰ ਸੰਤ ਸੰਮੇਲਨ ਤੇ ਗੀਤਾ ਮੈਰਾਥਨ ਦੌੜ ਦਾ ਵੀ ਆਯੋਜਨ ਹੋਵੇਗਾ| ਮੁੱਖ ਮੰਤਰੀ ਨੇ ਕਿਹਾ ਕਿ 18 ਦਸੰਬਰ ਨੂੰ ਦੁਪਹਿਰ 12 ਵਜੇ ਕੁਰੂਕਸ਼ੇਤਰ ਵਿਚ 18,000 ਵਿਦਿਆਰਥੀ ਤੇ 3,000 ਲੋਕ ਇਕ ਸਾਥ ਮਿਲ ਕੇ ਅਸ਼ਟਾਦਸ਼ੀ ਸ਼ਲੋਕੀ ਗੀਤਾ ਪਾਠ ਉਚਾਰਣ ਕਰਨਗੇ | ਉਨਾਂ ਦਸਿਆ ਕਿ ਕੌਮਾਂਤਰੀ ਗੀਤਾ ਮੇਲਾ ਵਿਚ ਸ੍ਰੀ ਸ੍ਰੀ ਰਵੀ ਸ਼ੰਕਰ, ਸਵਾਮੀ ਰਾਮਦੇਵ ਅਤੇ ਸ਼ੰਕਰਾਚਾਰਿਆ ਵਰਗੇ ਸੰਤਾਂ ਨੇ ਆਉਣ ਦੀ ਸਹਿਮਤੀ ਦੇ ਦਿੱਤੀ ਹੈ| ਉਨਾਂ ਦਸਿਆ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁੱਖਜੀ ਨੇ ਵੀ ਕੌਮਾਂਤਰੀ ਗੀਤਾ ਮੇਲਾ ਵਿਚ ਆਉਣ ਦੀ ਆਪਣੀ ਸਹਿਮਤੀ ਦਿੱਤੀ ਹੈ|ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਹਰਿਆਣਾ ਦੇ ਰਾਜਪਾਲ ਸਤਯਦੇਵ ਨਾਰਾਇਣ ਆਰਿਆ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ, ਤਿਪੁਰਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ, ਉੜੀਸਾ ਦੇ ਰਾਜਪਾਲ ਪ੍ਰੋ.ਗਣੇਸ਼ੀ ਲਾਲ, ਅਸਮ ਦੇ ਰਾਜਪਾਲ ਜਗਦੀਸ਼ ਮੁੱਕੀ ਤੋਂ ਇਲਾਵਾ ਕਈ ਦੇਸ਼ਾਂ ਦੇ ਰਾਜਦੂਤਾਂ ਨੇ ਮੇਲੇ ਵਿਚ ਆਉਣ ਦੀ ਸਹਿਮਤੀ ਦਿੱਤੀ ਹੈ| ਉਨਾਂ ਦਸਿਆ ਕਿ ਜਿਲਾ ਪੱਧਰ ‘ਤੇ ਵੀ 15 ਤੋਂ 17 ਦਸੰਬਰ ਵਿਚਕਾਰ ਪੰਜ ਜਿਲਿਆਂ ਨੂੰ ਛੱਡ ਕੇ, ਜਿੱਥੇ ਨਗਗ ਨਿਗਮ ਚੋਣ ਹਨ, ਮੇਲੇ ਦਾ ਆਯੋਜਨ ਕੀਤਾ ਜਾਵੇਗਾ|ਇਸ ਮੌਕੇ ਗੀਤਾ ਮਨੀਸ਼ੀ ਗਿਆਨੰਦ ਜੀ ਮਹਾਰਾਜ, ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮੈਂਬਰ ਸ਼ਾਮ ਕਿਸ਼ੋਰ ਨੇ ਆਪਣੇ ਵਿਚਾਰ ਸਾਂਝੇ ਕੀਤੇ| ਇਸ ਦੌਰਾਨ ਮੁੱਖ ਮੰਤਰੀ ਤੇ ਹੋਰ ਮਹਿਮਾਨਾਂ ਨੇ ਯੁੱਗ-ਯੁਗੇਨ ਕੁਰੂਕਸ਼ੇਤਰ ਨਾਮਕ ਕਾਫੀ ਟੇਬਲ ਬੱਕ ਦੀ ਵੀ ਘੁੰਡ ਚੁੱਕਾਈ ਕੀਤੀ|


