- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਿੰਡ ਬਲੌਂਗੀ ਵਿੱਚ ਧੜੱਲੇ ਨਾਲ ਚੱਲ ਰਿਹਾ ਹੈ ਗੈਰ ਕਾਨੂੰਨੀ ਗੈਸ ਭਰਨ ਦਾ ਕੰਮ
ਬਲੌਂਗੀ – ਬਲੌਂਗੀ ਪਿੰਡ ਵਿੱਚ ਧੜੱਲੇ ਨਾਲ ਗੈਰਕਾਨੂੰਨੀ ਤਰੀਕੇ ਨਾਲ ਗੈਸ ਸਿਲੰਡਰਾਂ ਦੀ ਭਰਾਈ ਦਾ ਕੰਮ ਚਲ ਰਿਹਾ ਹੈ| ਇਸ ਤਰੀਕੇ ਨਾਲ ਗੈਸ ਭਰਨ ਨਾਲ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ | ਇਲਾਕਾ ਵਾਸੀ ਸੁਨੀਲ, ਪ੍ਰਵੇਸ਼ ਅਤੇ ਹੋਰਨਾਂ ਨੇ ਦੱਸਿਆ ਕਿ ਗੈਰਕਾਨੂੰਨੀ ਤਰੀਕੇ ਨਾਲ ਗੈਸ ਭਰਨ ਵਾਲੇ ਰੋਜਾਨਾ ਸ਼ਰੇਆਮ ਇੱਕ ਸਿਲੰਡਰ ਵਿਚੋਂ ਦੂਜੇ ਸਿਲੰਡਰ ਵਿੱਚ ਗੈਸ ਭਰਦੇ ਰਹਿੰਦ ਹਨ| ਇਹਨਾਂ ਦੇ ਇਸ ਤਰ੍ਹਾਂ ਗੈਸ ਭਰਨ ਦਾ ਢੰਗ ਕਾਫੀ ਖਤਰਨਾਕ ਹੈ ਅਤੇ ਅਜਿਹਾ ਕਰਕੇ ਇਹ ਖੁਦ ਆਪਣੀ ਜਾਨ ਤਾਂ ਜੋਖਮ ਵਿੱਚ ਪਾਉਂਦੇ ਹੀ ਹਨ, ਹੋਰਨਾਂ ਲੋਕਾਂ ਦੀ ਜਾਨ ਨੂੰ ਵੀ ਖਤਰੇ ਵਿੱਚ ਪਾ ਦਿੰਦੇ ਹਨ| ਇਹ ਦੁਕਾਨਦਾਰ ਇਕ ਕਿਲੋ ਗੈਸ ਭਰਨ ਦੇ ਸੌ ਰੁਪਏ ਲਂੈਦੇ ਹਨ ਅਤੇ ਇਹਨਾਂ ਵਲੋਂ ਇਸ ਤਰੀਕੇ ਨਾਲ ਸਾਰਾ ਦਿਨ ਇਕ ਸਿਲੰਡਰ ਤੋਂ ਦੂਜੇ ਸਿਲੰਡਰ ਵਿੱਚ ਗੈਸ ਭਰ ਕੇ ਵੇਚੀ ਜਾਂਦੀ ਹੈ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ| ਲੋਕ ਹੈਰਾਨੀ ਜਾਹਿਰ ਕਰਦੇ ਹਨ ਕਿ ਇਹਨਾਂ ਲੋਕਾਂ ਕੋਲ ਗੈਸ ਭਰਕੇ ਵੇਚਣ ਲਈ ਗੈਸ ਦੇ ਭਰੇ ਸਿਲੰਡਰ ਇੰਨੀ ਭਾਰੀ ਗਿਣਤੀ ਵਿੱਚ ਕਿਥੋਂ ਆਉਂਦੇ ਹਨ| ਇਹਨਾਂ ਦੁਕਾਨਦਾਰਾਂ ਦੇ ਸੰਬੰਧਿਤ ਅਧਿਕਾਰੀਆਂ ਨਾਲ ਨੇੜਲੇ ਸਬੰਧ ਹੋਣ ਕਾਰਨ ਇਹਨਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੁੰਦੀ| ਲੋਕਾਂ ਦੀ ਮੰਗ ਹੈ ਕਿ ਗੈਰਕਾਨੂੰਨੀ ਤਰੀਕੇ ਅਤੇ ਖਤਰਨਾਕ ਢੰਗ ਨਾਲ ਗੈਸ ਭਰ ਕੇ ਵੇਚਣ ਵਾਲਿਆਂ ਦੁਕਾਨਦਾਰਾਂ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ| ਇਸ ਸਬੰਧੀ ਜਦੋਂ ਇਸ ਪੱਤਰਕਾਰ ਨੇ ਫੂਡ ਅਫਸਰ ਸ੍ਰੀ ਰਾਜਨ ਗੁਪਤਾ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਜਿਸ ਨੇ ਨੰਬਰ ਦਿੱਤਾ ਹੈ ਕਿ ਉਸ ਨੇ ਇਹ ਨਹੀਂ ਦੱਸਿਆ ਕਿ ਮੈਂ ਡੇਢ ਮਹੀਨੇ ਦੀ ਛੁੱਟੀ ਤੇ ਹਾਂ ਤੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਜੇ ਤੁਸੀਂ ਛੁੱਟੀ ਤੇ ਹੋ ਤਾਂ ਤੁਹਾਡੀ ਕੁਰਸੀ ਤੇ ਕੋਈ ਤਾਂ ਹੋਵੇਗਾ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਇੰਦੂ ਬਾਲਾ ਅਸਿਸਟੈਂਟ ਫੂਡ ਅਫਸਰ ( ਆਰਜੀ) ਨਾਲ ਗੱਲ ਕਰ ਲਓ ਜਦੋਂ ਇਸ ਪੱਤਰਕਾਰ ਨੇ ਅਸਿਸਟੈਂਟ ਫੂਡ ਅਫਸਰ ਇੰਦੂ ਬਾਲਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਕੁਝ ਹੀ ਸਮੇਂ ਲਈ ਚਾਰਜ ਮਿਲਿਆ ਅਤੇ ਉਹ ਆਪਣੇ ਸੀਨੀਅਰ ਡੀਐਫਐਸਓ ਹੇਮ ਰਾਜ ਨਾਲ ਗੱਲਬਾਤ ਕਰਕੇ ਤੁਹਾਨੂੰ ਦੁਬਾਰਾ ਫੋਨ ਕਰਕੇ ਦੱਸਣਗੇ| ਬਾਅਦ ਵਿੱਚ ਉਹਨਾਂ ਇਸ ਪੱਤਰਕਾਰ ਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਥੋੜ੍ਹੇ ਦਿਨ ਵੇਟ ਕਰ ਲਓ| ਥੋੜ੍ਹੇ ਦਿਨ ਕਣਕ ਵੰਡਣ ਦਾ ਕੰਮ ਚੱਲ ਰਿਹਾ ਹੈ ਜਿਸਦਾ ਉਹਨਾਂ ਨੂੰ ਵੱਡਾ ਟਾਰਗੇਟ ਦਿੱਤਾ ਗਿਆ ਤੇ ਕਿਹਾ ਗਿਆ ਅਤੇ ਸਤੰਬਰ ਦੇ ਪਹਿਲੇ ਹਫਤੇ ਤੱਕ ਕਣਕ ਵੰਡ ਦਾ ਕੰਮ ਖਤਮ ਹੋ ਜਾਵੇਗਾ| ਜਦੋਂ ਉਹਨਾਂ ਨੂੰ ਪੁਛਿਆ ਗਿਆ ਕਿ ਬਲੌਂਗੀ ਪਿੰਡ ਵਿੱਚ ਨਾਜਾਇਜ਼ ਤਰੀਕੇ ਨਾਲ ਗੈਸ ਭਰਨ ਵਾਲਿਆਂ ਵਿਰੁੱਧ ਵਾਲਿਆਂ ਵਿਰੁੱਧ ਕਦੋਂ ਕਾਰਵਾਈ ਹੋਵੇਗੀ ਤਾਂ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਅਤੇ ਕਿਹਾ ਕਿ ਤੁਸੀਂ ਸਾਡੇ ਡੀ ਐਫ ਐਸ ਓ ਹੇਮ ਰਾਜ ਦੇ ਨਾਲ ਗੱਲਬਾਤ ਕਰ ਲਓ| ਜਦੋਂ ਇਸ ਪੱਤਰਕਾਰ ਨੇ ਡੀ ਐਫ ਐਸ ਓ ਸ੍ਰੀ ਹੇਮਰਾਜ ਨਾਲ ਫੋਨ ਉਪਰ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ|


