- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੋਹਲੀ ਦੀ ਅਗਵਾਈ ’ਚ ਭਾਰਤ ਸਾਰੇ ਟੂਰਨਾਮੈਂਟ ਜਿੱਤਣ ਦੇ ਸਮਰੱਥ: ਲਾਰਾ
ਵੈਸਟ ਇੰਡੀਜ਼ ਦੇ ਸਾਬਕਾ ਪ੍ਰਸਿੱਧ ਬੱਲੇਬਾਜ਼ ਬ੍ਰਾਇਨ ਲਾਰਾ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਦੀ ਅਗਵਾਈ ’ਚ ਭਾਰਤ ਕ੍ਰਿਕਟ ਟੀਮ ਆਈਸੀਸੀ ਦੇ ਸਾਰੇ ਟੂਰਨਾਮੈਂਟ ਜਿੱਤਣ ਦੀ ਸਮਰੱਥਾ ਰੱਖਦੀ ਹੈ। ਵੈਸਟ ਇੰਡੀਜ਼ ਦੇ ਸਾਬਕਾ ਕਪਤਾਨ ਲਾਰਾ ਇਹ ਵੀ ਮਹਿਸੂਸ ਕਰਦੇ ਹਨ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਡੇਵਿਡ ਵਾਰਨਰ ਵਰਗੇ ਕੁਝ ਬੱਲੇਬਾਜ਼ ਟੈਸਟ ਮੈਚਾਂ ਉਸਦੇ ਸਰਵੋਤਮ ਨਿੱਜੀ ਸਕੋਰ 400 ਦੌੜਾਂ ਦਾ ਰਿਕਾਰਡ ਵੀ ਤੋੜ ਸਕਦੇ ਹਨ। ਕੋਹਲੀ ਦੀ ਅਗਵਾਈ ’ਚ ਭਾਰਤੀ ਟੀਮ ਨੇ ਇਸ ਸਾਲ ਅਕਤੂਬਰ ਅਤੇ ਨਵੰਬਰ ਮਹੀਨੇ ਆਸਟਰੇਲੀਆ ’ਚ ਟੀ-20 ਵਿਸ਼ਵ ਖੇਡਣਾ ਹੈ। ਭਾਰਤੀ ਟੀਮ ਨੇ ਆਖਰੀ ਵਾਰ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ 2013 ’ਚ ਆਈਸੀਸੀ ਦਾ ਕੋਈ ਟੂਰਨਾਮੈਂਟ ਜਿੱਤਿਆ ਸੀ।ਲਾਰਾ ਨੇ ਕਿਹਾ, ‘‘ਮੈਂ ਸੋਚਦਾ ਹਾਂ ਕਿ ਉਹ ਨਿਸ਼ਚਿਤ ਤੌਰ ’ਤੇ ਉਹ ਸਾਰੇ ਟੂਰਨਾਮੈਂਟ ਜਿੱਤ ਸਕਦੇ ਹਨ ਜਿਸ ਵਿੱਚ ਉਹ ਖੇਡਦੇ ਹਨ। ਮੈਂ ਸੋਚਦਾ ਹਾਂ ਕਿ ਵਿਰਾਟ ਕੋਹਲੀ ਅਤੇ ਭਾਰਤੀ ਟੀਮ ’ਚ ਨਿਸ਼ਾਨ ਹਾਸਲ ਕਰਨ ਦੀ ਸਮਰੱਥਾ ਹੈ। ਉਨ੍ਹਾਂ ਖ਼ਿਲਾਫ਼ ਖੇਡਦੇ ਹੋਏ ਹਰ ਕੋਈ ਇਨ੍ਹਾਂ ਕੁਝ ਗੱਲਾਂ ਨੂੰ ਧਿਆਨ ’ਚ ਰੱਖਦਾ ਹੈ। ਜੇਕਰ ਇਹ ਮੈਚ ਕੁਆਰਟਰ ਫਾਈਨਲ, ਸੈਮੀ ਫਾਈਨਲ ਜਾਂ ਫਾਈਨਲ ਹੋਵੇ। ਇੰਗਲੈਂਡ ਵਿਰੁਧ 2004 ਬਣਾਏ 400 ਦੌੜਾਂ ਦੇ ਆਪਣੇ ਰਿਕਾਰਡ ਲਾਰਾ ਨੇ ਕਿਹਾ ਕਿ ਸਟੀਵ ਸਮਿਥ ਇੱਕ ਵਧੀਆ ਖਿਡਾਰੀ ਹੈ।


