- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੇਦਾਰਨਾਥ ਧਾਮ ਦੇ ਕਿਵਾੜ ਖੁੱਲੇ
ਉੱਤਰਾਖੰਡ – 6 ਮਹੀਨੇ ਦੀ ਲੰਬੀ ਉਡੀਕ ਮਗਰੋਂ ਕੇਦਾਰਨਾਥ ਧਾਮ ਦੇ ਕਿਵਾੜ ਅੱਜ ਖੁੱਲ੍ਹ ਗਏ ਹਨ| ਭੋਲੇਨਾਥ ਦੇ ਭਗਤਾਂ ਲਈ ਅੱਜ ਬੇਹੱਦ ਖਾਸ ਦਿਨ ਹੈ| ਧਾਮ ਦੇ ਕਿਵਾੜ ਸਵੇਰੇ 5 ਵਜ ਕੇ 35 ਮਿੰਟ ਤੇ ਖੁੱਲ੍ਹੇ ਗਏ ਹਨ| ਕਿਵਾੜ ਖੁੱਲ੍ਹਦੇ ਹੀ ਭੋਲੇ ਬਾਬਾ ਦੇ ਦਰਬਾਰ ਵਿੱਚ ਦਰਸ਼ਨ ਲਈ ਭਗਤਾਂ ਦੀਆਂ ਲੰਬੀਆਂ ਲਾਈਨਾਂ ਲੱਗਣੀ ਸ਼ੁਰੂ ਹੋ ਗਈਆਂ ਹਨ| ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂ ਭੋਲੇਨਾਥ ਦੇ ਦਰਸ਼ਨ ਕਰ ਸਕਣਗੇ| ਭਾਰੀ ਬਰਫਬਾਰੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸ਼ਰਧਾਲੂ ਕੇਦਾਰਨਾਥ ਆਏ ਪਰ ਮੰਦਰ ਜਾਣ ਵਾਲੇ ਮਾਰਗ ਨੂੰ ਸਾਫ ਕਰ ਦਿੱਤਾ ਗਿਆ ਹੈ| ਕਿਵਾੜ ਖੁੱਲ੍ਹਦੇ ਹੀ ਭਗਤਾਂ ਨੇ ਹਰ-ਹਰ ਮਹਾਦੇਵ ਦੇ ਜੈਕਾਰੇ ਲਾਏ| ਰਿਪੋਰਟ ਮੁਤਾਬਕ ਇੱਥੇ ਸਵੇਰੇ 4 ਵਜੇ ਤੋਂ ਹੀ ਭਗਤਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਸੀ| ਬਾਬਾ ਕੇਦਾਰ ਦੀ ਉਤਸਵ ਡੋਲੀ ਨੂੰ ਮੁੱਖ ਪੁਜਾਰੀ ਵਲੋਂ ਭੋਗ ਲਾਉਣ ਦੇ ਨਾਲ ਹੀ ਪੂਜਾ ਕੀਤੀ ਗਈ, ਜਿਸ ਤੋਂ ਬਾਅਦ ਡੋਲੀ ਨੂੰ ਸਜਾਇਆ ਗਿਆ| ਉਸ ਤੋਂ ਠੀਕ ਬਾਅਦ 5 ਵੱਜ ਕੇ 35 ਮਿੰਟ ਤੇ ਕਿਵਾੜ ਖੋਲ੍ਹੇ ਗਏ| ਫਿਰ ਡੋਲੀ ਨੂੰ ਅੰਦਰ ਮੰਦਰ ਵਿਚ ਪ੍ਰਵੇਸ਼ ਕਰਵਾਇਆ ਗਿਆ| ਸਭ ਤੋਂ ਪਹਿਲਾਂ ਪੁਜਾਰੀਆਂ ਨੇ ਗਰਭ ਗ੍ਰਹਿ ਵਿਚ ਸਾਫ ਸਫਾਈ ਕੀਤੀ ਅਤੇ ਫਿਰ ਭੋਗ ਲਗਵਾਇਆ| ਉਸ ਤੋਂ ਬਾਅਦ ਮੰਦਰ ਅੰਦਰ ਬਾਬਾ ਭੋਲੇਨਾਥ ਦੀ ਪੂਜਾ ਕੀਤੀ ਗਈ|


