- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਖਰਾਬ ਅੰਪਾਇਰਿੰਗ ਕਾਰਨ ਹਾਰੇ ਮੈਚ : ਹਰਿੰਦਰ
ਭੁਵਨੇਸ਼ਵਰ – ਨੀਦਰਲੈਂਡ ਹੱਥੋਂ ਵਿਸ਼ਵ ਕੱਪ ਕੁਆਰਟਰ ਫਾਈਨਲ ‘ਚ ਮਿਲੀ ਹਾਰ ਤੋਂ ਬਾਅਦ ਅੰਪਾਇਰ ‘ਤੇ ਊਗਲੀ ਚੁੱਕਦੇ ਹੋਏ ਭਾਰਤੀ ਹਾਕੀ ਟੀਮ ਦੇ ਕੋਚ ਹਰਿੰਦਰ ਸਿੰਘ ਨੇ ਕਿਹਾ ਕਿ ਖਰਾਬ ਅੰਪਾਇਰਿੰਗ ਨੇ ਏਸ਼ੀਆਈ ਖੇਡ ਤੋਂ ਬਾਅਦ ਉਸਦੀ ਟੀਮ ਤੋਂ ਕੱਪ ਜਿੱਤਣ ਦਾ ਮੌਕਾ ਖੋਹ ਲਿਆ। ਨੀਦਰਲੈਂਡ ਤੋਂ 1-2 ਨਾਲ ਹਾਰਨ ਤੋਂ ਬਾਅਦ ਹਰਿੰਦਰ ਨੇ ਕਿਹਾ ਮੇਰੀ ਸਮਝ ‘ਚ ਨਹੀਂ ਆਇਆ ਕਿ ਅਮਿਤ ਰੋਹਿਦਾਸ ਨੂੰ 10 ਮਿੰਟ ਦਾ ਯੈਲੋ ਕਾਰਡ ਕਿਉਂ ਦਿਖਾਇਆ, ਜਦਕਿ ਮਨਪ੍ਰੀਤ ਨੂੰ ਪਿੱਛੇ ਤੋਂ ਧੱਕਾ ਮਾਰਨ ‘ਤੇ ਡਚ ਖਿਡਾਰੀ ਨੂੰ ਕੋਈ ਕਾਰਡ ਨਹੀਂ ਮਿਲਿਆ। ਅਸੀਂ ਏਸ਼ੀਆਈ ਖੇਡ ਤੋਂ ਬਾਅਦ ਵਿਸ਼ਵ ਕੱਪ ਜਿੱਤਣ ਦਾ ਮੌਕਾ ਵੀ ਖਰਾਬ ਅੰਪਾਇਰਿੰਗ ਕਾਰਨ ਗੁਆ ਦਿੱਤਾ। ਰਹਿੰਦਰ ਨੇ ਕਿਹਾ ਕਿ ਮੈਂ ਇਸ ਹਾਰ ਦੇ ਲਈ ਮੁਆਫੀ ਚਾਹੁੰਦਾ ਹਾਂ ਪਰ ਜਦੋਂ ਤੱਕ ਅੰਪਾਇਰਿੰਗ ਦਾ ਪ੍ਰਦਰਸ਼ਨ ਨਹੀਂ ਸੁਧਰੇਗਾ। ਅਸੀਂ ਇਸ ਤਰ੍ਹਾਂ ਦੇ ਨਤੀਜਿਆਂ ਦਾ ਸਾਹਮਣਾ ਕਰਦੇ ਰਹਾਂਗੇ। ਭਾਰਤੀ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ 2 ਵੱਡੇ ਟੂਰਨਾਮੈਂਟਾਂ ‘ਚ ਸਾਡੇ ਨਾਲ ਇਸ ਤਰ੍ਹਾਂ ਹੋਇਆ। ਲੋਕ ਸਾਨੂੰ ਪੁੱਛਦੇ ਹਨ ਕਿ ਅਸੀਂ ਜਿੱਤ ਕਿਉਂ ਨਹੀਂ ਰਹੇ।


