ਕੌਮੀ ਸ਼ਾਹ ਰਾਹ 24 ਦੇ ਡਿਜ਼ਾਈਨ ’ਚ ਕਮੀ: ਸਿਸੋਦੀਆ

ਨਵੀਂ ਦਿੱਲੀ – ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਕੌਮੀ ਹਾਈਵੇਅ ਅਥਾਰਟੀ ਆਫ ਇੰਡੀਆ (ਐਨਐਚਆਈਏ) ਨੇ ਕੌਮੀ ਸ਼ਾਹ ਰਾਹ-24 ਦਾ ਡਿਜ਼ਾਇਨ ਠੀਕ ਢੰਗ ਨਾਲ ਨਹੀਂ ਬਣਾਇਆ ਜਿਸ ਕਰਕੇ ਸੜਕ ਕੰਢੇ ਬਣੇ ਨਾਲੇ ਦੀ ਸਫ਼ਾਈ ਨਹੀਂ ਹੋ ਰਹੀ। ਸ੍ਰੀ ਸਿਸੋਦੀਆ ਨੇ ਕਿਹਾ ਕਿ 10 ਦਿਨਾਂ ਦੌਰਾਨ ਨਾਲੇ ਦੀ ਸਫ਼ਾਈ ਕਰਨ ਲਈ ਜਗ੍ਹਾ ਦਿੱਤੀ ਜਾਵੇ। ਉਨ੍ਹਾਂ ਇਸ ਸਮੱਸਿਆ ਨੂੰ ਲੈ ਕੇ ਕੇਂਦਰੀ ਸੜਕੀ ਤੇ ਰਾਜ ਮਾਰਗ ਮੰਤਰੀ ਨਤਿਨ ਗਡਕਰੀ ਨੂੰ ਪੱਤਰ ਵੀ ਲਿਖਿਆ ਹੈ ਤੇ ਦੱਸਿਆ ਕਿ ਉਨ੍ਹਾਂ ‘ਐਨਐਚਆਈਏ’ ਦੇ ਅਧਿਕਾਰੀਆਂ ਨੂੰ ਵੀ ਇਸ ਸਮੱਸਿਆ ਤੋਂ ਜਾਣੂ ਕਰਵਾਇਆ ਸੀ ਪਰ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਦੱਸਿਆ ਕਿ ਗੰਦੇ ਨਾਲੇ ਦੇ ਪਾਣੀ ਕਾਰਨ ਕਰੀਬ 1 ਲੱਖ ਲੋਕਾਂ ਨੂੰ ਗੰਦਗੀ ਵਿੱਚੋਂ ਨਿਕਲਣਾ ਪੈਂਦਾ ਹੈ। ਉਨ੍ਹਾਂ ਨੂੰ ਸਥਾਨਕ ਲੋਕਾਂ ਨੇ ਸ਼ਿਕਾਇਤ ਕਰਕੇ ਹੱਲ ਕੱੱਢਣ ਲਈ ਕਿਹਾ ਸੀ। ਉਨ੍ਹਾਂ ਵੱਲੋਂ ਮੰਡਾਵਲੀ, ਵਿਨੋਦ ਨਗਰ ਤੇ ਨੇੜੇ ਦੇ ਇਲਾਕਿਆਂ ਵਿੱਚ ਨਾਲੀਆਂ ਤੇ ਵੱਡੇ ਨਾਲੇ ਨੂੰ ਦੇਖਣ ਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦੌਰਾ ਕੀਤਾ ਗਿਆ ਤਾਂ ਐੱਨਐੱਚਆਈਏ ਤੇ ਦਿੱਲੀ ਨਗਰ ਨਿਗਮ ਦੀ ਕਥਿਤ ਲਾਪ੍ਰਵਾਹੀ ਨਜ਼ਰ ਪਈ ਜਿਸ ਕਰਕੇ ਉਹ ਖਫ਼ਾ ਹੋ ਗਏ।

VIA PUNJAB