ਕੇ.ਐੱਲ. ਰਾਹੁਲ ਦੀ ਫਾਰਮ ਨੂੰ ਲੈ ਕੇ ਚਿੰਤਾ ਨਹੀਂ : ਭਾਰਤ ਏ ਕੋਚ ਦ੍ਰਾਵਿੜ

ਭਾਰਤ ਏ ਦੇ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਉਹ ਪਾਬੰਦੀ ਤੋਂ ਬਾਅਦ ਵਾਪਸੀ ਕਰ ਰਹੇ ਕੇ.ਐੱਲ. ਰਾਹੁਲ ਦੀ ਫਾਰਮ ਨੂੰ ਲੈ ਕੇ ਚਿੰਤਾ ‘ਚ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਉਸ ਦੇ ਹੁਨਰ ‘ਤੇ ਪੂਰਾ ਭਰੋਸਾ ਹੈ। ਰਾਹੁਲ ‘ਤੇ ਇਕ ਟੀ.ਵੀ. ਸ਼ੋਅ ਦੇ ਦੌਰਾਨ ਮਹਿਲਾ ਵਿਰੋਧੀ ਬਿਆਨਬਾਜ਼ੀ ਕਾਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ ਜਿਸ ਨੂੰ ਬਾਅਦ ‘ਚ ਹਟਾ ਦਿੱਤਾ ਗਿਆ। ਰਾਹੁਲ ਨੇ ਭਾਰਤ ਏ ਲਈ ਵਾਪਸੀ ਕਰਦੇ ਹੋਏ ਇੰਗਲੈਂਡ ਲਾਇੰਸ ਦੇ ਖਿਲਾਫ ਤਿੰਨ ਵਨ ਡੇ ਮੈਚਾਂ ‘ਚ 13, 42 ਅਤੇ 0 ਦੌੜਾਂ ਬਣਾਈਆਂ। ਦ੍ਰਾਵਿੜ ਨੇ ਕਿਹਾ, ”ਮੈਨੂੰ ਉਸ ਦੀ ਸਮਰਥਾ ‘ਤੇ ਕੋਈ ਸ਼ੱਕ ਨਹੀਂ ਹੈ। ਉਹ ਚਾਰ ਰੋਜ਼ਾ ਮੈਚ ਖੇਡ ਰਿਹਾ ਹੈ। ਉਸ ਨੇ ਸਾਬਤ ਕੀਤਾ ਹੈ ਕਿ ਉਹ ਕੌਮਾਂਤਰੀ ਕ੍ਰਿਕਟ ‘ਚ ਤਿੰਨੇ ਫਾਰਮੈਟ ‘ਚ ਕਾਮਯਾਬ ਹੋ ਸਕਦਾ ਹੈ। ਉਨ੍ਹਾਂ ਕਿਹਾ, ”ਉਸ ਨੇ ਟੀ-20, ਵਨ ਡੇ ਅਤੇ ਟੈਸਟ ‘ਚ ਸੈਂਕੜੇ ਲਗਾਏ ਹਨ ਅਤੇ ਬਹੁਤ ਘੱਟ ਬੱਲੇਬਾਜ਼ਾਂ ਦਾ ਅਜਿਹਾ ਰਿਕਾਰਡ ਹੈ। ਮੈਂ ਉਸ ਦੀ ਫਾਰਮ ਨੂੰ ਲੈ ਕੇ ਚਿੰਤਾ ‘ਚ ਨਹੀਂ ਹਾਂ।

VIA PUNJAB