- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੋਹਲੀ ਤੇ ਧੋਨੀ ਨੂੰ ਸਰਵੋਤਮ ਕਪਤਾਨ ਚੁਣਿਆ
ਕ੍ਰਿਕਟ ਆਸਟਰੇਲੀਆ ਦੀ ਅਧਿਕਾਰਤ ਵੈੱਬਸਾਈਟ ਨੇ ਵਿਰਾਟ ਕੋਹਲੀ ਨੂੰ ਦਹਾਕੇ ਦੀ ਟੈਸਟ ਇਲੈਵਨ ਟੀਮ ਦਾ ਕਪਤਾਨ ਚੁਣਿਆ ਹੈ, ਜਦਕਿ ਦਹਾਕੇ ਦੀ ਇੱਕ ਰੋਜ਼ਾ ਟੀਮ ਦੀ ਕਮਾਨ ਮਹਿੰਦਰ ਸਿੰਘ ਧੋਨੀ ਨੂੰ ਸੌਂਪੀ ਹੈ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਕੋਹਲੀ ਨੂੰ ਟੈਸਟ ਅਤੇ ਇੱਕ ਰੋਜ਼ਾ ਦੋਵਾਂ ਟੀਮਾਂ ਵਿੱਚ ਥਾਂ ਮਿਲੀ ਹੈ। ਇਹ 31 ਸਾਲਾ ਖਿਡਾਰੀ ਬੇਸ਼ੱਕ ਬੀਤੇ ਦਹਾਕੇ ਦਾ ਸਰਵੋਤਮ ਬੱਲੇਬਾਜ਼ ਰਿਹਾ ਹੈ। ਉਹ ਹੁਣ ਤੱਕ ਕੌਮਾਂਤਰੀ ਕ੍ਰਿਕਟ ਵਿੱਚ 70 ਸੈਂਕੜੇ ਮਾਰ ਚੁੱਕਿਆ ਹੈ ਅਤੇ ਸਿਰਫ਼ ਸਚਿਨ ਤੇਂਦੁਲਕਰ (100) ਅਤੇ ਰਿੱਕੀ ਪੋਂਟਿੰਗ (71) ਤੋਂ ਪਿੱਛੇ ਹੈ। ਕੋਹਲੀ ਨੇ ਸਾਰੀਆਂ ਵੰਨਗੀਆਂ ਵਿੱਚ 50 ਤੋਂ ਵੱਧ ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਉਕੋਹਲੀ ਤੋਂ ਇਲਾਵਾ ਟੈਸਟ ਇਲੈਵਨ ਵਿੱਚ ਐਲਿਸਟੇਅਰ ਕੁੱਕ, ਡੇਵਿਡ ਵਾਰਨਰ, ਕੇਨ ਵਿਲੀਅਮਸਨ, ਸਟੀਵ ਸਮਿੱਥ, ਏਬੀ ਡੀਵਿਲੀਅਰਜ਼, ਬੈੱਨ ਸਟੋਕਸ, ਡੇਲ ਸਟੇਨ, ਸਟੂਅਰਟ ਬਰੌਡ, ਨਾਥਨ ਲਿਓਨ ਅਤੇ ਜੇਮਜ਼ ਐਂਡਰਸਨ ਸ਼ਾਮਲ ਹਨ। ਇਹ ਟੀਮ ਕ੍ਰਿਕਟ.ਕਾਮ.ਏਯੂ. ’ਤੇ ਦਿੱਤੀ ਗਈ ਹੈ। ਵੈੱਬਸਾਈਟ ਦੀ ਇੱਕ ਰੋਜ਼ਾ ਟੀਮ ਦੀ ਕਮਾਨ ਧੋਨੀ ਨੂੰ ਸੌਂਪੀ ਗਈ ਹੈ, ਜਿਸਦੀ ਅਗਵਾਈ ਹੇਠ ਭਾਰਤ ਨੇ ਦੋ ਵਿਸ਼ਵ ਕੱਪ (2007 ਵਿੱਚ ਟੀ-20 ਅਤੇ 2011 ਵਿੱਚ ਇੱਕ ਰੋਜ਼ਾ) ਜਿੱਤੇ ਹਨ।


