- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੈਲੀਫੋਰਨੀਆ ‘ਚ ਅੱਗ ਲੱਗਣ ਨਾਲ 1 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਬਰਬਾਦ
ਲਾਂਚ ਏਜੰਲਸ – ਕੈਲੀਫੋਰਨੀਆ ‘ਚ ਫਾਇਰ ਬ੍ਰਿਗੇਡ ਅਤੇ ਐਮਰਜੰਸੀ ਸੇਵਾਵਾਂ ਦੇ ਕਰਮਚਾਰੀ ਦਰਜਨ ਤੋਂ ਵੱਧ ਥਾਂਵਾਂ ‘ਤੇ ਭੜਕ ਰਹੀ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ। ਅਧਿਕਾਰਕ ਅੰਕੜਿਆਂ ਮੁਤਾਬਕ ਇਸ ਅੱਗ ‘ਚ 1 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਬਰਬਾਦ ਹੋ ਗਈ ਹੈ ਅਤੇ 8 ਲੋਕਾਂ ਦੀ ਮੌਤ ਹੋ ਗਈ ਹੈ। ਅੱਗ ਕਾਰਨ ਗਰਮ ਅਤੇ ਖੁਸ਼ਕ ਜਲਵਾਯੂ ਨੇ ਕੈਲੀਫੋਰਨੀਆ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਕੈਲੀਫੋਰਨੀਆ ਵਾਨਿਕੀ ਅਤੇ ਅੱਗ ਬੁਝਾਓ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਕ ਰਾਜ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਮੁੱਖ ਚਿੰਤਾ ਜੰਗਲ ‘ਚ ਲੱਗੀ ਅੱਗ ਨੂੰ ਲੈ ਕੇ ਹੈ, ਜਿਸ ਨੇ 45,600 ਹੈੱਕਟੇਅਰ (1,12,888) ਤੋਂ ਜ਼ਿਆਦਾ ਜ਼ਮੀਨ ਬਰਬਾਦ ਕਰ ਦਿੱਤੀ ਹੈ। ਰੇਡਿੰਗ ਸ਼ਹਿਰ ਨੇੜੇ 23 ਜੁਲਾਈ ਨੂੰ ਲੱਗੀ ਅੱਗ ਨਾਲ 1,236 ਇਮਾਰਤਾਂ ਸੱੜ ਕੇ ਸੁਆਹ ਹੋ ਚੁੱਕੀਆਂ ਹਨ। ਰੇਡਿੰਗ ‘ਚ ਕਰੀਬ 92,000 ਦੀ ਆਬਾਦੀ ਰਹਿੰਦੀ ਹੈ। ਸੈਨ ਫ੍ਰਾਂਸਿਸਕੋ ਦੇ ਉੱਤਰੀ ਸ਼ਾਸਤਾ ਅਚੇ ਟ੍ਰਿਨਿਟੀ ਕਾਊਂਟੀਆਂ ‘ਚ ਅਜੇ ਵੀ ਅੱਗ ਭੜਕ ਰਹੀ ਹੈ। ਫਾਇਦੇਮੰਦ ਯਤਨਾਂ ਦੇ ਰੂਪ ‘ਚ ਖੇਤਰ ‘ਚੋਂ ਕੱਢੇ ਗਏ 38,000 ਲੋਕਾਂ ‘ਚੋਂ ਕਰੀਬ 10,000 ਲੋਕ ਆਪਣੇ ਘਰ ਵਾਪਸ ਆ ਗਏ ਹਨ।


