- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੈਲੀਫੋਰਨੀਆ ਦੇ ਜੰਗਲਾਂ ਵਿੱਚ ਅੱਗ ਲੱਗਣ ਕਾਰਨ 2 ਲੱਖ ਪਰਿਵਾਰ ਪ੍ਰਭਾਵਿਤ
ਵਾਸ਼ਿੰਗਟਨ – ਦੱਖਣੀ ਕੈਲੀਫੋਰਨੀਆ ਵਿਚ ਵੀਰਵਾਰ ਦੁਪਹਿਰ ਜੰਗਲੀ ਝਾੜੀਆਂ ਵਿਚ ਅਚਾਨਕ ਅੱਗ ਲੱਗ ਗਈ| ਅੱਗ ਲੱਗਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਕਰੀਬ 2 ਲੱਖ ਪਰਿਵਾਰਾਂ ਨੂੰ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਅੱਗ ਨੂੰ ਤੇਜ਼ੀ ਨਾਲ ਫੈਲਦਾ ਦੇਖ ਅਧਿਕਾਰੀਆਂ ਨੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਤੇ ਜਾਣ ਦੇ ਆਦੇਸ਼ ਜਾਰੀ ਕੀਤੇ ਹਨ|50 ਤੋਂ ਵੱਧ ਇੰਜਣ, 8 ਏਅਰ ਟੈਂਕ ਅਤੇ 3 ਬੁਲਡੋਜ਼ਰ ਵੱਲੋਂ ਸਮਰਥਿਤ 500 ਤੋਂ ਵੱਧ ਫਾਇਰਫਾਈਟਰਜ਼ ਅੱਗ ਬੁਝਾਉਣ ਦੇ ਕੰਮ ਵਿਚ ਤਾਇਨਾਤ ਕੀਤੇ ਗਏ ਹਨ| ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਲਾਸ ਏਂਜਲਸ ਸ਼ਹਿਰ ਦੇ 60 ਕਿਲੋਮੀਟਰ ਉੱਤਰ ਪੱਛਮ ਵਿਚ ਸਥਿਤ ਸਾਂਤਾ ਕਲੈਰਿਟਾ ਸ਼ਹਿਰ ਵਿਚ ਅਚਾਨਕ ‘ਟਿਕ ਫਾਇਰ’ ਨਾਮ ਦੀ ਅੱਗ ਲੱਗ ਗਈ| ਫਾਇਰਫਾਈਟਰਜ਼ ਨੇ ਖਬਰ ਦਿੱਤੀ ਕਿ ਅੱਗ ਸ਼ਹਿਰ ਸਾਂਤਾ ਕਲੈਰਿਟਾ ਸ਼ਹਿਰ ਵਿਚ ਲਾਸ ਏਂਜਲਸ ਤੋਂ 60 ਕਿਲੋਮੀਟਰ ਉੱਤਰ-ਪੱਛਮ ਵਿਚ ਹੈ ਅਤੇ ਇਹ ਨੇੜਲੇ ਰਿਹਾਇਸ਼ੀ ਇਲਾਕਿਆਂ ਕੈਨੀਅਨ ਕੰਟਰ ਵੱਲ ਵੱਧ ਰਹੀ ਹੈ| ਇੱਥੇ ਐਲਰਟ ਜਾਰੀ ਕਰ ਦਿੱਤਾ ਗਿਆ ਹੈ|ਪ੍ਰਾਪਤ ਜਾਣਕਾਰੀ ਮੁਤਾਬਕ ਅੱਗ 20 ਮਿੰਟ ਦੇ ਅੰਦਰ 200 ਏਕੜ (0.8 ਵਰਗ ਕਿਲੋਮੀਟਰ) ਵਿਚ ਫੈਲ ਗਈ ਸੀ ਅਤੇ 3 ਵਜੇ ਤੱਕ 850 ਏਕੜ ਦਾ ਖੇਤਰ ਝੁਲਸ ਗਿਆ ਸੀ|


