- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੋਦੀ ਵੱਲੋਂ ਦੇਸ਼ ਦੇ ਸਭ ਤੋਂ ਲੰਬੇ ਬੋਗੀਬੀਲ ਪੁਲ ਦਾ ਉਦਘਾਟਨ
ਅਸਮ ਤੋਂ ਅਰੁਣਾਚਲ ਪ੍ਰਦੇਸ਼ ਤੱਕ ਦਾ ਸਫ਼ਰ ਘਟਿਆ
ਦਿਸਪੁਰ – ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਦੇਸ਼ ਦੇ ਸਭ ਤੋਂ ਲੰਬੇ ਰੇਲ-ਸੜਕ ਪੁਲ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਅਜ ਆਸਾਮ ਦੇ ਧੇਮਾਜੀ ’ਚ ਬੋਗੀਬੀਲ ਪੁਲ ਤੋਂ ਲੰਘਣ ਵਾਲੀ ਪਹਿਲੀ ਯਾਤਰੀ ਰੇਲਗਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜਾਣਕਾਰੀ ਮੁਤਾਬਿਕ ਇਹ ਟ੍ਰੇਨ ਹਫ਼ਤੇ ’ਚ ਪੰਜ ਦਿਨ ਹੀ ਚਲੇਗੀ। ਇਸ ਪੁਲ ਦੀ ਲੰਬਾਈ 4.9 ਕਿਲੋਮੀਟਰ ਹੈ ਅਤੇ ਇਸ ਪੁਲ ਦੇ ਨਿਰਮਾਣ ’ਚ 5900 ਕਰੋੜ ਰੁਪਏ ਦਾ ਖਰਚ ਆਇਆ ਹੈ। ਪੀ.ਐਮ. ਮੋਦੀ ਨੇ ਸਵ. ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੈਯੰਤੀ ’ਤੇ ਇਸ ਬੋਗੀਬੀਲ ਪੁਲ ’ਤੇ ਰੇਲ ਆਵਾਜਾਈ ਦੀ ਸ਼ੁਰੂਆਤ ਕੀਤੀ ਹੈ। ਇਸ ਪੁਲ ਦੀ ਮਦਦ ਨਾਲ ਅਸਮ ਦੇ ਤਿਨਸੁਕਿਆ ਤੋਂ ਅਰੁਣਾਚਲ ਪ੍ਰਦੇਸ਼ ਦੇ ਨਾਹਰਲਗੁਨ ਕਸਬੇ ਤਕ ਦੀ ਰੇਲ ਯਾਤਰਾ ’ਚ ਲਗਣ ਵਾਲੇ ਸਮੇਂ ਤੋਂ 10 ਘੰਟੇ ਦੀ ਕਮੀ ਆਵੇਗੀ। ਜਿਸ ਨਾਲ ਇਥੋਂ ਦੇ ਲੋਕਾਂ ਨੂੰ ਵਡੀ ਰਾਹਤ ਮਿਲੇਗੀ। ਇਕ ਥਾਂ ਤੋਂ ਦੂਜੀ ਥਾਂ ਪਹੁੰਚਣ ਲਈ ਲੋਕਾਂ ਦੇ ਸਮੇਂ ਦੀ ਬਚਤ ਤਾਂ ਹੋਵੇਗੀ ਹੀ ਸਗੋਂ ਲੋਕਾਂ ਨੂੰ ਜੇਬ੍ਹ ਵੀ ਘਟ ਢਿਲੀ ਕਰਨੀ ਪਵੇਗੀ। ਆਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ’ਚ ਬ੍ਰਹਮਪੁਤਰ ਨਦੀ ’ਤੇ ਬਣੇ ਬੋਗੀਬੀਲ ਪੁਲ ਦੇ ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਇਥੇ ਇਕ ਪ੍ਰਦਰਸ਼ਨੀ ਦਾ ਜਾਇਜ਼ਾ ਵੀ ਲਿਆ ਅਤੇ ਪੁਲ ਦੀਆਂ ਖ਼ੂਬੀਆਂ ਬਾਰੇ ਜਾਣਿਆ। ਇਸ ਮਗਰੋਂ ਉਹ ਬੋਗੀਬੀਲ ਪੁਲ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਪੈਦਲ ਤੇ ਆਪਣੀ ਕਾਰ ਰਾਹੀਂ ਪੁਲ ਦਾ ਜਾਇਜ਼ਾ ਲਿਆ। ਦਸਣਯੋਗ ਹੈ ਕਿ 4.9 ਕਿਲੋਮੀਟਰ ਲੰਬਾ ਇਹ ਰੇਲ ਅਤੇ ਸੜਕੀ ਪੁਲ 16 ਸਾਲਾਂ ’ਚ ਬਣ ਕੇ ਤਿਆਰ ਹੋਇਆ ਹੈ। ਬੋਗੀਬੀਲ ਪੁਲ ਭਾਰਤ ਦਾ ਪਹਿਲਾ ਅਤੇ ਏਸ਼ੀਆ ਦਾ ਦੂਜਾ ਸਭ ਤੋਂ ਲੰਬਾ ਪੁਲ ਹੈ, ਇਹ ਪੁਲ ਬਣਨ ਨਾਲ ਆਸਾਮ ਅਤੇ ਅਰੁਣਾਚਲ ਪ੍ਰਦੇਸ਼ ਵਿਚਾਲੇ ਦੂਰੀ ਘਟ ਗਈ ਹੈ। ਜ਼ਿਕਰਯੋਗ ਹੈ ਕਿ 4.9 ਕਿਲੋਮੀਟਰ ਲੰਬਾ ਇਹ ਪੁਲ ਭਾਰਤ-ਚੀਨ ਸਰਹਦ ਖੇਤਰ ’ਚ ਬਹੁਤ ਮਹਤਵਪੂਰਨ ਭੂਮਿਕਾ ਨਿਭਾਏਗਾ। ਇਸ ਪ੍ਰੋਜੈਕਟ ਦਾ ਨੀਂਹ ਪਥਰ 22 ਜਨਵਰੀ 1997 ਨੂੰ ਤੱਤਕਾਲੀ ਪ੍ਰਧਾਨ ਮੰਤਰੀ ਦੇਵਗੌੜਾ ਨੇ ਕੀਤਾ ਸੀ, ਹਾਲਾਂਕਿ, ਅਪ੍ਰੈਲ 2002 ਵਿੱਚ ਤੱਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਸਮੇਂ ਪੁਲ ਦਾ ਕੰਮ ਸ਼ੁਰੂ ਹੋਇਆ। ਪ੍ਰੋਜੈਕਟ ਵਿਚ ਦੇਰੀ ਦੇ ਕਾਰਨ, ਇਸਦੀ ਲਾਗਤ 85% ਤਕ ਵਧੀ। ਇਸ ਪੁਲ ਦੀ ਰਣਨੀਤਕ ਮਹਤਤਾ ਨੂੰ ਦੇਖਦੇ ਹੋਏ, 2007 ਵਿਚ ਇਸ ਨੂੰ ਕੌਮੀ ਮਹਤਵ ਦਾ ਪ੍ਰਾਜੈਕਟ ਐਲਾਨ ਕੀਤਾ ਗਿਆ ਸੀ। ਬੋਜੀਬਿਲ ਬ੍ਰਿਜ ਦਾ ਸਭ ਤੋਂ ਵਡਾ ਫਾਇਦਾ ਇਹ ਹੈ ਕਿ ਫ਼ੌਜ ਨੂੰ ਆਸਾਨੀ ਨਾਲ ਦਖਣ ਤੋਂ ਉਤਰ ਵਲ ਭੇਜਿਆ ਜਾ ਸਕਦਾ ਹੈ। ਇਹ ਦੇਸ਼ ਦਾ ਸਭ ਤੋਂ ਲੰਮੇ ਰੇਲ-ਸੜਕ ਪੁਲ਼ ਹੈ। ਇਹ ਪੁਲ ਇੰਨਾ ਮਜ਼ਬੂਤ ਹੈ ਕਿ ਇਸ ਉਤੇ ਸੈਨਾ ਦੇ ਟੈਂਕ ਚਲਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਫਾਈਟਰ ਜੈਟ ਵੀ ਉਤਾਰੇ ਜਾ ਸਕਦੇ ਹਨ। ਪੁਲ਼ ’ਤੇ 3 ਲੇਨ ਦੀ ਸੜਕ ਬਣਾਈ ਗਈ ਹੈ ਤੇ ਹੇਠਲੇ ਹਿਸੇ ਵਿਚ ਦੋ ਰੇਲਵੇ ਟਰੈਕ ਬਣਾਏ ਗਏ ਹਨ।


