- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕ੍ਰਿਕਟ: 87 ਸਾਲਾਂ ’ਚ ਪਹਿਲੀ ਵਾਰ ਨਹੀਂ ਹੋਵੇਗੀ ਰਣਜੀ ਟਰਾਫੀ
ਨਵੀਂ ਦਿੱਲੀ – ਭਾਰਤੀ ਕ੍ਰਿਕਟ ਬੋਰਡ 87 ਸਾਲਾਂ ਵਿਚ ਪਹਿਲੀ ਵਾਰ ਆਪਣੇ ਪਹਿਲੇ ਦਰਜੇ ਦੇ ਘਰੇਲੂ ਟੂਰਨਾਮੈਂਟ ਰਣਜੀ ਟਰਾਫੀ ਨਹੀਂ ਕਰਵਾ ਰਿਹਾ ਜਦੋਂਕਿ ਵਿਜੇ ਹਜ਼ਾਰੇ ਟਰਾਫੀ ਖੇਡੀ ਜਾਏਗੀ ਕਿਉਂਕਿ ਰਾਜ ਇਕਾਈਆਂ ਇਸ ਨੂੰ ਕਰਵਾਉਣਾ ਚਾਹੁੰਦੀਆਂ ਹਨ। ਪਹਿਲੀ ਵਾਰ ਬੀਸੀਸੀਆਈ ਅੰਡਰ-19 ਕੌਮੀ ਇਕ ਦਿਨਾਂ ਟੂਰਨਾਮੈਂਟ ਵੀਨੂੰ ਮਾਂਕਡ ਟਰਾਫੀ ਅਤੇ ਮਹਿਲਾ ਕੌਮੀ ਇਕ ਦਿਨਾਂ ਟੂਰਨਾਮੈਂਟ ਕਰਵਾਏਗੀ। ਬੋਰਡ ਦੇ ਸਕੱਤਰ ਜੈ ਸ਼ਾਹ ਨੇ ਰਾਜ ਇਕਾਈਆਂ ਨੂੰ ਇੱਕ ਪੱਤਰ ਵਿੱਚ ਇਹ ਜਾਣਕਾਰੀ ਦਿੱਤੀ। ਬੋਰਡ ਦ ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਨੇ ਰਣਜੀ ਟਰਾਫੀ ਰਣਜੀ ਟਰਾਫੀ ਕਰਵਾਉਣਾ ਚਾਹੁੰਦੇ ਸਨ ਕਿਉਂਕਿ ਇਸ ਵਿੱਚ ਖਿਡਾਰੀਆਂ ਨੂੰ ਵੱਧ ਮੈਚ ਫੀਸ(ਪ੍ਰਤੀ ਮੈਚ ਡੇਢ ਲੱਖ ਰੁਪਏ ਦੇ ਕਰੀਬ) ਮਿਲਦੀ ਹੈ ਪਰ ਕਰੋਨਾ ਕਾਰਨ ਦੋ ਗੇੜਾਂ ਵਿੱਚ ਇਸ ਨੂੰ ਕਰਵਾਉਣ ਲਈ ਦੋ ਮਹੀਨਿਆਂ ਤੱਕ ਬਾਇਓ ਬੱਬਲ ਬਣਨਾ ਸੰਭਵ ਨਹੀਂ ਸੀ।


