ਕੈਪਟਨ ਸਰਕਾਰ ਵਿਰੁੱਧ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦਾ ਸ਼ਾਤੀਪੂਰਨ ‘ਧਰਨਾ ਤੇ ਸੰਕੇਤਕ ਭੁੱਖ ਹੜਤਾਲ’ ਪੰਜਵੇਂ ਦਿਨ ਵਿੱਚ ਸ਼ਾਮਿਲ

ਕੈਪਟਨ ਸਰਕਾਰ ਦਾ ਜਗੀਰੂ ਮਾਨਸਿਕਤਾ ਦਾ ਪ੍ਰਗਟਾਵਾ, ਪੀੜਤ ਪਰਿਵਾਰਾਂ “ਅਨਿਆਏ ਅੱਤਿਆਚਾਰਾਂ ਤੇ ਵਿਤਕਰੇ ਦੇ ਸ਼ਿਕਾਰ” — ਕੈਂਥ
ਚੰਡੀਗੜ੍ਹ – ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਵੱਲੋਂ ਪੀੜਤ ਪਰਿਵਾਰਾਂ ਲਈ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਸੈਕਟਰ 25 ਚੰਡੀਗੜ੍ਹ ਵਿਖੇ ਅੱਜ ਪੰਜਵਾਂ ਦਿਨ ਵੀ ਅਣਮਿੱਥੇ ਸਮੇਂ ਲਗਾਤਾਰ ਜਾਰੀ ,ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਵਿਰੁੱਧ ਸੰਘਰਸ਼ ਚੱਲ ਰਿਹਾ ਹੈ।ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਪਿੰਡ ਅਤਾਲਾਂ ਅਤੇ ਸ਼ੇਰਗੜ੍ਹ ਦੇ ਅਨੁਸੂਚਿਤ ਜਾਤੀ ਪੀੜਤ ਪਰਿਵਾਰਾਂ ਦੀ ਕੋਈ ਵੀ ਸੁਣਵਾਈ ਨਾ ਹੋਣਾ ਕੈਪਟਨ ਸਰਕਾਰ ਦਾ ਜਗੀਰੂ ਮਾਨਸਿਕਤਾ ਦਾ ਪ੍ਰਗਟਾਵਾ ਹੋ ਰਿਹਾ ਹੈ।ਮਜਲੂਮਾਂ ਦੀ ਅਵਾਜ਼ ਨੂੰ ਦਬਾਉਣ ਲਈ ਸ਼ਾਸਨ ਪ੍ਰਸ਼ਾਸਨ ਦਾ ਇਸਤੇਮਾਲ ਕਰਕੇ ਝੂਠੇ ਪੁਲਿਸ ਕੇਸ ਬਣਾਉਣ ਲਈ ਸੰਵਿਧਾਨਿਕ ਅਧਿਕਾਰਾਂ ਉਲੰਘਣ ਸ਼ਰੇਆਮ ਕੀਤਾ ਜਾਂਦਾ ਹੈ।ਸ੍ਰ ਕੈਂਥ ਨੇ ਦੱਸਿਆ ਕਿ ਪੀੜਤ ਪਰਿਵਾਰਾਂ ਸਥਾਨਕ ਵਿਧਾਇਕ ਨਿਰਮਲ ਸਿੰਘ ਸ਼ਤਰਾਣਾ ਜਿਮੀਂਦਾਰਾਂ ਦਾ ਮਦਦਗਾਰ ਬਣਕੇ ਝੂਠੀਆਂ ਐਫਆਈਆਰ ਦਰਜ ਕਰਾ ਕੇ ਅਨੁਸੂਚਿਤ ਜਾਤੀ ਵਿਰੋਧੀ ਕੈਪਟਨ ਸਰਕਾਰ ਦਾ ਚਹੇਰਾ ਸਾਹਮਣੇ ਆਉਂਦਾ ਹੈ।ਸ੍ਰ ਕੈਂਥ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਪੰਜਾਬ ਵਿਧਾਨ ਸਭਾ ਵਿੱਚ 34 ਅਨੁਸੂਚਿਤ ਜਾਤੀਆਂ ਦੇ ਵਿਧਾਇਕਾਂ ਵਿਚੋਂ 21ਵਿਧਾਇਕ ਕੈਪਟਨ ਸਰਕਾਰ ਦੇ ਹਨ ਸ਼ਰਨਾਰਥੀ ਪੀੜਤ ਪਰਿਵਾਰਾਂ ਲਈ ਕੋਈ ਵੀ ਵਿਧਾਇਕ ਇਨ੍ਹਾਂ ਦੇ ਦੁੱਖ ਦਰਦ, ਧੱਕੇਸ਼ਾਹੀ, ਗੁੰਡਾਗਰਦੀ ਅਤੇ ਅਨਿਆਂ ਦੇ ਖਿਲਾਫ਼ ਬੋਲਣ ਨੂੰ ਤਿਆਰ ਨਹੀਂ ਹੈ। ਵਿਰੋਧੀ ਪਾਰਟੀਆਂ ਵੀ ਇਸ ਗੰਭੀਰ ਮਸਲੇ ਉੱਤੇ ਸ਼ਰਾਰਤੀ ਚੁੱਪ ਧਾਰ ਕੇ ਤਮਸ਼ਬੀਨ ਬਣ ਗਈਆਂ ਹਨ। ਕੈਪਟਨ ਅਮਰਿੰਦਰ ਸਿੰਘ ਕੋਲ ਗ੍ਰਹਿ ਵਿਭਾਗ ਵਿੱਚ ਵੀ ਸਿਆਸੀ ਲੀਡਰਾਂ ਦੀ ਦਖਲਅੰਦਾਜ਼ੀ ਕਰਨ ਕਰਕੇ ਨਿਰਪੱਖਤਾ ਅਤੇ ਨਿਆਂ ਖਤਮ ਹੋ ਗਿਆ ,ਸਗੋਂ ਭਾਈ ਭਾਤੀਜਾਵਾਦ,ਭ੍ਰਿਸ਼ਟਾਚਾਰ,ਅਨੈਤਿਕਤਾ ਅਤੇ ਮਾਫੀਆ,ਗੁੰਡਾਗਰਦੀ, ਦਾ ਰਾਜ ਵਹਿਸ਼ੀ ਤਰੀਕੇ ਨਾਲ ਚੱਲ ਰਿਹਾ ਹੈ। ਸਿਵਲ, ਪੁਲਿਸ ਪ੍ਰਸ਼ਾਸ਼ਨ ਰਾਜਨੀਤਕ ਆਗੂਆਂ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ ,ਅਫ਼ਸਰਸਾਹੀ ਦਾ ਰਾਜਨੀਤਕ-ਕਰਨ ਹੋ ਗਿਆ ਹੈ ਜਿਸ ਨਾਲ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬੇਹੱਦ ਨਾਜੁਕ ਬਣ ਚੁੱਕੀ ਹੈ।

VIA PUNJAB