ਕੁਲਦੀਪ ਯਾਦਵ ਤੀਜਾ ਸਰਵੋਤਮ ਗੇਂਦਬਾਜ਼ ਬਣਿਆ

ਦੁਬਈ – ਭਾਰਤ ਦੇ ਖੱਬੇ ਹੱਥ ਦੇ ਫ਼ਿਰਕੀ ਗੇਂਦਬਾਜ਼ ਕੁਲਦੀਪ ਯਾਦਵ ਨੇ ਲੰਬੀ ਛਾਲ ਮਾਰਦਿਆਂ ਤਾਜ਼ਾ ਆਈਸੀਸੀ ਪੁਰਸ਼ ਟੀ-20 ਰੈਂਕਿੰਗਜ਼ ਦੀ ਗੇਂਦਬਾਜ਼ਾਂ ਦੀ ਸੂਚੀ ਵਿੱਚ ਪਹਿਲੀ ਵਾਰ ਸ਼ਿਖਰਲੇ ਪੰਜ ਵਿੱਚ ਥਾਂ ਬਣਾਈ ਹੈ। ਆਸਟਰੇਲੀਆ ਖ਼ਿਲਾਫ਼ ਤਿੰਨ ਟੀ-20 ਮੈਚਾਂ ਵਿੱਚ ਚਾਰ ਵਿਕਟਾਂ ਲੈਣ ਵਾਲਾ ਕੁਲਦੀਪ ਰੈਂਕਿੰਗਜ਼ ਵਿੱਚ ਸਭ ਤੋਂ ਵੱਧ 20 ਸਥਾਨਾਂ ਦੇ ਫ਼ਾਇਦੇ ਨਾਲ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਖ਼ਿਲਾਫ਼ ਦੋ ਪਾਰੀਆਂ ਦੌਰਾਨ ਦੋ ਵਿਕਟਾਂ ਹਾਸਲ ਕਰਨ ਵਾਲਾ ਆਸਟਰੇਲੀਆ ਦਾ ਸਪਿੰਨਰ ਐਡਮ ਜ਼ੰਪਾ ਵੀ 17 ਸਥਾਨ ਦੇ ਫ਼ਾਇਦੇ ਨਾਲ ਪਹਿਲੇ ਪੰਜ ਵਿੱਚ ਸ਼ਾਮਲ ਹੋਇਆ ਹੈ। ਉਸ ਨੇ ਪਹਿਲੇ ਟੀ-20 ਕੌਮਾਂਤਰੀ ਮੈਚ ਵਿੱਚ 22 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਅਤੇ ਆਸਟਰੇਲੀਆ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਪਾਕਿਸਤਾਨ ਦਾ ਫਹੀਮ ਅਸ਼ਰਫ਼ ਪਹਿਲੇ ਦਸ ਵਿੱਚ ਇੱਕੋ-ਇੱਕ ਗੇਂਦਬਾਜ਼ ਹੈ। ਤੀਜੇ ਟੀ-20 ਵਿੱਚ 36 ਦੌੜਾਂ ਦੇ ਕੇ ਚਾਰ ਵਿਕਟਾਂ ਨਾਲ ਭਾਰਤ ਨੂੰ ਲੜੀ ਵਿੱਚ ਬਰਾਬਰੀ ਦਿਵਾਉਣ ਵਾਲਾ ਕਰੁਣਾਲ ਪੰਡਿਆ 66 ਰੈਂਕਿੰਗਜ਼ ਦੇ ਫ਼ਾਇਦੇ ਨਾਲ 98ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬਮਰਾਹ ਕ੍ਰਮਵਾਰ 19ਵੇਂ ਅਤੇ 21ਵੇਂ ਸਥਾਨ ’ਤੇ ਬਰਕਰਾਰ ਹਨ।

VIA PUNJAB