ਕੁੰਬਲੇ ਨੇ ਕੀਤੀ ਆਈ.ਸੀ.ਸੀ. ਦੀ ਸ਼ਲਾਘਾ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਨਿਲ ਕੁੰਬਲੇ ਨੇ ਗੇਂਦਬਾਜ਼ਾਂ ਦੇ ਸ਼ੱਕੀ ਐਕਸ਼ਨ ਦੇ ਖਿਲਾਫ ‘ਆਈ.ਸੀ.ਸੀ.’ ਦੇ ਸਖਤ ਰਵੱਈਏ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਕ੍ਰਿਕਟ ਦੇ ਸਰਵਉੱਚ ਅਦਾਰੇ ਦੀ ਕਾਰਵਾਈ ਦੇ ਕਾਰਨ ਇਸ ਤਰ੍ਹਾਂ ਦੇ ਮਾਮਲਿਆਂ ‘ਚ ਕਮੀ ਆਈ ਹੈ। ਟੈਸਟ ਕ੍ਰਿਕਟ ‘ਚ 619 ਵਿਕਟਾਂ ਲੈਣ ਵਾਲੇ ਕੁੰਬਲੇ ਨੇ ਇੱਥੇ ਇਕ ਪ੍ਰੋਗਰਾਮ ਦੇ ਦੌਰਾਨ ਕਿਹਾ, ”ਸ਼ੱਕੀ ਗੇਂਦਬਾਜ਼ੀ ਐਕਸ਼ਨ ਅਤੇ ਵਿਸ਼ਵ ਕ੍ਰਿਕਟ ਨੂੰ ਇਸ ਤੋਂ ਛੁਟਕਾਰਾ ਦਿਵਾਉਣ ਲਈ ‘ਆਈ.ਸੀ.ਸੀ.’ ਵੱਲੋਂ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ।” ਸੱਜੇ ਹੱਥ ਦੀ ਲੈੱਗ ਸਪਿਨ ਗੇਂਦਬਾਜ਼ੀ ਕਰਨ ਵਾਲੇ ਕਰਨਾਟਕ ਦੇ ਇਸ ਸਾਬਕਾ ਕ੍ਰਿਕਟਰ ਨੇ ਕਿਹਾ, ”ਪਿਛਲੇ ਦੋ ਸਾਲਾਂ ‘ਚ ਤੁਸੀਂ ਸ਼ੱਕੀ ਗੇਂਦਬਾਜ਼ੀ ਐਕਸ਼ਨ ਨੂੰ ਲੈ ਕੇ ਜ਼ਿਆਦਾ ਮਾਲਿਆਂ ਦੇ ਬਾਰੇ ‘ਚ ਨਹੀਂ ਸੁਣਿਆ ਹੋਵੇਗਾ। ਮੈਨੂੰ ਲਗਦਾ ਕਿ ਕੁਲ ਮਿਲਾ ਕੇ ‘ਆਈ.ਸੀ.ਸੀ.’ ਨੇ ਇਨ੍ਹਾਂ ਮਾਮਲਿਆਂ ਨੂੰ ਕਾਬੂ ਕਰਨ ‘ਚ ਸ਼ਾਨਦਾਰ ਭੂਮਿਕਾ ਨਿਭਾਈ ਹੈ।” ਆਈ.ਸੀ.ਸੀ. ਨੂੰ ਪਹਿਲਾਂ ਗੇਂਦਬਾਜ਼ੀ ਐਕਸ਼ਨ ਨੂੰ ਲੈ ਕੇ ਆਲੋਚਨਾ ਸਹਿਣੀ ਪੈਂਦੀ ਸੀ। ਮਾਈਕਲ ਹੋਲਡਿੰਗ ਜਿਹੇ ਕੁਝ ਖਿਡਾਰੀਆਂ ਦਾ ਕਹਿਣਾ ਸੀ ਕਿ ਆਈ.ਸੀ.ਸੀ. ਇਸ ਮਾਮਲੇ ਤੋਂ ਨਜਿੱਠਣ ਲਈ ਕੁਝ ਖਾਸ ਨਹੀਂ ਕਰ ਰਹੀ ਹੈ।

VIA PUNJAB