ਕੈਨੇਡਾ ਭਾਰਤੀ ਵਿਦਿਆਰਥੀਆਂ ਵਿਚਾਲੇ ਜ਼ਬਰਦਸਤ ਝੜਪ

ਸਰੀ – ਕੈਨੇਡਾ ‘ਚ ਇੰਟਰਨੈਸ਼ਨਲ ਸਟੂਡੈਂਟਾਂ ਖਾਸ ਕਰਕੇ ਪੰਜਾਬ ਤੋਂ ਗਏ ਨੌਜਵਾਨਾਂ ‘ਚ ਲੜਾਈਆਂ, ਧੜੇਬਾਜ਼ੀਆਂ ਦੀਆਂ ਖਬਰਾਂ ਆਮ ਹੀ ਹੋ ਗਈਆਂ ਨੇ। ਅੱਜ 2 ਮਈ ਦੀ ਰਾਤ ਕੈਨੇਡਾ ‘ਚ ਸਰੀ ਦੇ ਸਟ੍ਰਾਅਬੈਰੀ ਹਿੱਲ ਕੰਪਲੈਕਸ ‘ਚ ਭਾਰਤੀ ਵਿਦਿਆਰਥੀਆਂ ਦੇ ਦੋ ਧੜਿਆਂ ਵਿਚਾਲੇ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿ‌ਲਿਆ। ਜਿਸ ‘ਚ ਨੌਜਵਾਨ ਇੱਕ ਦੂਜੇ ਨਾਲ ਧੱਕਾ ਮੁੱਕੀ ਕਰਦਿਆਂ ਕੱਪੜੇ ਤੱਕ ਪਾੜ ਦਿੰਦੇ ਨੇ।ਇਸ ਪੂਰੀ ਘਟਨਾ ਦੀ ਪੂਰੀ ਜਾਣਕਾਰੀ ਹਾਲੇ ਆਉਣੀ ਬਾਕੀ ਹੈ। ਪਰ ਕਾਰ ਪਾਰਕਿੰਗ ‘ਚ ਖੜ੍ਹੇ ਕਿਸੇ ਪੰਜਾਬੀ ਨੌਜਵਾਨ ਵੱਲੋਂ ਹੀ ਇਸ ਸਾਰੀ ਘਟਨਾ ਨੂੰ ਆਪਣੇ ਮੋਬਾਈਲ ‘ਚ ਕੈਦ ਕਰ ਲਿਆ ਗਿਆ।

VIA PUNJAB