ਖੰਨਾ ਪੁਲਿਸ ਵੱਲੋਂ ਦੋ ਵੱਖ-ਵੱਖ ਕੇਸਾਂ ’ਚ ਚੋਰੀ ਦੇ ਸਮਾਨ ਸਮੇਤ ਇੱਕ ਕਾਬੂ

ਖੰਨਾ – ਖੰਨਾ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਲ ਹੋਈ ਜਦੋਂ ਸ੍ਰੀ ਦੀਪਕ ਰਾਏ ਪੀ.ਪੀ.ਐਸ ਪੁਲਿਸ ਕਪਤਾਨ ਖੰਨਾ ਤੇ ਇੰਸਪੈਕਟਰ ਗੁਰਮੇਲ ਸਿੰਘ ਮੁੱਖ ਅਫਸਰ ਥਾਣਾ ਸਦਰ ਖੰਨਾ ਦੀ ਅਗਵਾਈ ਵਿੱਚ ਥਾਣਾ ਸਦਰ ਖੰਨਾ ਅਧੀਨ ਪੈਦੀ ਚੌਕੀ ਕੋਟ ਦੇ ਇੰਚਾਰਜ ਥਾਣੇ: ਮਲਕੀਤ ਸਿੰਘ ਸਮੇਤ ਹੌਲਦਾਰ ਹਰਮੀਤ ਸਿੰਘ, ਹੌਲਦਾਰ ਕਲਵਿੰਦਰ ਸਿੰਘ, ਸਿਪਾਹੀ ਹਰਬੰਸ ਸਿੰਘ ਅਤੇ ਸਿਪਾਹੀ ਗੁਰਦੀਪ ਸਿੰਘ ਵੱਲੋਂ ਤਾਣਾ ਖੰਨਾ ਦੇ ਭਗੌੜੇ ਦੋਸ਼ੀ ਨਿਰਭੈ ਸਿੰਘ ਪੁੱਤਰ ਅਮਰ ਸਿੰਘ, ਸੁਰਿੰਦਰ ਸਿੰਘ ਪੁੱਤਰ ਧਰਮਪਾਲ ਸਿੰਘ ਵਾਸੀਆਨ ਬਰਮਾਲੀਪੁਰ , ਰਵਿੰਦਰ ਸਿੰਘ ਪੁੱਤਰ ਜਗਵੀਰ ਸਿੰਘ ਵਾਸੀ ਜਸਪਾਲੋਂ ਅਤੇ ਜਸਵੰਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਮੰਜਾਲੀ ਨੂੰ ਬਾ ਹੱਦ ਪਿੰਡ ਬਰਮਾਲੀਪੁਰ ਤੋਂ ਗ੍ਰਿਫਤਾਰ ਕਰਕੇ ਉਹਨਾ ਵੱਲੋਂ ਚੋਰੀ ਕੀਤਾ ਕੰਪਿਊਟਰ ਅਤੇ ਏ.ਸੀ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਥਾਣਾ ਦੋਰਾਹਾ ਵਿਚ ਮੁਕੱਦਮਾ ਦਰਜ ਕਰ ਲਿਆ ਹੈ। ਦੋਸ਼ੀਆਂ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਤਾਛ ਜਾਰੀ ਹੈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਥਾਣਾ ਸਦਰ ਖੰਨਾ ਵਿੱਚ ਭਗੌੜੇ ਦੋਸ਼ੀ ਸੁਖਵਿੰਦਰ ਸਿੰਘ ਪੁੱਤਰ ਹਰਗੋਪਾਲ ਸਿੰਘ ਵਾਸੀ ਰਾਮ ਨਗਰ, ਗਲੀ ਨੰਬਰ 24. ਨੇੜੇ ਸੰਗੀਤ ਸਿਨੇਮਾ, ਲੁਧਿਆਣਾ ਨੂੰ ਗ੍ਰਿਫਤਾਰ ਕੀਤਾ। ਦੋਸ਼ੀ ਖਿਲਾਫ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ।

VIA PUNJAB