- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਖੇਡਾਂ ਦੇ ਵਿਕਾਸ ਲਈ ਕਾਰਪੋਰੇਟਸ ਨੂੰ ਨਿਵੇਸ਼ ਦੀ ਅਪੀਲ
ਨਵੀਂ ਦਿੱਲੀ – ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਮੁਲਕ ਵਿੱਚ ਖੇਡਾਂ ਦੇ ਵਿਕਾਸ ਲਈ ਕਾਰਪੋਰੇਟਸ ਨੂੰ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ। ਖੇਡ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਜਲਦੀ ਹੀ ਇਕ ਪ੍ਰਾਜੈਕਟ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ, ਜਿਸ ਤਹਿਤ ਹੁਨਰ ਦੀ ਪਛਾਣ ਕਰਕੇ ਅੱਠ ਤੇ ਦਸ ਸਾਲ ਦੇ ਬੱਚਿਆਂ ਦੇ ਹੁਨਰ ਨੂੰ ਨਿਖਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਵਜ਼ੀਫ਼ੇ ਦੀ ਦਿੱਤੇ ਜਾਣਗੇ। ਖੇਡ ਮੰਤਰੀ ਇਥੇ ਭਾਰਤੀ ਸਨਅਤ ਕਨਫੈਡਰੇਸ਼ਨ ਵੱਲੋਂ ਕਰਵਾਏ ਆਲਮੀ ਖੇਡ ਸਮਾਗਮ ‘ਸਕੋਰਕਾਰਡ’ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਰਾਠੌੜ ਨੇ ਕਿਹਾ, ‘ਸਕੂਲਾਂ ਵਿੱਚ ਦਸ ਕਰੋੜ ਵਿਦਿਆਰਥੀ ਹਨ। ਅਸੀਂ ਸਕੂਲ ਬੋਰਡਾਂ, ਰਾਜ ਸਰਕਾਰ ਤੇ ਹਥਿਆਰਬੰਦ ਬਲਾਂ ਨਾਲ ਭਾਈਵਾਲੀ ਕਰਾਂਗੇ। ਉਹ ਆਮ ਪ੍ਰੀਖਣ ਦੇ ਆਧਾਰ ’ਤੇ ਅੱਠ ਤੋਂ ਦਸ ਸਾਲ ਦੇ ਬੱਚਿਆਂ ਦੀ ਸਰੀਰਕ ਫਿਟਨੈੱਸ ਦਾ ਮੁਆਇਨਾ ਕਰਨਗੇ।’ ਪਹਿਲੇ ਪ੍ਰੀਖਣ ਤੋਂ ਬਾਅਦ ਵਿਦਿਆਰਥੀਆਂ ਦੀ ਗਿਣਤੀ 5 ਹਜ਼ਾਰ ਕਰ ਦਿੱਤੀ ਜਾਵੇਗੀ, ਜਿਸ ਮਗਰੋਂ ਇਕ ਹਜ਼ਾਰ ਵਿਦਿਆਰਥੀਆਂ ’ਤੇ ਅਤਿ ਆਧੁਨਿਕ ਪ੍ਰੀਖਣ ਕੀਤਾ ਜਾਵੇਗਾ।’ ਖੇਡ ਮੰਤਰੀ ਨੇ ਕਿਹਾ, ‘ਸਹੀ ਖੇਡ ਲਈ ਸਹੀ ਸਰੀਰਕ ਹੁਨਰ ਦੀ ਪਛਾਣ ਕੀਤੀ ਜਾਵੇਗੀ ਤੇ ਅੱਠ ਸਾਲ ਤੱਕ ਉਨ੍ਹਾਂ ਨੂੰ ਪੰਜ ਲੱਖ ਰੁਪਏ ਦਾ ਵਜ਼ੀਫ਼ਾ ਦਿੱਤਾ ਜਾਵੇਗਾ ਤਾਂ ਕਿ ਜਦੋਂ ਤਕ ਵਿਦਿਆਰਥੀ 16 ਸਾਲਾਂ ਦਾ ਹੋਵੇ ਤਾਂ ਉਹ ਚੈਂਪੀਅਨ ਬਣਨ ਲਈ ਤਿਆਰ ਹੋਵੇ। ਇਹ ਖੇਡਾਂ ’ਚ ਨਿਵੇਸ਼ ਕਰਨ ਦਾ ਵੇਲਾ ਹੈ।’ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਖਿਡਾਰੀ ਪੈਸੇ ਧੇਲੇ ਦੀ ਮੰਗ ਕਰਨ ’ਚ ਝਿਜਕੇ ਨਾ ਕਿਉਂਕਿ ਵਿੱਤ ਦੀ ਕੋਈ ਕਮੀ ਨਹੀਂ ਹੈ।


