ਰਾਜਨਾਥ ਕੱਲ੍ਹ ਨੂੰ ਕਰਨਗੇ ਜੰਮੂ-ਕਸ਼ਮੀਰ ਦਾ ਦੌਰਾ

ਨਵੀਂ ਦਿੱਲੀ- ਗ੍ਰਹਿ ਮੰਤਰੀ ਰਾਜਨਾਥ ਸਿੰਘ ਮੰਗਲਵਾਰ ਨੂੰ ਜੰਮੂ ਕਸ਼ਮੀਰ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਰਾਜ ’ਚ ਸੁਰਖਿਆ ਸਥਿਤੀ ਦੀ ਸਮੀਖਿਆ ਕਰਨਗੇ ਅਤੇ ਵਖ-ਵਖ ਦਲਾਂ ਦੇ ਨੇਤਾਵਾਂ ਨਾਲ ਗਲਬਾਤ ਕਰਨਗੇ। ਅਧਿਕਾਰੀਆਂ ਨੇ ਦਸਿਆ ਕਿ ਇਕ ਦਿਨੀਂ ਦੌਰੇ ‘ਚ ਸਿੰਘ ਰਾਜਪਾਲ ਸਤਪਾਲ ਮਲਿਕ ਅਤੇ ਸਿਵਲ, ਪੁਲਿਸ ਅਤੇ ਸੁਰਖਿਆ ਬਲਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕਰਨਗੇ।ਗ੍ਰਹਿ ਮੰਤਰੀ ਜੰਮੂ-ਕਸ਼ਮੀਰ ‘ਚ ਖਾਸ ਤੌਰ ‘ਤੇ ਘਾਟੀ ਅਤੇ ਪਾਕਿਸਤਾਨ ਨਾਲ ਲਗਦੀ ਸੀਮਾ ‘ਤੇ ਸੁਰਖਿਆ ਸਥਿਤੀ ਦੀ ਸਮੀਖਿਆ ਕਰਨਗੇ।ਗ੍ਰਹਿ ਮੰਤਰੀ ਦਾ ਜੰਮੂ ਕਸ਼ਮੀਰ ਦਾ ਦੌਰਾ ਸ਼ਹਿਰੀ ਸਥਾਨਕ ਲੋਕਲ ਬਾਡੀ ਚੋਣਾਂ ਅਤੇ ਪੰਚਾਇਤ ਚੋਣਾਂ ਖਤਮ ਹੋਣ ਦੇ ਬਾਅਦ ਹੋ ਰਿਹਾ ਹੈ। ਰਾਜ ਦੇ ਦੋ ਵਡੇ ਰਾਜਨੀਤਿਕ ਦਲ ਨੈਸ਼ਨਲ ਕਾਨਫਰੰਸ ਅਤੇ ਪੀਪੁਲਸ ਡੈਮੋਕ੍ਰੇਟਿਕ ਪਾਰਟੀ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਸੀ। ਪਾਕਿਸਤਾਨ ਸਥਿਤ ਅਤਵਾਦੀ ਸਮੂਹਾਂ ਨੇ ਵੀ ਚੋਣ ਪ੍ਰੀਕਿਰਿਆ ਬੰਦ ਕਰਨ ਦੀ ਧਮਕੀ ਦਿਤੀ ਸੀ। ਉਨ੍ਹਾਂ ਵੱਲੋਂ ਰਾਜਨੀਤਿਕ ਦਲਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨ ਦੀ ਵੀ ਸੰਭਾਵਨਾ ਹੈ।

VIA PUNJAB